India Manoranjan Punjab

ਦਿਲਜੀਤ ਦੇ ਸ਼ੋਅ ਨੂੰ ਲੈਕੇ ਦਿੱਲੀ ਪੁਲਿਸ ਦਾ ਵੱਡਾ ਅਲਰਟ ! ‘ਪੈਸੇ ਪੂਸੇ ਦੇ ਕੇ ਆਪਣਾ ਬੈਂਡ ਨਾ ਵਜਾ ਲੈਣਾ’!

ਬਿਉਰੋ ਰਿਪੋਰਟ – 26 ਅਕਤੂਬਰ ਨੂੰ ਦਿੱਲੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ (JAWAHAR LAL NEHRU) ਵਿੱਚ ਦਿਲਜੀਤ ਦੋਸਾਂਝ (DILJEET DOSANJ SHOW) ਦੇ ਹੋਣ ਵਾਲੇ ਸ਼ੋਅ ਨੂੰ ਲੈਕੇ ਦਿੱਲੀ ਪੁਲਿਸ ਨੇ ਵੱਡਾ ਅਲਰਟ ਜਾਰੀ ਕੀਤਾ ਹੈ । ਸੋਸ਼ਲ ਮੀਡੀਆ ‘ਤੇ ਦਿਲਜੀਤ ਦੇ ਗਾਣੇ ਦੀ ਵਰਤੋਂ ਕਰਕੇ ਟਿਕਟ ਦੇ ਨਾਂ ਦੇ ਧੋਖਾਧੜੀ ਤੋਂ ਬਚਣ ਦੀ ਨਸੀਹਤ ਦਿੱਤੀ ਗਈ ਹੈ ।

ਦਿਲਜੀਤ ਦੇ ਪੂਰੇ ਭਾਰਤ ਵਿੱਚ 10 ਸ਼ੋਅ ਹੋਣੇ ਹਨ ਜਿਸ ਦੀ ਸ਼ੁਰੂਆਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ ਤੋਂ ਹੋਵੇਗੀ । ਗੁਹਾਟੀ ਨੂੰ ਛੱਡ ਕੇ ਬਾਕੀ ਸਾਰੇ ਸ਼ਹਿਰਾਂ ਵਿੱਚ ਟਿਕਟਾਂ ਹਾਊਸ ਫੁੱਲ ਹੋ ਚੁੱਕਿਆ ਹਨ । ਅਜਿਹੇ ਵਿੱਚ ਹੁਣ ਬਲੈਕ ਮਾਰਕਟਿੰਗ ਸ਼ੁਰੂ ਹੋ ਗਈ ਹੈ ਅਤੇ ਸੋਸ਼ਲ ਮੀਡੀਆ ‘ਤੇ ਧੋਖੇਬਾਜ਼ ਵੀ ਸਰਗਰਮ ਹੋ ਗਏ ਹਨ। ਦਿਲਜੀਤ ਦੇ ਸ਼ੋਅ ਦਾ ਕ੍ਰੇਜ਼ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮੈਨੇਜੇਰ ਸੋਨਾਲੀ ਸਿੰਘ ਮੁਤਾਬਿਕ ਸ਼ੋਅ ਤੋਂ ਹੁਣ ਤੱਕ 234 ਕਰੋੜ ਜਨਰੇਲ ਹੋ ਚੁੱਕੇ ਹਨ । ਮੀਡੀਆ ਰਿਪੋਰਟ ਦੇ ਮੁਤਾਬਿਕ ਹੁਣ ਬਲੈਕ ਵਿੱਚ ਟਿਕਟਾਂ ਦੀ ਕੀਮਤ 54 ਲੱਖ ਤੱਕ ਪਹੁੰਚ ਗਈ ਹੈ । ਅਜਿਹੇ ਵਿੱਚ ਧੋਖੇ ਤੋਂ ਬਚਾਉਣ ਲਈ ਦਿੱਲੀ ਪੁਲਿਸ ਨੇ ਆਪਣੇ ਸੋਸ਼ਲ ਮੀਡੀਆ ਐਕਾਉਂਟ ‘ਤੇ ਅਲਰਟ ਜਾਰੀ ਕੀਤੀ ਹੈ ।

ਦਿੱਲੀ ਪੁਲਿਸ ਨੇ ਆਪਣੇ ਸ਼ੋਸ਼ਲ ਮੀਡੀਆ ਐਕਊਂਟ ‘X’ ‘ਤੇ ਲਿਖਿਆ ਹੈ ‘ਗਾਣਾ ਸੁਣਨ ਦੇ ਚੱਕਰ ਵਿੱਚ ਟਿਕਟ ਦੇ ਲਈ ਗਲਤ ਲਿੰਕ ‘ਤੇ ਕਲਿੱਕ ਕਰਕੇ ਪੈਸੇ ਪੂਸੇ ਦੇਕੇ ਆਪਣਾ ਬੈਂਡ ਨਾ ਵਜਾ ਲੈਣਾ ‘ । ਇਸ ਦੇ ਪਿਛੇ ਪੁਲਿਸ ਨੇ ਦਿਲਜੀਤ ਦਾ ਮਸ਼ਹੂਰ ਗਾਣਾ ਵੀ ਲਗਾਇਆ ਹੈ ‘ਓ ਪੈਸੇ ਪੂਸੇ ਬਾਰੇ ਬਿਲੋ ਸੋਚੇ ਦੁਨੀਆ’।

ਜਿਸ ਅੰਦਾਜ ਵਿੱਚ ਦਿੱਲੀ ਪੁਲਿਸ ਨੇ ਇਹ ਪੋਸਟ ਸ਼ੇਅਰ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਹੈ ਉਸ ਨੂੰ ਲੈਕੇ ਦਿੱਲੀ ਪੁਲਿਸ ਦੀ ਵੀ ਕਾਫੀ ਤਰੀਫ ਹੋ ਰਹੀ ਹੈ । ਕੁਝ ਲੋਕ ਕਹਿ ਰਹੇ ਹਨ ਲੱਗਦਾ ਹੈ ਕਿ ਜਿਸ ਸ਼ਖਸ ਨੇ ਇਹ ਪੋਸਟ ਬਣਾਈ ਹੈ ਉਸ ਨੇ ਡਿਜੀਟਲ ਮਾਰਕੇਟਿੰਗ ਤੋਂ ਬਾਅਦ ਪੁਲਿਸ ਫੋਰਸ ਜੁਆਇਨ ਕੀਤੀ ਹੈ । ਦੂਜੇ ਯੂਜ਼ਰ ਨੇ ਤਰੀਫ ਕਰਦੇ ਹੋਏ ਲਿਖਿਆ ਇਹ ਦਿੱਲੀ ਪੁਲਿਸ ਹੈ ਜੋ ਡਿਲੀਵਰ ਕਰਨ ਵਿੱਚ ਕਦੇ ਫੇਲ੍ਹ ਨਹੀਂ ਹੰਦੀ ਹੈ । ਤੀਜੇ ਨੇ ਲਿਖਿਆ ਜਿਸ ਨੇ ਇਹ ਬਣਾਇਆ ਹੈ ਉਸ ਨੂੰ ਸਾਡਾ ਸਲਾਮ ਹੈ । ਦਿਲਜੀਤ ਦੋਸਾਂਝ ਦਾ ਦਿੱਲੀ ਦਾ ਸ਼ੋਅ ਸ਼ਾਮ 7 ਵਜੇ ਸ਼ੁਰੂ ਹੋਵੇਗਾ ਅਤੇ ਰਾਤ 10 ਵਜੇ ਤੱਕ ਚੱਲੇਗਾ ।