ਸਰਕਾਰੀ ਸਕੂਲਾਂ ਵਿੱਚ ਮਿੱਡ-ਡੇਅ ਮੀਲ ਦੇ ਹਫ਼ਤਾਵਰੀ ਮੈਨਿਊ ਵਿੱਚ ਤਬਦੀਲੀਆਂ ਬਾਰੇ ਟਿੱਪਣੀ ਕਰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਆਗੂਆਂ ਨੇ ਕਿਹਾ ਹੈ ਕਿ ਸੂਬਾ ਸਰਕਾਰ ਵੱਲੋਂ ਖਾਣਾ ਤਿਆਰ ਕਰਨ ਲਈ ਦਿੱਤੇ ਜਾਣ ਵਾਲੇ ਰਸੋਈ ਖਰਚੇ ਵਿੱਚ ਵਾਧਾ ਨਹੀਂ ਕੀਤਾ ਗਿਆ ਹੈ।
ਜਦਕਿ ਇਸ ਸਮੇਂ ਦੌਰਾਨ ਵਸਤਾਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਫ਼ਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਕਿਹਾ ਕਿ ਸਬਜ਼ੀਆਂ ਤੇ ਦਾਲਾਂ ਆਦਿ ਦੇ ਭਾਅ ਵਿੱਚ ਵਾਧੇ ਅਨੁਸਾਰ ਰਸੋਈ ਖਰਚੇ ਦੀ ਰਾਸ਼ੀ ਵਿੱਚ ਵਾਧਾ ਕੀਤੇ ਬਿਨਾਂ ਵਿਭਾਗ ਵੱਲੋਂ ਰੋਟੀ ਦੀ ਥਾਂ ਪੂੜੀਆਂ ਬਣਾਉਣ ਦਾ ਫ਼ਰਮਾਨ ਗੈਰ-ਵਾਜ਼ਿਬ ਹੈ। ਟੀਚਰਜ਼ ਫਰੰਟ ਦੇ ਆਗੂਆਂ ਨੇ ਕਿਹਾ ਕਿ ਫ਼ਲਾਂ ਦੇ ਭਾਅ ਵਿੱਚ ਭਾਰੀ ਤਬਦੀਲੀ ਆਉਂਦੀ ਰਹਿੰਦੀ ਹੈ, ਜਿਸ ਕਰ ਕੇ ਪ੍ਰਤੀ ਬੱਚਾ ਪੰਜ ਰੁਪਏ ਪ੍ਰਤੀ ਕੇਲਾ ਰੇਟ ਕਰਨਾ ਜਾਇਜ਼ ਨਹੀਂ ਹੈ।
ਨਵੇਂ ਹਫਤਾਵਾਰੀ ਮੈਨਿਊ ਅਨੁਸਾਰ ਹੁਣ ਵਿਦਿਆਰਥੀਆਂ ਨੂੰ ਸੋਮਵਾਰ ਨੂੰ ਵਿਦਿਆਰਥੀਆਂ ਨੂੰ ਦੁਪਹਿਰ ਦੇ ਖਾਣੇ ਨਾਲ ਇੱਕ ਕੇਲਾ ਖਾਣ ਲਈ ਵੀ ਦਿੱਤਾ ਜਾਵੇਗਾ, ਜਿਸ ਲਈ ਪੰਜ ਰੁਪਏ ਪ੍ਰਤੀ ਵਿਦਿਆਰਥੀ ਜਾਰੀ ਕੀਤੇ ਜਾਣਗੇ। ਇਸ ਬਾਰੇ ਟਿੱਪਣੀ ਕਰਦਿਆਂ ਆਗੂਆਂ ਨੇ ਕਿਹਾ ਕਿ ਫ਼ਲਾਂ ਦੇ ਰੇਟਾਂ ‘ਚ ਭਾਰੀ ਤਬਦੀਲੀ ਆਉਂਦੀ ਰਹਿੰਦੀ ਹੈ, ਵੱਖ- ਵੱਖ ਖੇਤਰਾਂ ‘ਚ ਵੀ ਫ਼ਲਾਂ ਦੇ ਰੇਟਾਂ ‘ਚ ਭਾਰੀ ਫ਼ਰਕ ਪਾਇਆ ਜਾਂਦਾ ਹੈ ਜਿਸ ਕਾਰਣ ਪ੍ਰਤੀ ਬੱਚਾ ਪੰਜ ਰੁਪਏ ਪ੍ਰਤੀ ਕੇਲਾ ਰੇਟ ਿਫ਼ਕਸ ਕਰਨਾ ਜਾਇਜ਼ ਨਹੀਂ ਹੈ।
ਇਸੇ ਤਰਾਂ੍ਹ ਦੁਪਹਿਰ ਦੇ ਖਾਣੇ ‘ਚ ਪੂੜੀਆਂ ਦੇਣ ਸੰਬੰਧੀ ਆਗੂਆਂ ਨੇ ਕਿਹਾ ਕਿ ਪੱਤਰ ਜਾਰੀ ਕਰਦਿਆਂ ਵਿਭਾਗ ਵੱਲੋਂ ਮੌਸਮ ਨੂੰ ਵੀ ਧਿਆਨ ‘ਚ ਨਹੀਂ ਰੱਖਿਆ ਗਿਆ ਕਿ ਪੂੜੀਆਂ ਵਰਗਾ ਠੰਡਾ ਹੋਇਆ ਭੋਜਨ ਸਰਦੀਆਂ ‘ਚ ਵਿਦਿਆਰਥੀਆਂ ਦੀ ਸਿਹਤ ਸਬੰਧੀ ਦਿੱਕਤਾਂ ਪੈਦਾ ਕਰ ਸਕਦਾ ਹੈ।