Punjab

ਦਿੱਲੀ ਤਖ਼ਤ ਨੇ ਹਮੇਸ਼ਾ ਹੀ ਕੀਤੀ ਹੈ ਬੇਇਨਸਾਫੀ, ਮੌਜੂਦਾ ਘਟਨਾਕ੍ਰਮ ਨੇ ਦੁਹਰਾਇਆ ਇਤਿਹਾਸ – ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨੀ ਅੰਦੋਲਨ ‘ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਮਰਥਨ ਕਰਦਿਆਂ ਕਿਹਾ ਕਿ ਦਿੱਲੀ ਤਖ਼ਤ ਨੇ ਹਮੇਸ਼ਾ ਹੀ ਬੇਇਨਸਾਫੀ ਕੀਤੀ ਹੈ। ਮੌਜੂਦਾ ਘਟਨਾਕ੍ਰਮ ਨੇ ਇਤਿਹਾਸ ਨੂੰ ਫਿਰ ਦੋਹਰਾ ਦਿੱਤਾ ਹੈ। ਸੜਕਾਂ ‘ਤੇ ਕਿਸਾਨ ਅਤੇ ਮਜ਼ਦੂਰ ਰੁਲ ਰਹੇ ਹਨ। ਪਰ ਕੇਂਦਰ ਸਰਕਾਰ ਪੱਥਰ ਦੀ ਮੂਰਤੀ ਬਣੀ ਹੋਈ ਹੈ, ਉਸ ‘ਤੇ ਕੋਈ ਅਸਰ ਨਹੀਂ ਹੋ ਰਿਹਾ।

ਲੜਾਈ ਹੁਣ ਪੰਜਾਬ ਦੇ ਕਿਸਾਨਾਂ ਦੀ ਨਹੀਂ ਬਲਕਿ ਪੂਰੇ ਦੇਸ਼ ਦੇ ਕਿਸਾਨਾਂ ਦੀ ਹੈ। ਕਿਸਾਨੀ ਸੰਘਰਸ਼ ਵਿੱਚ ਸਿੱਖ ਕੌਮ ਆਪਣਾ ਪੂਰਾ ਯੋਗਦਾਨ ਪਾ ਰਹੀ ਹੈ ਅਤੇ ਸਿੱਖ ਕੌਮ ਹਮੇਸ਼ਾ ਜ਼ਬਰ ਦੇ ਖਿਲਾਫ ਲੜਦੀ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ ਅਤੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।