India

ਦਿੱਲੀ ’ਚ ਗਰਮੀ ਨਾਲ ਪਹਿਲੀ ਮੌਤ, 107 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਬੁਖ਼ਾਰ

ਬੀਤੇ ਕੱਲ੍ਹ ਕੌਮੀ ਰਾਜਧਾਨੀ ਦਿੱਲੀ ਵਿੱਚ ਰਿਕਾਰਡ ਗਰਮੀ ਦਰਜ ਕੀਤੀ ਗਈ। ਦਿੱਲੀ ਵਿੱਚ ਬੁੱਧਵਾਰ ਨੂੰ ਮੁੰਗੇਸ਼ਪੁਰ ਵਿੱਚ ਵੱਧ ਤੋਂ ਵੱਧ 52.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਹਾਲਾਂਕਿ, ਸ਼ਹਿਰ ਦੇ ਹੋਰ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 45.2 ਡਿਗਰੀ ਸੈਲਸੀਅਸ ਤੋਂ 49.1 ਡਿਗਰੀ ਸੈਲਸੀਅਸ ਤੱਕ ਸੀ। ਇਸ ਉੱਚ ਤਾਪਮਾਨ ਦੌਰਾਨ ਦਿੱਲੀ ਵਿੱਚ ਗਰਮੀ ਨਾਲ ਪਹਿਲੀ ਮੌਤ ਦਰਜ ਕੀਤੀ ਗਈ ਹੈ।

NDTV ਦੀ ਰਿਪੋਰਟ ਅਨੁਸਾਰ ਇਸ ਸਾਲ ਗਰਮੀ ਨਾਲ ਸਬੰਧਤ ਪਹਿਲੀ ਮੌਤ ਇੱਕ 40 ਸਾਲਾ ਮਜ਼ਦੂਰ ਦੀ ਹੋਈ ਹੈ ਜਿਸ ਦੀ ਬੁੱਧਵਾਰ ਨੂੰ ਹੀਟਸਟ੍ਰੋਕ ਨਾਲ ਮੌਤ ਹੋ ਗਈ ਹੈ। ਜਿਸ ਡਾਕਟਰ ਨੇ ਉਸ ਦੀ ਦੇਖਭਾਲ ਕੀਤੀ ਸੀ, ਨੇ ਕਿਹਾ ਕਿ ਉਹ ਇੱਕ ਕਮਰੇ ਵਿੱਚ ਰਹਿ ਰਿਹਾ ਸੀ ਜਿਸ ਵਿੱਚ ਕੋਈ ਕੂਲਰ ਜਾਂ ਪੱਖਾ ਨਹੀਂ ਸੀ ਅਤੇ ਉਸ ਨੂੰ ਬਹੁਤ ਤੇਜ਼ ਬੁਖ਼ਾਰ ਸੀ।

NDTV ਦੀ ਰਿਪੋਰਟ ਅਨੁਸਾਰ ਡਾਕਟਰ ਨੇ ਕਿਹਾ ਕਿ ਮਰੀਜ਼ ਦੇ ਸਰੀਰ ਦਾ ਤਾਪਮਾਨ 107 ਡਿਗਰੀ ਸੈਲਸੀਅਸ ਦੇ ਅੰਕੜੇ ਨੂੰ ਪਾਰ ਕਰ ਗਿਆ ਜੋ ਆਮ ਨਾਲੋਂ ਲਗਭਗ 10 ਡਿਗਰੀ ਵੱਧ ਹੈ।

ਉੱਧਰ ਦਿੱਲੀ ਦੇ ਉਪ ਰਾਜਪਾਲ ਨੇ ਬੁੱਧਵਾਰ ਨੂੰ ਸਰਕਾਰ ਨੂੰ ਨਿਰਦੇਸ਼ ਦਿੱਤੇ ਕਿ ਉਸਾਰੀ ਵਾਲੀਆਂ ਥਾਵਾਂ ’ਤੇ ਪਾਣੀ ਅਤੇ ਛਾਂ ਵਾਲੇ ਖੇਤਰ ਮੁਹੱਈਆ ਕਰਵਾ ਕੇ ਮਜ਼ਦੂਰਾਂ ਦੀ ਸੁਰੱਖਿਆ ਲਈ ਉਪਾਅ ਕੀਤੇ ਜਾਣ ਨੂੰ ਯਕੀਨੀ ਬਣਾਇਆ ਜਾਵੇ ਅਤੇ ਉਨ੍ਹਾਂ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਕੰਮ ਤੋਂ ਛੁੱਟੀ ਦਿੱਤੀ ਜਾਵੇ ਤੇ ਇਸ ਦੌਰਾਨ ਉਨ੍ਹਾਂ ਦੀ ਤਨਖ਼ਾਹ ਨਾ ਕੱਟੀ ਜਾਵੇ।

ਇਹ ਵੀ ਪੜ੍ਹੋ – ਜੂਨ ’ਚ 12 ਦਿਨ ਬੰਦ ਰਹਿਣਗੇ ਬੈਂਕ! ਜ਼ਰੂਰੀ ਕੰਮ ਲਈ ਬੈਂਕ ਜਾਣ ਤੋਂ ਪਹਿਲਾਂ ਦੇਖੋ ਛੁੱਟੀਆਂ ਦੀ ਇਹ ਲਿਸਟ