Punjab

ਡੇਂਗੂ ਦੇ ਡੰਗਾਂ ਨੇ, ਡੰਗਿਆ ਪੰਜਾਬ ਨੂੰ

‘ਦ ਖ਼ਾਲਸ ਟੀਵੀ ਬਿਊਰੋ(ਬਨਵੈਤ/ਜਗਜੀਵਨ ਮੀਤ): – ਪੰਜਾਬ ਕੋਰੋਨਾ ਦੀ ਮਾਰ ਚੋਂ ਪੂਰੀ ਤਰ੍ਹਾਂ ਹਾਲੇ ਬਾਹਰ ਨਹੀਂ ਨਿਕਲਿਆ ਹੈ ਕਿ ਡੇਂਗੂ ਦਾ ਕਹਿਰ ਸ਼ੁਰੂ ਹੋ ਗਿਆ ਹੈ। ਡੇਂਗੂ ਨਾਲ ਪੰਜਾਬ ਵਿਚ 5 ਦਰਜਨ ਤੋਂ ਜਿਆਦਾ ਲੋਕਾਂ ਦੀ ਮੌਤ ਹੋ ਗਈ ਹੈ ਅਤੇ 16 ਹਜ਼ਾਰ ਤੋਂ ਵੱਧ ਮਰੀਜ਼ ਇਸਦੀ ਜਕੜ ਵਿੱਚ ਹਨ ਜਦੋਂਕਿ ਸ਼ੱਕੀ ਮਰੀਜਾਂ ਦੀ ਗਿਣਤੀ 39 ਹਜ਼ਾਰ ਹੈ। ਇਹ ਗਿਣਤੀ ਪਿਛਲੇ ਪੰਜ ਸਾਲਾਂ ਨਾਲੋਂ ਸਭ ਤੋਂ ਵੱਧ ਹੈ। ਸਿਹਤ ਵਿਭਾਗ ਮੁਤਾਬਿਕ ਡੇਂਗੂ ਤੋਂ ਹਾਲੇ ਰਾਹਤ ਮਿਲਣ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ ਹਨ ਤੇ ਪੰਜਾਬ ਸਰਕਾਰ ਦੇ ਪ੍ਰਬੰਧ ਬੌਣੇ ਸਾਬਿਤ ਹੋ ਰਹੇ ਹਨ। ਡੇਂਗੂ ਦਾ ਪਹਿਲਾ ਕੇਸ 1997 ਵਿੱਚ ਆਇਆ ਸੀ, ਤੇ ਡੇਂਗੂ ਹੁਣ ਤੱਕ 16 ਹਜ਼ਾਰ 521 ਤੋਂ ਵੱਧ ਲੋਕਾਂ ਦੀ ਜਾਨ ਲੈ ਚੁੱਕਾ ਹੈ।

ਸਿਹਤ ਵਿਭਾਗ ਵੱਲੋਂ ਹਸਪਤਾਲਾਂ ਵਿਚ ਜਿਹੜੇ ਡੇਂਗੂ ਦੇ ਵਾਧੂ ਵਾਰਡ ਬਣਾਏ ਗਏ ਹਨ, ਉਹ ਵੀ ਮਰੀਜਾਂ ਦੀ ਗਿਣਤੀ ਅੱਗੇ ਨਾਕਾਫੀ ਹੋ ਕੇ ਰਹਿ ਗਏ ਹਨ। ਸਿਹਤ ਵਿਭਾਗ ਦੇ ਸੂਤਰ ਦੱਸਦੇ ਹਨ ਕਿ ਬਰਸਾਤ ਲਟਕ ਜਾਣ ਅਤੇ ਸਰਦੀ ਦੇ ਅਗਾਊਂ ਸ਼ੁਰੂ ਹੋਣ ਨਾਲ, ਸਵਾਇਨ ਫਲੂ ਦੇ ਫੈਲਣ ਦਾ ਵੀ ਡਰ ਬਣ ਗਿਆ ਹੈ। ਪਿਛਲੇ 10 ਦਿਨਾਂ ਵਿਚ ਡੇਂਗੂ ਦੇ ਮਰੀਜਾਂ ਦੀ ਗਿਣਤੀ 90 ਫੀਸਦ ਵਧੀ ਹੈ।

ਸਿਹਤ ਵਿਭਾਗ ਤੋਂ ਮਿਲੀ ਅਧਿਕਾਰਤ ਜਾਣਕਾਰੀ ਮੁਤਾਬਿਕ ਪਿਛਲੇ ਸਾਲ ਡੇਂਗੂ ਦੇ ਮਰੀਜਾਂ ਦੀ ਗਿਣਤੀ 8435 ਸੀ ਤੇ ਉਸ ਤੋਂ ਇਕ ਸਾਲ ਪਹਿਲਾਂ ਇਹ ਗਿਣਤੀ 10 ਹਜ਼ਾਰ 170 ਨੂੰ ਨਹੀਂ ਟੱਪੀਸੀ. ਸਾਲ 2018 ਦਰਮਿਆਨ ਡੇਂਗੂ ਦੇ ਮਰੀਜਾਂ ਦੀ ਗਿਣਤੀ 15009 ਸੀ, ਜਦੋਂਕਿ 2017 ਵਿੱਚ 15398 ਮਰੀਜ਼ ਸਾਹਮਣੇ ਆਏ ਸਨ। ਇਸ ਸਾਲ ਵੀ ਮਰੀਜਾਂ ਦੇ ਡੇਂਗੂ ਦੀ ਬਿਮਾਰੀ ਨਾਲ ਪ੍ਰਭਾਵਿਤ ਜਾਰੀ ਹੈ ਤੇ ਜਦੋਂਕਿ ਇਹ ਸੰਖਿਆ ਲਗਾਤਾਰ ਵਧ ਰਹੀ ਹੈ।

ਤਿੰਨ ਉਤਰੀ ਰਾਜਾਂ ਦੇ ਅੰਕੜੇ ਦੱਸਦੇ ਹਨ ਕਿ ਪੰਜਾਬ ਵਿਚ ਡੇਂਗੂ ਸਭ ਤੋਂ ਵਧ ਕਹਿਰ ਢਾਅ ਰਿਹਾ ਹੈ। ਪੰਜਾਬ ਵਿਚ ਹੁਣ ਤੱਕ ਡੇਂਗੂ ਦੇ 5 ਲੱਖ 84 ਹਜ਼ਾਰ 946 ਮਰੀਜ ਸਾਹਮਣੇ ਆ ਚੁੱਕੇ ਹਨ. ਜਦੋਂ ਕਿ ਹਰਿਆਣਾ ਵਿੱਚ ਇਹ ਗਿਣਤੀ 3 ਲੱਖ 60 ਹਜ਼ਾਰ ਦੇ ਕਰੀਬ ਸੀ। ਹਿਮਾਚਲ ਵਿਚ ਸਿਰਫ 2 ਲੱਖ 14 ਹਜ਼ਾਰ ਬਿਮਾਰੀ ਦੀ ਜਕੜ ਵਿਚ ਆਏ ਹਨ। ਡੇਂਗੂ ਨਾਲ ਪੰਜਾਬ ਵਿਚ ਸਭ ਤੋਂ 16521 ਮੌਤਾਂ ਹੋ ਚੁੱਕੀਆਂ ਹਨ। ਹਰਿਆਣਾ ਵਿਚ ਮੌਤਾਂ ਦੀ ਗਿਣਤੀ 9874 ਅਤੇ ਹਿਮਾਚਲ ਵਿਚ 3669 ਮੌਤਾਂ ਹੋਈਆਂ ਹਨ।

ਸਾਬਕਾ ਸਿਹਤ ਮੰਤਰੀ ਦੇ ਹਲਕੇ ਮੁਹਾਲੀ ਵਿਚ ਸਭ ਤੋਂ ਵੱਧ 2146 ਮਰੀਜ਼ ਸਾਹਮਣੇ ਆਏ ਹਨ। ਪੰਜਾਬ ਦੇ ਸਿਹਤ ਮੰਤਰੀ ਨੇ ਡੇਂਗੂ ਦੀ ਬਿਮਾਰੀ ਦੀ ਚਿੰਤਾ ਪਰਗਟ ਕਰਦਿਆਂ ਸਿਹਤ ਵਿਭਾਗ ਨੂੰ ਤੇਜੀ ਨਾਲ ਕੰਮ ਕਰਨ ਦੀ ਹਦਾਇਤ ਕੀਤੀ ਹੈ। ਸਰਕਾਰੀ ਹਸਪਤਾਲਾਂ ਵਿਚ ਡੇਂਗੂ ਦਾ ਇਲਾਜ ਮੁਫਤ ਕੀਤਾ ਜਾ ਰਿਹਾ ਹੈ ਅਤੇ ਕਈ ਹਸਪਤਾਲਾਂ ਵਿਚ ਡੇਂਗੂ ਦੇ ਵੱਖਰੇ ਵਾਰਡ ਬਣਾਏ ਗਏ ਹਨ। ਦੱਸਣਯੋਗ ਹੈ ਕਿ ਡੇਂਗੂ ਨਾਲ ਮਰੀਜਾਂ ਦੇ ਪਲੇਟਲੈਟਸ ਜੋ ਘਟ ਜਾਂਦੇ ਹਨ, ਜਿਸ ਕਾਰਨ ਜਿਆਦਾ ਮੌਤਾਂ ਹੋ ਰਹੀਆਂ ਹਨ।

ਡੇਂਗੂ ਬੁਖਾਰ ਕੀ ਹੈ?

ਡੇਂਗੂ ਬੁਖਾਰ ਆਮ ਤੌਰ ‘ਤੇ ਛੋਟੀ ਜਿੰਦਗੀ ਦੇ ਮੱਛਰ ਰਾਹੀਂ ਫੈਲਦਾ ਹੈ। ਵਰਤਮਾਨ ਵਿੱਚ ਡੇਂਗੂ ਬੁਖਾਰ ਨੂੰ ਰੋਕਣ ਲਈ ਕੋਈ ਵੀ ਟੀਕਾ ਨਹੀਂ ਹੈ, ਪਰ ਤਜਰਬੇ ਜਰੂਰ ਹੋ ਰਹੇ ਹਨ। ਡੇਂਗੂ ਆਮ ਤੌਰ ਤੇ ਘਾਤਕ ਨਹੀਂ ਹੁੰਦਾ, ਹਾਲਾਂਕਿ, ਤੁਹਾਨੂੰ ਹਸਪਤਾਲ ਵਿੱਚ ਦਾਖਲ ਕੀਤਾ ਜਾ ਸਕਦਾ ਹੈ। ਡੇਂਗੂ ਬੁਖਾਰ ਦੂਜੀ ਵਾਰ ਹੁੰਦਾ ਹੈ ਤਾਂ ਵਧੇਰੇ ਖਤਰਨਾਕ ਹੋ ਨਿਬੜਦਾ ਹੈ।
ਡੇਂਗੂ ਬੁਖ਼ਾਰ, ਜਿਸ ਨੂੰ ਬ੍ਰੇਬਬੋਨ ਬੁਖ਼ਾਰ ਵੀ ਕਿਹਾ ਜਾਂਦਾ ਹੈ, ਏਡਜ਼ ਏਜੀਪਾਈ ਮੱਛਰ ਦੇ ਕਾਰਨ ਪੈਦਾ ਹੋਣ ਵਾਲੀ ਬਿਮਾਰੀ ਹੈ। ਜਦੋਂ ਕਿਸੇ ਤੋਂ ਲਾਗ ਵਾਲਾ ਮੱਛਰ ਹੋਰ ਕਿਸੇ ਨੂੰ ਕੱਟਦਾ ਹੈ ਤਾਂ ਇਹ ਫੈਲ ਜਾਂਦਾ ਹੈ।

ਕਿਹੜੇ ਲੋਕਾਂ ਵਿੱਚ ਹੋ ਸਕਦਾ ਹੈ ਡੇਂਗੂ

  • ਬਜ਼ੁਰਗਾਂ, ਛੋਟੇ ਬੱਚਿਆਂ
  • ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ
  • ਡਾਇਬਟੀਜ਼ ਦੇ ਮਰੀਜ਼ਾਂ
  • ਕੈਂਸਰ ਦੇ ਮਰੀਜ਼ਾਂ
  • ਜਾਂ ਫਿਰ ਜਿਨ੍ਹਾਂ ਦਾ ਟਰਾਂਸਪਲਾਂਟ ਹੋਇਆ ਹੋਵੇ।

ਡਾਕਟਰਾਂ ਮੁਤਾਬਕ ਇਸ ਸੀਜ਼ਨ ਵਿੱਚ ਭਾਵ ਕਿ ਅਗਸਤ-ਸਤੰਬਰ-ਅਕਤੂਬਰ ਵਿੱਚ ਜੇ ਕਿਸੇ ਨੂੰ ਸਰੀਰ ਵਿੱਚ ਦਰਦ, ਥਕਾਵਟ ਅਤੇ ਭੁੱਖ ਨਾ ਲੱਗਣਾ, ਹਲਕੀ ਜਿਹੀ ਖਾਰਿਸ਼, ਲੋਅ-ਬਲੱਡ ਪ੍ਰੈਸ਼ਰ ਵਰਗੀਆਂ ਮੁਸ਼ਕਿਲਾਂ ਹੁੰਦੀਆਂ ਹਨ, ਪਰ ਪਹਿਲਾਂ ਬੁਖਾਰ ਨਾ ਹੋਇਆ ਹੋਵੇ ਤਾਂ ਇਹ ਡੇਂਗੂ ਦੇ ਲੱਛਣ ਹੋ ਸਕਦੇ ਹਨ।

ਡਾਕਟਰਾਂ ਅਨੁਸਾਰ ਡੇਂਗੂ ਵਿੱਚ ਤੇਜ਼ ਬੁਖਾਰ, ਸਰੀਰ ਵਿੱਚ ਭਿਆਨਕ ਦਰਦ, ਸਿਰ ਦਰਦ, ਉਲਟੀ, ਸ਼ਰੀਰ ਉੱਤੇ ਧੱਫੜ ਹੋ ਜਾਂਦੇ ਹਨ। ਪਰ ਕੁਝ ਮਾਮਲਿਆਂ ਵਿੱਚ ਅਜਿਹੇ ਲੱਛਣ ਡੇਂਗੂ ਦੇ ਲੱਛਣ ਨਹੀਂ ਹੁੰਦੇ, ਕਿਉਂਕਿ ਇਹ ਅਸਾਧਾਰਨ ਮਾਮਲੇ ਹਰ ਸਾਲ ਆਉਂਦੇ ਹਨ। ਅਜਿਹੇ ਮਰੀਜ਼ਾਂ ਨੂੰ ਟੈਸਟ ਕਰਾਉਣ ਲਈ ਸਲਾਹ ਦਿੱਤੀ ਜਾਂਦੀ ਹੈ।