ਬਿਉਰੋ ਰਿਪੋਰਟ – ਮੋਹਾਲੀ (Mohali) ਵਿਚ ਡੇਂਗੂ (Dengu) ਲਗਾਤਾਰ ਆਪਣਾ ਕਹਿਰ ਵਰਾ ਰਿਹਾ ਹੈ। ਪੂਰੇ ਜ਼ਿਲ੍ਹੇ ਦੇ ਵਿਚ ਹੁਣ ਤੱਕ 200 ਤੋਂ ਵੱਧ ਲੋਕ ਡੇਂਗੂ ਤੋਂ ਪੀੜਤ ਹਨ, ਜੋ ਇਸ ਸਮੇ ਇਲਾਜ ਕਰਵਾ ਰਹੇ ਹਨ। ਦੱਸ ਦੇਈਏ ਕਿ ਹਰ ਉਮਰ ਦੇ ਲੋਕ ਡੇਂਗੂ ਤੋਂ ਪੀੜਤ ਹਨ। ਪਿਛਲੇ ਪੰਜ ਦਿਨਾਂ ਦੇ ਅੰਦਰ 44 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਸ ਸਬੰਧੀ ਸਿਹਤ ਵਿਭਾਗ ਨੇ ਦੱਸਿਆ ਕਿ ਡੇਂਗੂ ਲੋਕਾਂ ਦੀ ਲਾਪਰਵਾਹੀ ਦੇ ਕਾਰਨ ਹੀ ਫੈਲ ਰਿਹਾ ਹੈ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਬਲੌਂਗੀ, ਬੜਮਾਜਰੀ, ਜੁਝਾਰ ਨਗਰ, ਜਗਤਪੁਰਾ, ਅੰਬ ਸਾਹਿਬ ਕਲੋਨੀ ਦੇ ਲੋਕਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਇਨ੍ਹਾਂ ਇਲਾਕਿਆਂ ਦੇ ਵਿਚ ਡੇਂਗੂ ਲਾਰਵੇ ਦੀਆਂ ਫੈਕਟਰੀਆਂ ਚਲ ਰਹੀਆਂ ਹਨ। ਦੱਸ ਦੇਈਏ ਕਿ ਡੇਂਗੂ ਦੇ ਵਧਦੇ ਕੇਸਾਂ ਨੂੰ ਦੇਖਦਿਆਂ ਮੁਹਾਲੀ ਦੇ ਸਰਕਾਰੀ ਹਸਪਤਾਲਾਂ ਦੇ ਵਿਚ ਡੇਂਗੂ ਦਾ ਮੁਫਤ ਇਲਾਜ ਕੀਤਾ ਜਾ ਰਿਹਾ ਹੈ ਅਤੇ ਸਪੈਸ਼ਲ ਡੇਂਗੂ ਵਾਰਡ ਵੀ ਬਣਾਏ ਗਏ ਹਨ। ਸਿਹਤ ਵਿਭਾਗ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਦੇ ਕਰੀਬ 800 ਤੋਂ ਵੱਧ ਘਰਾਂ ਵਿਚ ਜਾ ਕੇ ਸਰਵੇ ਕੀਤਾ ਹੈ। ਵਿਭਾਗ ਨੇ ਦੱਸਿਆ ਕਿ ਇਨ੍ਹਾਂ ਘਰਾਂ ਵਿਚੋਂ ਡੇਂਗੂ ਦਾ ਲਾਰਵਾ ਮਿਲਿਆ ਹੈ ਅਤੇ ਚਾਲਾਨ ਵੀ ਕੱਟੇ ਹਨ। ਇਸ ਦੇ ਨਾਲ ਹੀ ਇਨ੍ਹਾਂ ਨੂੰ ਤਾੜਨਾ ਕਰਦੇ ਹੋਏ ਸਫਾਈ ਰੱਖਣ ਲਈ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ – ਡਿਪ੍ਰੈਸ਼ਨ ਤੋਂ ਪੀੜਤ ਵਿਦਿਆਰਥਣ ਨੇ ਯੂਨੀਵਰਸਿਟੀ ਦੀ ਛੱਤ ਤੋਂ ਮਾਰੀ ਛਾਲ