‘ਦ ਖ਼ਾਲਸ ਬਿਊਰੋ :- ਕਿਸਾਨਾਂ ਵੱਲੋਂ ਅੱਜ ਭਾਰਤ ਬੰਦ ਦੇ ਸਮਰਥਨ ਵਿੱਚ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਬੈਰੀਕੇਡਿੰਗ ਲਾਈ ਗਈ ਹੈ। ਬੈਰੀਗੇਟਿੰਗ ਕਾਰਨ ਗੁਰੂਗ੍ਰਾਮ ਦੀ ਤਰਫ਼ੋਂ ਆਉਣ ਵਾਲੀਆਂ ਸੜ੍ਹਕਾਂ ਉੱਤੇ ਵੱਡੇ ਜਾਮ ਲੱਗ ਗਏ ਸਨ ਪਰ ਹੁਣ ਇਹ ਬੈਰੀਕੇਡਿੰਗ ਘਟਾ ਦਿੱਤੀ ਗਈ ਹੈ, ਜਿਸ ਕਾਰਨ ਹੁਣ ਜਾਮ ਘਟ ਗਿਆ ਹੈ। ਦਿੱਲੀ ਪੁਲਿਸ ਦੇ ਡੀਸੀਪੀ ਇੰਗਿਤ ਪ੍ਰਤਾਪ ਸਿੰਘ ਨੇ ਦੱਸਿਆ ਕਿ ਭਾਰਤ ਬੰਦ ਕਾਰਨ ਦਿੱਲੀ ਦੀਆਂ ਸਰਹੱਦਾਂ ਉੱਤੇ ਪੁਲਿਸ ਨੇ ਬੈਰੀਕੇਡਿੰਗ ਕੀਤੀ ਸੀ।