Punjab

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਰਾਗੀ ਸਿੰਘਾਂ ਦੀਆਂ ਕੁੱਝ ਖ਼ਾਸ ਮੰਗਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਲੁਧਿਆਣਾ ਵਿੱਚ ਅੱਜ ਸਮੂਹ ਰਾਗੀ ਜਥਿਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਇਕੱਤਰਤਾ ਕਰਕੇ ਸਰਬਸੰਮਤੀ ਨਾਲ ਕੁੱਝ ਅਹਿਮ ਫੈਸਲੇ ਲਏ ਹਨ। ਰਾਗੀ ਸਿੰਘਾਂ ਨੇ ਲਏ ਗਏ ਫੈਸਲਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ਇੱਕ ਚਿੱਠੀ ਲਿਖ ਕੇ ਸ੍ਰੀ ਅਕਾਲੀ ਤਖ਼ਤ ਸਾਹਿਬ ਜੀ ਦੇ ਸਨਮੁੱਖ ਰੱਖੇ ਹਨ। ਰਾਗੀ ਸਿੰਘਾਂ ਵੱਲੋਂ ਲਏ ਗਏ ਫੈਸਲਿਆਂ ਵਿੱਚ :

  • ਸਮੂਹ ਕਮੇਟੀਆਂ ਕੀਰਤਨ ਭੇਟਾ ਵਿੱਚੋਂ ਅੱਧ ਲੈਣਾ ਦੇਸ਼-ਵਿਦੇਸ਼ ਵਿੱਚ ਬੰਦ ਕਰਨ।
  • ਸੰਗਤ ਵੱਲੋਂ ਕੀਰਤਨ ਦਾ ਸਤਿਕਾਰ ਕਰਦਿਆਂ ਵਾਜੇ ( ਹਰਮੋਨੀਅਮ ) ਉੱਪਰ ਰੱਖੀ ਮਾਇਆ ਸਮੂਹ ਦੇਸ਼-ਵਿਦੇਸ਼ ਦੀਆਂ ਕਮੇਟੀਆਂ ਗੋਲਕ ਵਿੱਚ ਪਾਉਣੀ ਅਤੇ ਪਰਚੀ ਕੱਟਣੀ ਬੰਦ ਕਰਨ।
  • ਰਾਗੀ ਜਥੇ ਜਦੋਂ ਵਿਦੇਸ਼ ਵਿੱਚ ਕੀਰਤਨ ਪ੍ਰਚਾਰ ਦੌਰਾਨ ਜਾਂਦੇ ਹਨ, ਉਹਨਾਂ ਕੋਲੋਂ ਪ੍ਰਤੀ ਮੈਂਬਰ ਜਿਹੜੀਆਂ-ਜਿਹੜੀਆਂ ਕਮੇਟੀਆਂ ਪੰਜ ਹਜ਼ਾਰ ਰੁਪਏ ਲੈਂਦੀਆਂ ਹਨ, ਉਹ ਲੈਣਾ ਬੰਦ ਕਰਨ।

ਰਾਗੀ ਸਿੰਘਾਂ ਦੇ ਜਥਿਆਂ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਨ੍ਹਾਂ ਮੰਗਾਂ ਨੂੰ ਸੰਜੀਦਗੀ ਦੇ ਨਾਲ ਵਿਚਾਰਨ ਦੀ ਅਪੀਲ ਕਰਦਿਆਂ ਇਨ੍ਹਾਂ ਮੰਗਾਂ ਨੂੰ ਬਾਰੇ ਦੇਸ਼-ਵਿਦੇਸ਼ ਦੇ ਸਮੂਹ ਪ੍ਰਬੰਧਕਾਂ ਨੂੰ ਆਦੇਸ਼ ਦੇਣ ਲਈ ਕਿਹਾ ਹੈ।