ਅੰਮ੍ਰਿਤਸਰ : ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ (Harmeet singh pathanmajra) ਦੀ ਦੂਜੀ ਪਤਨੀ ਨਾਲ ਵਿਆਹ ਦਾ ਮਾਮਲਾ ਹੁਣ ਧਾਰਮਿਕ ਕਚਹਿਰੀ ਵਿੱਚ ਪਹੁੰਚ ਗਿਆ ਹੈ । ਦੂਜੀ ਪਤਨੀ ਗੁਰਪ੍ਰੀਤ ਕੌਰ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ (sri akal takhat jathedar harpreet singh) ਨੂੰ ਚਿੱਠੀ ਲਿੱਖ ਕੇ ਅਪੀਲ ਕੀਤੀ ਹੈ ਕਿ ਵਿਧਾਇਕ ਪਠਾਨਮਾਜਰਾ ਨੂੰ ਪੰਥ ਤੋਂ ਛੇਕ ਦਿੱਤਾ ਜਾਵੇ । ਪਤਨੀ ਦਾ ਇਲਜ਼ਾਮ ਹੈ ਕਿ ਹਰਮੀਤ ਸਿੰਘ ਪਠਾਨਮਾਰਜਾ ਨੇ ਝੂਠ ਬੋਲ ਕੇ ਦੂਜਾ ਵਿਆਹ ਕਰਵਾਇਆ ਸੀ ਜੋ ਕਿ ਮਰਿਆਦਾ ਦੇ ਉਲਟ ਹੈ, ਇਸ ਲਈ ਉਸ ਦੇ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ । ਪਠਾਨਮਾਜਰਾ ਅਤੇ ਉਨ੍ਹਾਂ ਦੀ ਦੂਜੀ ਪਤਨੀ ਵਿੱਚਾਲੇ ਵਿਵਾਦ ਦਾ ਮਾਮਲਾ ਪੰਜਾਬ ਹਰਿਆਣਾ ਹਾਈਕੋਰਟ (punjab haryana high court)ਵੀ ਪਹੁੰਚ ਚੁੱਕਾ ਹੈ । ਦੋਵਾਂ ਨੇ ਵੱਖ-ਵੱਖ ਕੇਸ ਇੱਕ ਦੂਜੇ ਦੇ ਖਿਲਾਫ਼ ਦਰਜ ਕਰਵਾਏ ਹਨ ।sr
ਪਠਾਨਮਾਜਰਾ-ਪਤਨੀ ਵਿਵਾਦ ਹਾਈਕੋਰਟ ‘ਚ
ਹਰਮੀਤ ਸਿੰਘ ਪਠਾਨਮਾਜਰਾ ਦੀ ਦੂਜੀ ਪਤਨੀ ਗੁਰਪ੍ਰੀਤ ਕੌਰ ਨੇ ਆਪਣੇ ਪਤੀ ਖਿਲਾਫ਼ ਕੁੱਟਮਾਰ,ਸ਼ਰੀਰਕ ਅਤੇ ਮਾਨਸਿਕ ਸੋਸ਼ਣ ਦੀ ਸ਼ਿਕਾਇਤ ਜ਼ੀਰਖਪੁਰ ਥਾਣੇ ਵਿੱਚ ਕਰਵਾਈ ਸੀ । ਇਸ ਮਾਮਲੇ ਵਿੱਚ ਪੰਜਾਬ ਮਹਿਲਾ ਕਮਿਸ਼ਨ ਨੇ ਰਿਪੋਰਟ ਤਲਬ ਕੀਤੀ ਸੀ । ਪਰ ਪਠਾਨਮਾਜਰਾ ਦਾ ਮਾਮਲਾ ਹਾਈਪ੍ਰੋਫਾਈਲ ਹੋਣ ਦੀ ਵਜ੍ਹਾ ਕਰਕੇ ਜਦੋਂ ਕੋਈ ਕਾਰਵਾਈ ਨਹੀਂ ਹੋਈ ਤਾਂ ਪਤਨੀ ਗੁਰਪ੍ਰੀਤ ਕੌਰ ਪੰਜਾਬ ਹਰਿਆਣਾ ਹਾਈਕੋਰਟ ਪਹੁੰਚ ਗਈ । ਅਦਾਲਤ ਨੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ ਅਤੇ ਨਾਲ ਹੀ ਦੂਜੀ ਪਤਨੀ ਨੂੰ ਸੁਰੱਖਿਆ ਦੇਣ ਦੇ ਨਿਰਦੇਸ਼ ਵੀ ਦਿੱਤੇ ਸਨ । ਪਤਨੀ ਦੇ ਇਲਜ਼ਾਮਾਂ ‘ਤੇ ਪਲਟਵਾਰ ਕਰਦੇ ਹੋਏ ਪਠਾਨਮਾਜਰਾ ਨੇ ਵੀ ਦੂਜੀ ਪਤਨੀ ਖਿਲਾਫ਼ ਅਸ਼ਲੀਲ ਵੀਡੀਓ ਜਨਤਕ ਕਰਨ ‘ਤੇ IT ACT ਦੀਆਂ ਧਾਰਾਵਾਂ ਅਧੀਨ ਕੇਸ ਦਰਜ ਕਰਵਾ ਦਿੱਤਾ । ਹਾਲਾਂਕਿ ਇਸ ਮਾਮਲੇ ਵਿੱਚ ਅਦਾਲਤ ਨੇ ਦੂਜੀ ਪਤਨੀ ਨੂੰ ਜ਼ਮਾਨਤ ਦੇ ਦਿੱਤੀ ਹੈ
ਪਠਾਨਮਾਜਰਾ ਦੇ ਦੂਜੇ ਵਿਆਹ ਦਾ ਵਿਵਾਦ
ਅਗਸਤ ਵਿੱਚ ਵਿਧਾਇਕ ਪਠਾਨਮਾਜਰਾ ਦੀ ਦੂਜੀ ਪਤਨੀ ਗੁਰਪ੍ਰੀਤ ਕੌਰ ਨੇ ਪਤੀ ਖਿਲਾਫ਼ ਜ਼ੀਰਖਪੁਰ ਥਾਣੇ ਵਿੱਚ ਧੋਖੇ ਨਾਲ ਦੂਜਾ ਵਿਆਹ ਅਤੇ ਕੁੱਟਮਾਰ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ । ਪਤਨੀ ਨੇ ਇਲਜ਼ਾਮ ਲਗਾਇਆ ਸੀ ਕਿ ਵਿਧਾਇਕ ਗੁਰਮੀਤ ਸਿੰਘ ਪਠਾਨਮਾਜਰਾ ਨੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ । ਪਤਨੀ ਦੇ ਇਲਜ਼ਾਮਾਂ ਤੋਂ ਬਾਅਦ ਗੁਰਮੀਤ ਸਿੰਘ ਸਿੰਘ ਪਠਾਨਮਾਜਰਾ ਨੇ ਦੂਜੇ ਵਿਆਹ ਦੀ ਗੱਲ ਕਬੂਲੀ ਪਰ ਨਾਲ ਹੀ ਇਲਜ਼ਾਮ ਲਗਾਇਆ ਕਿ ਦੂਜੀ ਪਤਨੀ ਉਸ ਤੋਂ ਗੱਲਤ ਸਰਕਾਰੀ ਕੰਮ ਕਰਵਾਉਣਾ ਚਾਉਂਦੀ ਸੀ ਇਨਕਾਰ ਕਰਨ ‘ਤੇ ਅਸ਼ਲੀਲ ਵੀਡੀਓ ਜਾਰੀ ਕਰ ਦਿੱਤਾ। ਪਠਾਨਮਾਜਰਾ ਨੇ ਇਹ ਵੀ ਇਲਜ਼ਾਮ ਲਗਾਇਆ ਸੀ ਕਿ ਉਸ ਦੀ ਦੂਜੀ ਪਤਨੀ ਸਿਆਸੀ ਵਿਰੋਧੀਆਂ ਦੇ ਇਸ਼ਾਰੇ ‘ਤੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ । ਫਿਲਹਾਲ ਹੁਣ ਇਹ ਮਾਮਲਾ ਕਾਨੂੰਨੀ ਅਤੇ ਧਾਰਮਿਕ ਕਚਹਿਰੀ ਵਿੱਚ ਵੀ ਪਹੁੰਚ ਚੁੱਕਾ ਹੈ । ਉਧਰ ਵਿਰੋਧੀ ਧਿਰ ਅਕਾਲੀ ਦਲ ਅਤੇ ਕਾਂਗਰਸ ਵਾਰ-ਵਾਰ ਆਮ ਆਦਮੀ ਪਾਰਟੀ ‘ਤੇ ਵਿਧਾਇਕ ਖਿਲਾਫ਼ ਐਕਸ਼ਨ ਲੈਣ ਦੀ ਮੰਗ ਕਰ ਰਹੇ ਹਨ ।