India

ਦਿੱਲੀ : ਅਦਾਲਤ ਕੰਪਲੈਕਸ ’ਚ ਇੱਕ ਗਵਾਹੀ ਦੇਣ ਆਈ ਔਰਤ ਨਾਲ ਹੋਇਆ ਇਹ ਕਾਰਾ , ਲੋਕਾਂ ‘ਚ ਮਚੀ ਹਫੜਾ-ਦਫੜੀ

ਦਿੱਲੀ ਦੀ ਇੱਕ ਅਦਾਲਤ ਕੰਪਲੈਕਸ ਗੋਲੀਬਾਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਸਾਕੇਤ ਅਦਾਲਤ ਵਿਚ ਅੱਜ ਇਕ ਔਰਤ ਨੂੰ ਚਾਰ ਗੋਲੀਆਂ ਚਲਾ ਦਿੱਤੀਆਂ। ਗੰਭੀਰ ਰੂਪ ਵਿੱਚ ਜ਼ਖਮੀ ਮਹਿਲਾ ਨੂੰ ਹਸਪਤਾਲ ਲਿਜਾਇਆ ਗਿਆ ਹੈ। ਗੋਲੀਆਂ ਚੱਲਣ ਵੇਲੇ ਪੁਲਿਸ ਮੌਕੇ ’ਤੇ ਮੌਜੂਦ ਸੀ।

ਦੱਸਿਆ ਜਾ ਰਿਹਾ ਹੈ ਕਿ ਇਹ ਮਹਿਲਾ ਇਕ ਗਵਾਹ ਵਜੋਂ ਪੇਸ਼ ਹੋਣ ਆਈ ਸੀ। ਔਰਤ ’ਤੇ ਗੋਲੀਆਂ ਚਲਾਉਣ ਵਾਲਾ ਵਕੀਲ ਦੀ ਪੁਸ਼ਾਕ ਵਿੱਚ ਆਇਆ ਸੀ ਅਤੇ ਉਸਦੀ ਪਛਾਣ ਨਹੀਂ ਹੋ ਸਕੀ।
ਜਾਣਕਾਰੀ ਮੁਤਾਬਕ ਦਿੱਲੀ ਦੇ ਸਾਕੇਤ ਕੋਰਟ ਕੰਪਲੈਕਸ ‘ਚ 4 ਰਾਊਂਡ ਫਾਇਰਿੰਗ ‘ਚ ਨਿਊ ਫਰੈਂਡਸ ਕਾਲੋਨੀ ਦੀ ਇਕ ਔਰਤ ਜ਼ਖਮੀ ਹੋ ਗਈ। ਗੋਲੀਬਾਰੀ ਦੀ ਆਵਾਜ਼ ਸੁਣ ਕੇ ਦਿੱਲੀ ਪੁਲਿਸ ਦੇ ਜਵਾਨ ਮੌਕੇ ‘ਤੇ ਪਹੁੰਚ ਗਏ। ਔਰਤ ਅੱਜ ਅਦਾਲਤ ‘ਚ ਆਪਣਾ ਬਿਆਨ ਦੇਣ ਪਹੁੰਚੀ ਸੀ। ਉਹ ਇੱਕ ਕੇਸ ਵਿੱਚ ਗਵਾਹ ਹੈ। ਇਸ ਦੌਰਾਨ ਉਸ ਨੂੰ ਗੋਲੀ ਲੱਗੀ।

ਫਿਲਹਾਲ ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਸ ਨੂੰ ਏਮਜ਼ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਗੋਲੀਬਾਰੀ ਦੀ ਘਟਨਾ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਗੋਲੀਬਾਰੀ ਸ਼ੁਰੂ ਹੁੰਦੇ ਹੀ ਲੋਕ ਡਰ ਗਏ ਅਤੇ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ।

ਦੱਸਿਆ ਜਾ ਰਿਹਾ ਹੈ ਕਿ ਪਤੀ-ਪਤਨੀ ਦੇ ਵਿਚਕਾਰ ਕੋਰਟ ਵਿਚ ਕੇਸ ਚੱਲ ਰਿਹਾ ਸੀ। ਪੀੜਤ ਔਰਤ ਅੱਜ ਕੇਸ ਵਿਚ ਗਵਾਹੀ ਦੇਣ ਆਈ ਸੀ। ਇਸ ਦੌਰਾਨ ਮੁਲਜ਼ਮ ਪਤੀ ਨੇ ਵਕੀਲ ਦੀ ਡਰੈੱਸ ਵਿਚ ਆ ਕੇ ਪਤਨੀ ਉੱਤੇ ਫਾਇਰਿੰਗ ਕਰ ਦਿੱਤੀ। ਹਾਲਾਂਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।