‘ਦ ਖ਼ਾਲਸ ਬਿਊਰੋ : ਪੰਜਾਬ ਪੁਲਿਸ ਵਲੋਂ ਗਿਰਫ਼ਤਾਰ ਕੀਤੇ ਗਏ ਤੇਜਿੰਦਰ ਪਾਲ ਸਿੰਘ ਬੱਗਾ ਨੂੰ ਦਿੱਲੀ ਪੁਲਿਸ ਵਾਪਸ ਦਿੱਲੀ ਵਾਪਸ ਲੈ ਕੇ ਜਾ ਰਹੀ ਹੈ ।ਕੁੱਝ ਸਮੇਂ ਪਹਿਲਾਂ ਹੀ ਦਿੱਲੀ ਪੁਲਿਸ ਹਰਿਆਣਾ ਪਹੁੰਚੀ ਸੀ ਤੇ ਥੋੜੇ ਸਮੇਂ ਦੀ ਗੱਲਬਾਤ ਮਗਰੋਂ ਪੰਜਾਬ ਪੁਲਿਸ ਨੇ ਤੇਜਿੰਦਰ ਪਾਲ ਸਿੰਘ ਬੱਗਾ ਨੂੰ ਦਿੱਲੀ ਪੁਲਿਸ ਨੂੰ ਸੌਂਪ ਦਿੱਤਾ।ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਦੋ ਅਧਿਕਾਰੀਆਂ ਨੂੰ ਦਿੱਲੀ ਦੇ ਜਨਕਪੁਰੀ ਥਾਣੇ ਵਿੱਚ ਕੀਤੀ ਗਈ ਐਫ਼ਆਈਆਰ ਦੇ ਸੰਬੰਧ ਵਿੱਚ ਤਲਬ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਗਈ ਹੈ ।ਪੰਜਾਬ ਸਰਕਾਰ ਨੇ ਕਾਨੂੰਨੀ ਕਾਰਵਾਈ ਚ ਰੁਕਾਵਟ ਪਾਉਣ ਲਈ ਇਹ ਪਟੀਸ਼ਨ ਪਾਈ ਹੈ,ਜਿਸ ਤੇ ਇਸ ਵੇਲੇ ਸੁਣਵਾਈ ਚੱਲ ਰਹੀ ਹੈ।ਪੰਜਾਬ ਪੁਲਿਸ ਦਾ ਕਹਿਣਾ ਹੈ ਕਿ
ਤੇਜਿੰਦਰ ਪਾਲ ਸਿੰਘ ਬੱਗਾ ਨੂੰ ਪੂਰੇ ਕਾਨੂੰਨੀ ਤਰੀਕੇ ਨਾਲ ਗਿਰਫ਼ਤਾਰ ਕੀਤਾ ਗਿਆ ਸੀ ।
Related Post
India, Punjab, Video
VIDEO-ਕੱਲ Khanouri border ‘ਤੇ Dallewal ਨੇ ਅੰਨਦਾਤਿਆਂ ਨੂੰ ਸੱਦਿਆ
February 11, 2025