Punjab

ਕਿਸਾਨ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਦਿਤਾ ਗਿਆ ਮੰਗ ਪੱਤਰ

‘ਦ ਖ਼ਾਲਸ ਬਿਊਰੋ :ਕਿਸਾਨ ਅੰਦੋਲਨ ਦੀ ਸਮਾਪਤੀ ਤੋਂ ਬਾਅਦ ਰਹਿੰਦੀਆਂ ਮੰਗਾਂ ਮਨਵਾਉਣ ਲਈ ਸੰਯੁਕਤ ਕਿਸਾਨ ਮੌਰਚੇ ਵੱਲੋਂ ਐਲਾਨੇ ਪ੍ਰੋਗਰਾਮ ਤਹਿਤ ਅੱਜ ਜਿਲ੍ਹਾ ਪੱਧਰ ਤੇ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਰਾਸ਼ਟਰਪਤੀ ਦੇ ਨਾਂ ਤੇ ਮੰਗ ਪੱਤਰ ਦਿਤਾ ਗਿਆ।ਇਸ ਮੌਕੇ ਬੋਲਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਵਿਵਾਦਤ ਬਿੱਲ ਭਾਵੇਂ ਵਾਪਸ ਹੋ ਗਏ ਹਨ ਪਰ ਹਾਲੇ ਬਹੁਤ ਸਾਰੀਆਂ ਮੰਗਾ ਹਨ,ਜਿਹਨਾਂ ਦਾ ਹੱਲ ਹੋਣਾ ਬਹੁਤ ਜਰੂਰੀ  ਹੈ ।ਅੱਜ ਦਿੱਤੇ ਜਾਣ ਵਾਲੇ ਮੰਗ ਪੱਤਰ ਵਿੱਚ ਮੁੱਖ ਤੋਰ ਤੇ ਪੰਜ ਮੰਗਾ ਰਖੀਆਂ ਗਈਆਂ ਹਨ ,ਜਿਹਨਾਂ ਵਿੱਚ ਐਮਐਸਪੀ ਤੇ ਕਮੇਟੀ ਬਣਾਉਣਾ,ਕਿਸਾਨਾਂ  ਤੇ ਦਰਜ ਮੁੱਕਦਮੇ ਵਾਪਸ ਲੈਣਾ,ਭਾਖੜਾ-ਬਿਆਸ ਮੈਨੇਜਮੈਂਟ ਕਮੇਟੀ ਵਿੱਚ ਕੇਂਦਰ ਦੀ ਧੱਕੇਸ਼ਾਹੀ ਨੂੰ ਰੋਕਣਾ ਆਦਿ ਸ਼ਾਮਿਲ ਹਨ।

ਉਹਨਾਂ ਕਿਹਾ ਕਿ ਭਾਵੇਂ ਅੱਜ ਸਿਰਫ਼ ਡੀਸੀ ਮੈਡਮ ਨੂੰ ਮੰਗ ਪੱਤਰ ਦਿੱਤਾ ਹੈ  ਪਰ 25 ਮਾਰਚ ਨੂੰ ਰਾਜਪਾਲ ਨੂੰ ਰਾਸ਼ਟਰਪਤੀ ਦੇ ਨਾਂ ਤੇ ਦਿਤੇ ਜਾਣ ਵਾਲੇ ਮੰਗ ਪੱਤਰ ਦੌਰਾਨ ਇੱਕ ਭਰਵਾਂ ਇੱਕਠ ਕੀਤਾ ਜਾਵੇਗਾ।