India

ਸਲਮਾਨ ਖਾਨ ਦੇ ਘਰ ‘ਤੇ ਗੋਲੀਆਂ ਚਲਾਉਣ ਦੀ ਦਿੱਲੀ ਪੁਲਿਸ ਨੇ ਜਾਂਚ ਕੀਤੀ ਸ਼ੁਰੂ

ਦਿੱਲੀ( Delhi) ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਨੇ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ (Salman Khan) ਦੇ ਮੁੰਬਈ ਸਥਿਤ ਘਰ ਦੇ ਬਾਹਰ ਗੋਲੀਬਾਰੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੂਟਰਾਂ ਵਿੱਚੋਂ ਇੱਕ ਦੀ ਪਛਾਣ ਵਿਸ਼ਾਲ ਉਰਫ਼ ਰਾਹੁਲ ਵਜੋਂ ਹੋਈ ਹੈ, ਜੋ ਹਰਿਆਣਾ ਦੇ ਗੁਰੂਗ੍ਰਾਮ ਦਾ ਰਹਿਣ ਵਾਲਾ ਹੈ। ਉਸ ਖ਼ਿਲਾਫ਼ ਪਹਿਲਾ ਹੀ ਹਰਿਆਣਾ ਅਤੇ ਦਿੱਲੀ ਵਿੱਚ ਕਈ ਅਪਰਾਧਕ ਮਾਮਲੇ ਦਰਜ ਹਨ। ਸਪੈਸ਼ਲ ਸੈੱਲ ਦੇ ਸੂਤਰਾਂ ਨੇ ਕਿਹਾ ਕਿ ਅਸੀਂ ਮੁਲਜ਼ਮਾਂ ਤੱਕ ਪਹੁੰਚਣ ਲਈ ਜਾਂਚ ਕਰ ਰਹੇ ਹਾਂ।

ਵਿਸ਼ਾਲ ਹਾਲ ਹੀ ‘ਚ ਜੇਲ੍ਹ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਿਰਦੇਸ਼ਾਂ ‘ਤੇ ਰੋਹਤਕ ‘ਚ ਸੱਟੇਬਾਜ਼ ਦੀ ਹੱਤਿਆ ‘ਚ ਸ਼ਾਮਲ ਸੀ। ਇਸ ਤੋਂ ਇਲਾਵਾ ਇਸ ਸਾਲ 29 ਫਰਵਰੀ ਨੂੰ ਰੋਹਤਕ ਵਿੱਚ ਸੜਕ ਕਿਨਾਰੇ ਰੈਸਟੋਰੈਂਟ ਵਿੱਚ ਹੋਏ ਕਤਲ ਵਿੱਚ ਵਿਸ਼ਾਲ ਦੀ ਸ਼ਮੂਲੀਅਤ ਸੀ। ਐਤਵਾਰ ਤੜਕੇ ਸਲਮਾਨ ਖਾਨ ਦੇ ਮੁੰਬਈ ਦੇ ਬਾਂਦਰਾ ਵੈਸਟ ਸਥਿਤ ਘਰ ‘ਤੇ ਘੱਟੋ-ਘੱਟ ਤਿੰਨ ਤੋਂ ਚਾਰ ਗੋਲੀਆਂ ਚਲਾਈਆਂ ਗਈਆਂ। ਇਹ ਹਮਲਾ ਹੈਲਮੇਟ ਪਹਿਨੇ ਘੱਟੋ-ਘੱਟ ਦੋ ਅਣਪਛਾਤਿਆਂ ਨੇ ਕੀਤਾ ਸੀ।

14 ਅ੍ਰਪੈਲ ਨੂੰ ਹੋਈ ਸੀ ਗੋਲੀਬਾਰੀ 

ਫਿਲਮ ਸਟਾਰ ਸਲਮਾਨ ਖਾਨ(Bollywood star Salman Khan) ਦੇ ਘਰ ਦੇ ਬਾਹਰ ਮੋਟਰ ਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ(Shooting) ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਕੁੱਲ ਤਿੰਨ ਰਾਉਂਡ ਫਾਇਰ ਕੀਤੇ ਗਏ। ਹਮਲੇ ਵੇਲੇ ਸਲਮਾਨ ਖਾਨ ਘਰ ਵਿੱਚ ਹੀ ਮੌਜੂਦ ਸਨ। ਪੁਲਿਸ ਹੁਣ ਇਲਾਕੇ ਵਿੱਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਸਲਮਾਨ ਖਾਨ ਨੂੰ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਅਨੇਕਾਂ ਵਾਰ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ।

ਜਾਣਕਾਰੀ ਮੁਤਾਬਕ 14 ਅ੍ਰਪੈਲ ਨੂੰ ਸਵੇਰੇ 4.50 ਵਜੇ ਦੋ ਅਣਪਛਾਤੇ ਵਿਅਕਤੀਆਂ ਨੇ ਹਵਾ ਵਿੱਚ ਗੋਲੀਆਂ ਚਲਾ ਦਿੱਤੀਆਂ। ਦੋਵੇਂ ਸ਼ੂਟਰ ਬਾਈਕ ‘ਤੇ ਆਏ ਅਤੇ ਫਾਇਰਿੰਗ ਕਰਨ ਤੋਂ ਬਾਅਦ ਫਰਾਰ ਹੋ ਗਏ। ਫਿਲਹਾਲ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਪੁਲਿਸ ਨੇ ਸਲਮਾਨ ਖਾਨ ਦੀ ਰਿਹਾਇਸ਼ ‘ਤੇ ਸੁਰੱਖਿਆ ਵਧਾ ਦਿੱਤੀ ਹੈ।

ਇਹ ਵੀ ਪੜ੍ਹੋ- ਖਡੂਰ ਸਾਹਿਬ ਵਿੱਚ ਕਾਂਗਰਸ ਨੇ ਖੇਡਿਆ ਵੱਡਾ ਸਿਆਸੀ ਖੇਡ ! ਡਿੰਪਾ OUT’ ਰਾਣਾ ‘IN’