ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਮੁੱਖ ਮੰਤਰੀ ਦੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਸੀਐਮ ਆਤਿਸ਼ੀ ਅੱਜ ਪਹਿਲੀ ਵਾਰ ਦਿੱਲੀ ਸਕੱਤਰੇਤ ਪਹੁੰਚੇ ਪਰ ਸੀਐਮ ਆਤਿਸ਼ੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਕੁਰਸੀ ‘ਤੇ ਨਹੀਂ ਬੈਠੇ। ਸੀਐਮ ਆਤਿਸ਼ੀ ਆਪਣੀ ਇਕ ਕੁਰਸੀ ਲੈ ਕੇ ਸਕੱਤਰੇਤ ਪਹੁੰਚੇ ਅਤੇ ਉਹ ਉਸੇ ਕੁਰਸੀ ‘ਤੇ ਬੈਠੇ ਜਿਸ ਦਾ ਰੰਗ ਚਿੱਟਾ ਹੈ। ਉਨ੍ਹਾਂ ਦੀ ਕੁਰਸੀ ਦੇ ਨਾਲ ਹੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਲਾਲ ਰੰਗ ਦੀ ਕੁਰਸੀ ਰੱਖੀ ਗਈ ਹੈ।
ਸੀਐਮ ਆਤਿਸ਼ੀ ਨੇ ਕਿਹਾ, ਅੱਜ ਮੈਂ ਦਿੱਲੀ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ। ਅੱਜ ਮੇਰੇ ਮਨ ਵਿੱਚ ਵੀ ਉਹੀ ਦਰਦ ਹੈ, ਜਿਸ ਤਰ੍ਹਾਂ ਭਰਤ ਜੀ ਨੂੰ ਸੀ, ਜਿਸ ਤਰ੍ਹਾਂ ਭਰਤ ਜੀ ਨੇ ਭਗਵਾਨ ਸ਼੍ਰੀ ਰਾਮ ਦੇ ਖੜਾਉ ਰੱਖ ਕੇ ਕੰਮ ਕੀਤਾ, ਉਸੇ ਤਰ੍ਹਾਂ ਮੈਂ ਅਗਲੇ 4 ਮਹੀਨਿਆਂ ਤੱਕ ਮੁੱਖ ਮੰਤਰੀ ਦਾ ਅਹੁਦਾ ਸੰਭਾਲਾਂਗੀ।
#WATCH | Delhi CM Atishi says, “I have taken charge as the Delhi Chief Minister. Today my pain is the same as that was of Bharat when Lord Ram went to exile for 14 years and Bharat had to take charge. Like Bharat kept the sandals of Lord Ram for 14 years and assumed charge,… https://t.co/VZvbwQY0hX pic.twitter.com/ZpNrFEOcaV
— ANI (@ANI) September 23, 2024
“ਇਹ ਕੁਰਸੀ ਕੇਜਰੀਵਾਲ ਜੀ ਦੀ ਹੈ”
ਸੀਐਮ ਆਤਿਸ਼ੀ ਨੇ ਕਿਹਾ, ਪਿਛਲੇ 2 ਸਾਲਾਂ ਤੋਂ ਭਾਜਪਾ ਨੇ ਅਰਵਿੰਦ ਕੇਜਰੀਵਾਲ ‘ਤੇ ਚਿੱਕੜ ਉਛਾਲਣ ‘ਚ ਕੋਈ ਕਸਰ ਨਹੀਂ ਛੱਡੀ, ਉਨ੍ਹਾਂ ਨੂੰ 6 ਮਹੀਨੇ ਜੇਲ੍ਹ ‘ਚ ਸੁੱਟ ਦਿੱਤਾ। ਅਦਾਲਤ ਨੇ ਇਹ ਵੀ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਏਜੰਸੀ ਨੇ ਭੈੜੇ ਇਰਾਦੇ ਨਾਲ ਗ੍ਰਿਫਤਾਰ ਕੀਤਾ ਸੀ। ਆਤਿਸ਼ੀ ਨੇ ਅੱਗੇ ਕਿਹਾ, ਇਹ ਕੁਰਸੀ ਅਰਵਿੰਦ ਕੇਜਰੀਵਾਲ ਜੀ ਦੀ ਹੈ, ਮੈਨੂੰ ਭਰੋਸਾ ਹੈ ਕਿ ਫਰਵਰੀ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਦਿੱਲੀ ਦੀ ਜਨਤਾ ਅਰਵਿੰਦ ਕੇਜਰੀਵਾਲ ਜੀ ਨੂੰ ਦੁਬਾਰਾ ਮੁੱਖ ਮੰਤਰੀ ਬਣਾਵੇਗੀ। ਉਦੋਂ ਤੱਕ ਅਰਵਿੰਦ ਕੇਜਰੀਵਾਲ ਜੀ ਦੀ ਕੁਰਸੀ ਇੱਥੇ ਹੀ ਰਹੇਗੀ।
ਆਤਿਸ਼ੀ ਨੇ ਕਿਹਾ, ਸਾਡੇ ਭਰੋਸੇ ਅਤੇ ਵਿਸ਼ਵਾਸ ਦੇ ਨਾਲ, ਅਸੀਂ ਇੱਕ ਵਾਰ ਫਿਰ ਅਰਵਿੰਦ ਕੇਜਰੀਵਾਲ ਜੀ ਨੂੰ ਇਸ ਕੁਰਸੀ ‘ਤੇ ਬਿਠਾਵਾਂਗੇ ਅਤੇ ਉਦੋਂ ਤੱਕ ਇਹ ਕੁਰਸੀ ਇਸੇ ਕਮਰੇ ਵਿੱਚ ਹੀ ਰਹੇਗੀ। ਆਤਿਸ਼ੀ ਨੇ ਆਪਣੇ ਪੰਜ ਕੈਬਨਿਟ ਸਾਥੀਆਂ ਨਾਲ 21 ਸਤੰਬਰ ਨੂੰ ਮੁੱਖ ਮੰਤਰੀ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕੀ ਸੀ। ਉਪ ਰਾਜਪਾਲ ਵੀ.ਕੇ.ਸਕਸੈਨਾ ਨੇ ਰਾਜ ਨਿਵਾਸ ਵਿਖੇ ਹੋਏ ਸਾਦੇ ਸਮਾਗਮ ਵਿੱਚ ਸਹੁੰ ਚੁਕਾਈ। ਇਸ ਮੌਕੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ‘ਆਪ’ ਦੀ ਉੱਚ ਲੀਡਰਸ਼ਿਪ ਅਤੇ ਵਿਧਾਇਕ ਮੌਜੂਦ ਸਨ। ਆਤਿਸ਼ੀ ਦੇ ਮਾਤਾ-ਪਿਤਾ ਵੀ ਸਹੁੰ ਚੁੱਕ ਸਮਾਗਮ ਦੇ ਗਵਾਹ ਸਨ।