ਦਿੱਲੀ : ਰਾਜਧਾਨੀ ਦਿੱਲੀ ‘ਚ ਐਤਵਾਰ ਨੂੰ 23 ਸਾਲਾ ਲੜਕੀ ਨੂੰ ਬੁਰੀ ਤਰਾਂ ਨਾਲ ਸੜਕ ‘ਤੇ ਘਸੀਟਣ ਤੇ ਉਸ ਕੁੜੀ ਦੀ ਮੌਤ ਹੋ ਜਾਣ ਦੇ ਮਾਮਲੇ ‘ਚ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤੇ ਪੰਜ ਦੋਸ਼ੀਆਂ ਨੂੰ ਅੱਜ ਅਦਾਲਤ ‘ਚ ਪੇਸ਼ ਕੀਤਾ। ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ 3 ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਕਾਂਝਵਾਲਾ ਥਾਣਾ ਖੇਤਰ ਵਿੱਚ ਲੜਕੀ ਦੀ ਲਾਸ਼ ਮਿਲਣਾ ਦੁੱਖ ਦੀ ਗੱਲ ਹੈ। ਜਾਂਚ ਤੋਂ ਬਾਅਦ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੈਡੀਕਲ ਬੋਰਡ ਦਾ ਗਠਨ ਕੀਤਾ ਜਾ ਰਿਹਾ ਹੈ। ਉਸ ਦੀ ਰਿਪੋਰਟ ਦੇ ਆਧਾਰ ‘ਤੇ ਅਗਲੀ ਜਾਂਚ ਕੀਤੀ ਜਾਵੇਗੀ। ਫੋਰੈਂਸਿਕ ਅਤੇ ਕਾਨੂੰਨੀ ਟੀਮ ਦੀ ਮਦਦ ਲਈ ਜਾ ਰਹੀ ਹੈ।
ਉਹਨਾਂ ਅੱਗੇ ਦੱਸਿਆ ਕਿ ਪੁਲਿਸ ਲੜਕੀ ਦੇ ਪਰਿਵਾਰ ਦੇ ਸੰਪਰਕ ਵਿੱਚ ਹੈ ਤੇ ਉਹਨਾਂ ਦੇ ਨਾਲ ਜਾਂਚ ਦੀ ਅਪਡੇਟ ਸਾਂਝੀ ਕੀਤੀ ਜਾ ਰਹੀ ਹੈ। ਹੁਣ ਮੁਲਜ਼ਮ ਦਾ 3 ਦਿਨ ਦਾ ਰਿਮਾਂਡ ਦਿੱਤਾ ਗਿਆ ਹੈ। ਉਸ ਦੇ ਖਿਲਾਫ ਆਈਪੀਸੀ ਦੀ ਧਾਰਾ 279, 304, 304ਏ, 120ਏ ਦੇ ਆਧਾਰ ‘ਤੇ ਐਫਆਈਆਰ ਦਰਜ ਕੀਤੀ ਗਈ ਹੈ। ਜਾਂਚ ਤੋਂ ਬਾਅਦ ਚਾਰਜਸ਼ੀਟ ਪੇਸ਼ ਕੀਤੀ ਜਾਵੇਗੀ। ਸੀਸੀਟੀਵੀ ਸਮੇਤ ਸਾਰੇ ਸਬੂਤਾਂ ਦੇ ਆਧਾਰ ‘ਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਪੀੜਤ ਲੜਕੀ 23 ਸਾਲ ਦੀ ਸੀ ਅਤੇ ਦਿੱਲੀ ਦੇ ਅਮਨ ਵਿਹਾਰ ਵਿੱਚ ਰਹਿੰਦੀ ਸੀ। ਪਰਿਵਾਰ ਵਿੱਚ ਮਾਂ ਅਤੇ ਦੋ ਭਰਾ ਅਤੇ ਦੋ ਭੈਣਾਂ ਹਨ। ਪਰਿਵਾਰ ਵਿਚ ਉਹ ਇਕਲੌਤੀ ਕਮਾਉਣ ਵਾਲੀ ਸੀ। ਦੋਵੇਂ ਭਰਾ ਛੋਟੇ ਹਨ ਅਤੇ ਇਕ ਭੈਣ ਵਿਆਹੀ ਹੋਈ ਹੈ। ਲੜਕੀ ਇੱਕ ਇਵੈਂਟ ਮੈਨੇਜਮੈਂਟ ਕੰਪਨੀ ਵਿੱਚ ਕੰਮ ਕਰਦੀ ਸੀ। ਨਵੇਂ ਸਾਲ ‘ਤੇ ਇਕ ਈਵੈਂਟ ‘ਚ ਕੰਮ ਲਈ ਘਰੋਂ ਨਿਕਲੀ ਸੀ। ਦੱਸਿਆ ਗਿਆ ਕਿ ਸ਼ਨੀਵਾਰ-ਐਤਵਾਰ ਦੀ ਰਾਤ ਨੂੰ ਉਹ ਅਜਿਹਾ ਹੀ ਇਕ ਸਮਾਗਮ ਖਤਮ ਕਰਕੇ ਸਕੂਟਰੀ ‘ਤੇ ਘਰ ਜਾ ਰਹੀ ਸੀ। ਉਸੇ ਸਮੇਂ ਪੰਜੇ ਦੋਸ਼ੀ ਨੌਜਵਾਨ ਵੀ ਆਪਣੀ ਕਾਰ ਬਲੇਨੋ ਨਾਲ ਉਸੇ ਰਸਤੇ ‘ਤੇ ਜਾ ਰਹੇ ਸਨ। ਜਿਸ ਤੋਂ ਬਾਅਦ ਲੜਕੀ ਨੂੰ ਕਾਰ ਰਾਹੀਂ ਟੱਕਰ ਮਾਰਨ ਤੇ ਘੜੀਸ ਕੇ ਲੈ ਜਾਣ ਦੀ ਘਟਨਾ ਸਾਹਮਣੇ ਆਈ।
ਉਧਰ ਮ੍ਰਿਤਕ ਕੁੜੀ ਦੇ ਪਰਿਵਾਰ ਨੇ ਕਿਹਾ ਹੈ ਕਿ ਇਹ ਬਲਾਤਕਾਰ ਤੋਂ ਬਾਅਦ ਕਤਲ ਦਾ ਮਾਮਲਾ ਹੈ। ਉਸ ਦੇ ਕੱਪੜੇ ਇਸ ਤਰ੍ਹਾਂ ਫਟ ਨਹੀਂ ਸਕਦੇ। ਜਦੋਂ ਉਸ ਦੀ ਲਾਸ਼ ਮਿਲੀ ਤਾਂ ਉਸ ਦੇ ਸਰੀਰ ‘ਤੇ ਇਕ ਵੀ ਕੱਪੜਾ ਨਹੀਂ ਸੀ। ਪਰਿਵਾਰ ਨੇ ਇੱਛਾ ਜ਼ਾਹਿਰ ਕੀਤੀ ਹੈ ਕਿ ਇਸ ਮਾਮਲੇ ਦੀ ਪੂਰੀ ਜਾਂਚ ਹੋਵੇ।
ਇਸੇ ਮਾਮਲੇ ਨੂੰ ਲੈ ਕੇ ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਸਖ਼ਤ ਪ੍ਰਤੀਕਿਰਿਆ ਦਿੰਦੇ ਹੋਏ ਨਵੇਂ ਸਾਲ ਦੇ ਮੌਕੇ ਉੱਤੇ ਸੁਰੱਖਿਆ ਨੂੰ ਲੈ ਕੇ ਸਵਾਲ ਚੁੱਕੇ ਹਨ।ਉਨ੍ਹਾਂ ਨੇ ਕਿਹਾ, “ਦਿੱਲੀ ਦੀਆਂ ਸੜਕਾਂ ਉੱਤੇ ਇੱਕ ਕੁੜੀ ਨੂੰ ਕੁਝ ਨਸ਼ੇੜੀ ਮੁੰਡਿਆਂ ਨੇ ਆਪਣੀ ਗੱਡੀ ਨਾਲ ਕਈ ਕਿਲੋਮੀਟਰ ਤੱਕ ਘਸੀਟਿਆ। ਉਨ੍ਹਾਂ ਦਾ ਸਰੀਰ ਬਿਨਾਂ ਕੱਪੜਿਆਂ ਤੋਂ ਸੜਕ ਉੱਤੇ ਪਿਆ ਮਿਲਿਆ।ਇਹ ਬੇਹੱਦ ਭਿਆਨਕ ਮਾਮਲਾ ਹੈ। ਦਿੱਲੀ ਪੁਲਿਸ ਨੂੰ ਹਾਜ਼ਰੀ ਸੰਮਨ ਜਾਰੀ ਕਰ ਰਹੇ ਹਾਂ। ਕੀ ਸੁਰੱਖਿਆ ਪ੍ਰਬੰਧ ਸਨ ਨਵੇਂ ਸਾਲ ਦੇ ਮੌਕੇ ਉੱਤੇ?’’
कंझावला हिट एंड रन मामले में दिल्ली महिला आयोग अध्यक्ष @swatijaihind ने दिल्ली पुलिस को जारी किया हाज़िरी समन। pic.twitter.com/q0ggF7XgEK
— Delhi Commission for Women – DCW (@DCWDelhi) January 1, 2023
ਇਸ ਤੋਂ ਇਲਾਵਾ ਸਵਾਤੀ ਮਾਲੀਵਾਲ ਨੇ ਇੱਕ ਹੋਰ ਵੀਡੀਓ ਟਵੀਟ ਰਾਹੀਂ ਸਾਂਝੀ ਕੀਤੀ ਹੈ ,ਜਿਸ ਵਿੱਚ ਪੁਲਿਸ ਵਾਲੇ ਸਵਾਲ ਕਰ ਰਹੇ ਕੁੱਝ ਪੱਤਰਕਾਰਾਂ ਨੂੰ ਧੱਕੇ ਮਾਰਦੇ ਹੋਏ ਨਜ਼ਰ ਰਹੇ ਹਨ।ਇਸ ਵੀਡੀਓ ਵਿੱਚ ਸਾਫ਼ ਦਿਖਆਈ ਦੇ ਰਿਹਾ ਹੈ ਕਿ ਇਸ ਮਾਮਲੇ ਵਿੱਚ ਕੁੱਝ ਪੱਤਰਕਾਰਾਂ ਨੇ ਜਦ ਉੱਚ ਅਧਿਕਾਰੀਆਂ ਨੂੰ ਸਵਾਲ ਕਰਨੇ ਚਾਹੇ ਤਾਂ ਪੁਲਿਸ ਉਹਨਾਂ ਨਾਲ ਧੱਕਾ -ਮੁੱਕੀ ‘ਤੇ ਉੱਤਰ ਆਈ ਤੇ ਇੱਕ ਇੱਕ ਕਰਕੇ ਸਾਰੇ ਪੱਤਰਕਾਰਾਂ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ।
पहले पत्रकारों को FIR की धमकी से डराया जा रहा था और अब पुलिस मीडिया के साथियों के साथ इस तरह धक्कामुक्की और मरपीट कर रहे हैं।
चल क्या रहा है ये? पुलिस अपनी नाकामी छुपाने के चक्कर में मीडिया को भी काम करने नहीं दे रही। लोकतंत्र में मीडिया की आवाज़ को दबाना तानाशाही के संकेत हैं। pic.twitter.com/TljUdcWUOW— Swati Maliwal (@SwatiJaiHind) January 2, 2023
ਸਵਾਤੀ ਮਾਲੀਵਾਲ ਨੇ ਸਵਾਲ ਚੁੱਕਿਆ ਹੈ ਕਿ ਪਹਿਲਾਂ ਪੱਤਰਕਾਰਾਂ ਨੂੰ ਐਫਆਈਆਰ ਦੀਆਂ ਧਮਕੀਆਂ ਦੇ ਕੇ ਡਰਾਇਆ ਜਾ ਰਿਹਾ ਸੀ ਅਤੇ ਹੁਣ ਪੁਲਿਸ ਮੀਡੀਆ ਦੇ ਸਾਥੀਆਂ ਨਾਲ ਇਸ ਤਰ੍ਹਾਂ ਕੁੱਟਮਾਰ ਕਰ ਰਹੀ ਹੈ।
ਕੀ ਹੋ ਰਿਹਾ ਹੈ? ਆਪਣੀ ਨਾਕਾਮੀ ਨੂੰ ਛੁਪਾਉਣ ਲਈ ਪੁਲਿਸ ਮੀਡੀਆ ਨੂੰ ਵੀ ਕੰਮ ਨਹੀਂ ਕਰਨ ਦੇ ਰਹੀ। ਲੋਕਤੰਤਰ ਵਿੱਚ ਮੀਡੀਆ ਦੀ ਆਵਾਜ਼ ਨੂੰ ਦਬਾਉਣਾ ਤਾਨਾਸ਼ਾਹੀ ਦੀ ਨਿਸ਼ਾਨੀ ਹੈ।