Punjab

ਸਕੂਲ ਨੂੰ ਭੇਜਿਆ ਗਿਆ ਈ-ਮੇਲ ! ਪੁਲਿਸ ਨੇ ਸਕੂਲ ਨੂੰ ਪਾਇਆ ਘੇਰਾ !

ਬਿਊਰੋ ਰਿਪੋਰਟ : ਦਿੱਲੀ ਦੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਖ਼ਬਰ ਤੋਂ ਬਾਅਦ ਪੂਰੇ ਸਕੂਲ ਨੂੰ ਖਾਲੀ ਕਰਵਾ ਲਿਆ ਗਿਆ ਹੈ,ਮੌਕੇ ‘ਤੇ ਬੰਬ ਨਿਰੋਧਕ ਦਸਤਾ ਪਹੁੰਚ ਗਿਆ ਹੈ। ਪੂਰੇ ਸਕੂਲ ਨੂੰ ਅੰਦਰ ਅਤੇ ਬਾਹਰੋ CRPF ਦੇ ਜਵਾਨਾਂ ਨੇ ਘੇਰਾ ਪਾ ਲਿਆ ਹੈ । ਦਿੱਲੀ ਦੀ ਡਿਫੈਂਸ ਕਾਲੋਨੀ ਦੇ ਕੋਲ ਸਾਦਿਕ ਨਗਰ ਵਿੱਚ ਇੰਡੀਅਨ ਸਕੂਲ ਨੂੰ ਈ-ਮੇਲ ਦੇ ਜ਼ਰੀਏ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਬੰਬ ਸਕੁਐਡ ਵੱਲੋਂ ਸਕੂਲ ਦੇ ਚੱਪੇ-ਚੱਪੇ ਦੀ ਤਲਾਸ਼ੀ ਲਈ ਜਾ ਰਹੀ ਹੈ । ਦਿੱਲੀ ਪੁਲਿਸ ਦੀ ਸਪੈਸ਼ਲ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ । SWAT ਟੀਮ ਨੂੰ ਵੀ ਬੁਲਾਇਆ ਗਿਆ ਹੈ । ਹੁਣ ਤੱਕ 2 ਰਾਉਡ ਦੀ ਚੈਕਿੰਗ ਕੀਤੀ ਜਾ ਚੁੱਕੀ ਹੈ । ਕੋਈ ਸ਼ੱਕੀ ਚੀਜ਼ ਨਹੀਂ ਮਿਲੀ ਹੈ ਪਰ ਪੁਲਿਸ ਇਸ ਨੂੰ ਬਿਲਕੁਲ ਵੀ ਹਲਕੇ ਵਿੱਚ ਨਹੀਂ ਲੈ ਰਹੀ ਹੈ । ਸਕੂਲ ਪ੍ਰਸ਼ਾਸਨ ਪੁਲਿਸ ਦੇ ਨਾਲ ਪੂਰੀ ਸਹਿਯੋਗ ਕਰ ਰਿਹਾ ਹੈ । ਡੀਸੀਪੀ ਦਾ ਕਹਿਣਾ ਹੈ ਕਿ 2 ਹੋਰ ਰਾਉਂਡ ਤਲਾਸ਼ੀ ਲਈ ਜਾਵੇਗਾ ਉਸ ਤੋਂ ਬਾਅਦ ਹੀ ਪੁੱਖਤਾ ਜਾਣਕਾਰੀ ਦਿੱਤੀ ਜਾਵੇਗੀ । 2 ਮਹੀਨੇ ਪਹਿਲਾਂ ਵੀ ਇਸੇ ਇੰਡੀਅਨ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲ ਚੁੱਕੀ ਹੈ ।

ਪੁਲਿਸ ਮੁਤਾਬਿਕ ਸਕੂਲ ਨੂੰ ਸਵੇਰ 10 ਵਜੇ ਧਮਕੀ ਵਾਲਾ ਈ-ਮੇਲ ਮਿਲਿਆ ਸੀ ਜਿਸ ਤੋਂ ਬਾਅਦ ਸਭ ਤੋਂ ਪਹਿਲਾਂ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ । ਦੱਸਿਆ ਜਾ ਰਿਹਾ ਕਿ ਧਮਕੀ ਭਰਿਆ ਈ-ਮੇਲ ਅੰਗਰੇਜ਼ੀ ਭਾਸ਼ਾ ਵਿੱਚ ਸੀ,2 ਮਹੀਨੇ ਪਹਿਲਾਂ ਵੀ ਇਸੇ ਤਰ੍ਹਾਂ ਦਾ ਮੇਲ ਸਕੂਲ ਨੂੰ ਭੇਜਿਆ ਗਿਆ ਸੀ। ਉਸ ਵੇਲੇ ਹਿੰਦੀ ਭਾਸ਼ਾ ਵਿੱਚ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ,ਪੁਲਿਸ ਮੁਤਾਬਿਕ ਧਮਕੀ ਦੇਣ ਵਾਲਾ ਇੱਕ ਹੀ ਸ਼ਖਸ ਲੱਗ ਰਿਹਾ ਹੈ ਕਿਉਂਕਿ ਜਿਹੜਾ ਹੁਣ ਅੰਗਰੇਜ਼ੀ ਭਾਸ਼ਾ ਵਿੱਚ ਧਮਕੀ ਦਿੱਤੀ ਗਈ ਹੈ ਉਹ ਹਿੰਦੀ ਦੀ ਟਰਾਂਸਲੇਸ਼ਨ ਹੀ ਲੱਗ ਰਹੀ ਹੈ । ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਜਾਂਚ ਕਰ ਰਹੀ ਹੈ ਕਿ ਈ-ਮੇਲ ਕਿੱਥੋ ਭੇਜਿਆ ਗਿਆ ? ਅਤੇ ਇਸ ਦਾ ਸੋਰਸ ਕੀ ਹੈ ? ਹੁਣ ਤੱਕ ਦੀ ਜਾਣਕਾਰੀ ਤੋਂ ਪੁਲਿਸ ਨੂੰ ਸ਼ੱਕ ਹੈ ਕਿ ਇਹ ਕਿਸੇ ਨੇ ਸ਼ਰਾਰਤ ਕੀਤੀ ਹੋ ਸਕਦੀ ਹੈ । ਪਰ ਪੁਲਿਸ ਨੇ ਕਿਹਾ ਅਸੀਂ ਇਸ ਨੂੰ ਬਿਲਕੁਲ ਵੀ ਹਲਕੇ ਵਿੱਚ ਨਹੀਂ ਲੈ ਰਹੇ ਹਾਂ ਅਤੇ ਇਸ ਦੀ ਤੈਅ ਤੱਕ ਜਾਕੇ ਈ-ਮੇਲ ਭੇਜਣ ਵਾਲੇ ਦੀ ਜਲਦ ਗ੍ਰਿਫਤਾਰੀ ਹੋਵੇਗੀ ।