India

ਮਸਜਿਦ ਦੀ ਨਜਾਇਜ਼ ਉਸਾਰੀ ਤੋੜਨ ਦਾ ਕੰਮ ਸ਼ੁਰੂ!

ਬਿਉਰੋ ਰਿਪੋਰਟ – ਹਿਮਾਚਲ ਪ੍ਰਦੇਸ਼ (Himachal Pradesh) ਦੀ ਰਾਜਧਾਨੀ ਸ਼ਿਮਲਾ (Shimla) ਵਿਚ ਸੰਜੋਲੀ ਮਸਜਿਦ ਦੇ ਨਜਾਇਜ਼ ਹਿੱਸੇ ਨੂੰ ਢਾਹੁਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੰਜੋਲੀ ਮਸਜਿਦ ਦੀਆਂ ਬਣੀਆਂ ਉੱਪਰਲੀਆਂ ਤਿੰਨ ਮੰਜ਼ਿਲਾਂ ਨੂੰ ਸ਼ਿਮਲਾ ਦੇ ਨਗਰ ਨਿਗਮ ਕਮਿਸ਼ਨਰ ਵੱਲੋਂ ਢਾਹੁਣ ਦੇ ਹੁਕਮ ਦਿੱਤੇ ਸਨ। ਕਮਿਸ਼ਨਰ ਵੱਲੋਂ ਸੰਜੋਲੀ ਮਸਜਿਦ ਦੇ ਪ੍ਰਬੰਧਕਾਂ ਨੂੰ ਨਜਾਇਜ਼ ਉਸਾਰੀ ਢਾਹੁਣ ਦਾ ਖਰਚਾ ਖੁਦ ਚੁੱਕਣ ਲਈ ਕਿਹਾ ਸੀ, ਜਿਸ ਤੋਂ ਬਾਅਦ ਅੱਜ ਇਹ ਕਾਰਵਾਈ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਇਹ ਮਸਜਿਦ ਆਜ਼ਾਦੀ ਤੋਂ ਪਹਿਲਾਂ ਦੀ ਬਣੀ ਹੋਈ ਹੈ ਤੇ ਇਹ ਆਜ਼ਾਦੀ ਦੇ ਸਮੇਂ ਸਿਰਫ ਦੋ ਮੰਜਿਲਾ ਸੀ ਪਰ ਇਸ ਤੋਂ ਬਾਅਦ ਇਸ ਦੀਆਂ ਤਿੰਨ ਹੋਰ ਮੰਜਿਲਾਂ ਬਣਾਈਆਂ ਗਈਆਂ, ਜਿਨ੍ਹਾਂ ਨੂੰ ਬਾਅਦ ਵਿਚ ਨਜਾਇਜ਼ ਕਰਾਰ ਦਿੱਤਾ ਗਿਆ। ਇਸ ਮਾਮਲਾ ਨਗਰ ਨਿਗਮ ਕਮਿਸ਼ਨਰ ਦੀ ਅਦਾਲਤ ਵਿੱਚ 14 ਸਾਲਾਂ ਤੋਂ ਕੇਸ ਚੱਲ ਰਿਹਾ ਸੀ। ਦੱਸ ਦੇਈਏ ਕਿ ਇਹ ਮਾਮਲਾ ਸਤੰਬਰ ਵਿਚ ਸਾਹਮਣੇ ਆਇਆ ਸੀ ਅਤੇ ਨਜਾਇਜ਼ ਉਸਾਰੀ ਨੂੰ ਲੈ ਕੇ ਕਾਫੀ ਧਰਨੇ ਪ੍ਰਦਰਸ਼ਨ ਵੀ ਹੋਏ ਸਨ, ਜਿਸ ਤੋਂ ਬਾਅਦ ਇਸ ਤੇ ਇਹ ਕਾਰਵਾਈ ਕੀਤੀ ਗਈ ਹੈ

ਇਹ ਵੀ ਪੜ੍ਹੋ –  ਪੰਨੂ ਦੀ ਵੀਡੀਓ ਹੋਈ ਵਾਇਰਲ: 1 ਤੋਂ 19 ਨਵੰਬਰ ਤੱਕ ਏਅਰ-ਇੰਡੀਆ ਦੀ ਯਾਤਰਾ ਨਾ ਕਰਨ ਲਈ ਕਿਹਾ