‘ਦ ਖ਼ਾਲਸ ਟੀਵੀ ਬਿਊਰੋ:-ਕੋਰੋਨਾ ਕਰਕੇ ਮਾਰਚ 2020 ਤੋਂ ਬੰਦ ਪਏ ਦਿੱਲੀ ਦੇ ਸਰਕਾਰੀ ਇਕ ਨਵੰਬਰ ਤੋਂ ਖੋਲ੍ਹਣ ਦੀ ਸੰਭਾਵਨਾ ਹੈ। ਇਸਦੇ ਨਾਲ ਹੀ ਦਿੱਲੀ ਵਿੱਚ ਛੱਠ ਪੂਜਾ ਦੀ ਵੀ ਮਨਜੂਰੀ ਦੇ ਦਿੱਤੀ ਗਈ ਹੈ। ਦਿੱਲੀ ਦੇ ਉੱਪ ਮੁੱਖਮੰਤਰੀ ਮਨੀਸ਼ ਸਿਸ਼ੋਦੀਆ ਨੇ ਕਿਹਾ ਹੈ ਜਾਣਕਾਰਾਂ ਨੇ ਇਹ ਸਲਾਹ ਦਿੱਤੀ ਹੈ ਕਿ ਕਿਸੇ ਵੀ ਪੈਰੇਂਟ ਉੱਤੇ ਸਕੂਲ ਬੱਚੇ ਨੂੰ ਆਫਲਾਇਨ ਹਾਜ਼ਿਰ ਰਹਿਣ ਲਈ ਦਬਾਅ ਨਹੀਂ ਪਾਇਆ ਜਾ ਸਕਦਾ।
ਪਰ ਉਨ੍ਹਾਂ ਇਹ ਵੀ ਕਿਹਾ ਕਿ ਬੱਚਿਆਂ ਦੀ ਸਕੂਲਾਂ ਵਿਚ 50 ਫੀਸਦ ਹਾਜ਼ਿਰੀ ਯਕੀਨੀ ਬਣਾਈ ਜਾਵੇਗੀ। ਜ਼ਿਕਰਯੋਗ ਹੈ ਕਿ ਕੋਰੋਨਾ ਦੇ ਕਾਰਣ ਇਸ ਸਾਲ ਦੀਆਂ 10ਵੀਂ ਤੇ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਵੀ ਨਹੀਂ ਹੋ ਸਕੀਆਂ ਸਨ, ਪਰ ਜ਼ਿਆਦਾਤਰ ਵਿਦਿਆਰਥੀ ਮਾਰਚ 2020 ਦੇ ਬਾਅਦ ਸਕੂਲ ਨਹੀਂ ਗਏ ਹਨ।