India

ਧਰਨਾਕਾਰੀਆਂ ਹਨੂੰਮਾਨ ਚਾਲੀਸਾ ਦਾ ਪਾਠ ਕਰ ਮਸਜਿਦ ਦਾ ਕੀਤਾ ਵਿਰੋਧ

ਬਿਊਰੋ ਰਿਪੋਰਟ – ਹਿਮਾਚਲ ਪ੍ਰਦੇਸ਼ (Himachal Pradesh) ਦੀ ਰਾਜਧਾਨੀ ਸ਼ਿਮਲਾ (Shimla) ਦੇ ਵਿੱਚ ਇਕ ਮਸਜਿਦ ਦੇ ਗੈਰ ਕਾਨੂੰਨੀ ਨਿਰਮਾਣ ਨੂੰ ਢਾਹੁਣ ਨੂੰ ਲੈ ਕੇ ਹਿੰਦੂ ਸੰਗਠਨਾਂ ਨੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਧਰਨਾਕਾਰੀਆਂ ਇਸਦਾ ਵਿਰੋਧ ਕਰਦੇ ਹੋਏ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਏ ਵੀ ਲਗਾਏ। ਦੱਸ ਦੇਈਏ ਕਿ ਧਰਨਾਕਾਰੀ ਬਹੁਤ ਗੁੱਸੇ ਵਿੱਚ ਹਨ। ਪੁਲਿਸ ਵੱਲੋਂ ਹਾਲਾਤ ਨੂੰ ਕਾਬੂ ਵਿੱਚ ਰੱਖਣ ਲਈ ਬੈਰੀਕੇਡ ਲਗਾਏ ਹੋਏ ਸਨ, ਜਿਨ੍ਹਾਂ ਨੂੰ ਧਰਨਾਕਾਰੀਆਂ ਨੇ ਤੋੜ ਦਿੱਤਾ। ਪੁਲਿਸ ਵੱਲੋਂ ਲਾਠੀਚਾਰਜ ਵੀ ਕੀਤਾ ਗਿਆ ਅਤੇ ਜਲ ਤੋਪਾਂ ਦਾ ਵੀ ਇਸਤਮਾਲ ਵੀ ਕੀਤਾ। ਇਸ ਝੜਪ ਵਿੱਚ ਇਕ ਧਰਨਾਕਾਰੀ ਅਤੇ ਇਕ ਸਿਪਾਹੀ ਵੀ ਜ਼ਖ਼ਮੀ ਹੋ ਗਿਆ। 

ਧਰਨਾਕਾਰੀ ਸੰਜੌਲੀ ਮਸਜਿਦ ਨੂੰ ਲੈ ਕੇ ਵਿਰੋਧ ਕਰ ਰਹੇ ਹਨ। ਇਹ ਮਸਜਿਦ 1947 ਤੋਂ ਪਹਿਲਾਂ ਬਣੀ ਹੋਈ ਹੈ। ਜਦੋਂ ਸਾਲ 2010 ਵਿੱਚ ਇਸ ਨੂੰ ਪੱਕਾ ਕਰਨ ਲਈ ਕੰਮ ਸ਼ੁਰੂ ਕੀਤਾ ਤਾਂ ਉਸ ਸਮੇ ਨਾਜਾਇਜ਼ ਉਸਾਰੀ ਬਾਰੇ ਨਗਰ ਨਿਗਮ ਨੂੰ ਸ਼ਿਕਾਇਤ ਵੀ ਕੀਤੀ ਗਈ ਸੀ। 

ਤਾਜ਼ਾ ਝਗੜਾ 31 ਅਗਸਤ ਨੂੰ ਸ਼ੁਰੂ ਹੋਇਆ ਸੀ, ਜਦੋਂ ਦੋ ਗੁੱਟਾਂ ਵਿਚਕਾਰ ਲੜਾਈ ਹੋਈ ਸੀ। ਇਸ ਤੋਂ ਬਾਅਦ ਹਿੰਦੂ ਸੰਗਠਨਾਂ ਨੇ 1 ਅਤੇ 5 ਸਤੰਬਰ ਨੂੰ ਪ੍ਰਦਰਸ਼ਨ ਕੀਤਾ ਅਤੇ ਮਸਜਿਦ ਦੀ ਨਾਜਾਇਜ਼ ਉਸਾਰੀ ਨੂੰ ਢਾਹੁਣ ਦੀ ਮੰਗ ਕੀਤੀ।

ਇਹ ਵੀ ਪੜ੍ਹੋ –   ਮਲਾਇਕਾ ਅਰੋੜਾ ਨੂੰ ਪੁੱਜਾ ਵੱਡਾ ਸਦਮਾ!