ਬਿਊਰੋ ਰਿਪੋਰਟ : ਕਹਿੰਦੇ ਹਨ ਕਿ ਜੇਕਰ ਇਰਾਦਾ ਮਜ਼ਬੂਤ ਹੋਵੇ ਤਾਂ ਮੁਸਕਿਲਾਂ ਆਪਣੇ ਆਪ ਹੀ ਰਾਹ ਤੋਂ ਗਾਇਬ ਹੋ ਜਾਂਦੀਆਂ ਹਨ,ਸਮਾਂ ਜ਼ਰੂਰ ਲੱਗ ਦਾ ਹੈ ਪਰ ਸਫਲਤਾਂ ਜ਼ਰੂਰ ਮਿਲ ਦੀ ਹੈ, ਦਿੱਲੀ ਪੁਲਿਸ ਦੇ ਹੈੱਡ ਕਾਂਸਟੇਬਲ ਨੇ ਇਹ ਕਰਕੇ ਵਿਖਾਇਆ ਹੈ,ਦੇਸ਼ ਦੇ ਸਭ ਤੋਂ ਮੁਸ਼ਕਿਲ ਇਮਤਿਹਾਨ UPSC ਨੂੰ ਰਾਮ ਭਜਨ ਨੇ 8ਵੀਂ ਕੋਸ਼ਿਸ਼ ਵਿੱਚ ਪਾਸ ਕੀਤਾ ਹੈ, ਉਸ ਨੇ 2022 ਦੀਆਂ ਪ੍ਰੀਖਿਆ ਦੇ ਨਤੀਜਿਆਂ ਵਿੱਚ 667 ਰੈਂਕ ਹਾਸਲ ਕੀਤਾ ਹੈ। ਇਸ ਸਫਲਤਾਂ ਤੋਂ ਬਾਅਦ ਕੱਲ ਤੱਕ ਉਹ ਜਿੰਨਾਂ ਅਫਸਰਾਂ ਨੂੰ ਸਲੂਟ ਮਾਰ ਦਾ ਸੀ ਹੁਣ ਉਹ ਰਾਮ ਭਜਨ ਨੂੰ ਸਲੂਟ ਮਾਰ ਦੇ ਹੋਏ ਨਜ਼ਰ ਆਉਣਗੇ । ਰਾਜਸਥਾਨ ਦਾ ਰਹਿਣ ਵਾਲਾ 34 ਸਾਲਾ ਰਾਮ ਭਜਨ ਕੁਮਾਰ ਆਪਣੇ ਪਰਿਵਾਰ ਵਿੱਚ ਬੈਚਲਰ ਦੀ ਡਿਗਰੀ ਹਾਸਲ ਕਰਨ ਵਾਲਾ ਪਹਿਲਾ ਵਿਅਕਤੀ ਹੈ। ਰਾਮ ਭਜਨ ਕੁਮਾਰ 2009 ਵਿੱਚ ਦਿੱਲੀ ਪੁਲਿਸ ਵਿੱਚ ਸਿਪਾਹੀ ਵਜੋਂ ਭਰਤੀ ਹੋਏ ਸਨ। ਰਾਮ ਭਜਨ ਦੀ ਇਸ ਸਫਲਤਾਂ ਤੋਂ ਬਾਅਦ ਦਿੱਲੀ ਪੁਲਿਸ ਨੇ ਆਪਣੇ ਟਵਿਟਰ ਹੈਂਡਲ ਦੇ ਜ਼ਰੀਏ ਉਸ ਨੂੰ ਵਧਾਈ ਦਿੱਤੀ ਹੈ ।
9ਵੀਂ ਵਾਰ ਲਈ ਤਿਆਰੀ ਕਰ ਰਿਹਾ ਸੀ
ਦਿੱਲੀ ਪੁਲਿਸ ਨੇ ਕਿਹਾ ਦੱਖਣੀ ਦਿੱਲੀ ਦੇ ਸਾਇਬਲ ਸੈੱਲ ਵਿੱਚ ਕੰਮ ਕਰਨ ਵਾਲੇ ਰਾਮ ਭਜਨ ਸਿੰਘ ਨੂੰ ਦਿਲੋ ਮੁਬਾਰਕ, ਜਿੰਨਾਂ ਨੇ UPSC ਦੀ 2022 ਦੀ ਪ੍ਰੀਖਿਆ ਵਿੱਚ 667 ਵਾਂ ਰੈਂਕ ਹਾਸਲ ਕੀਤਾ ਹੈ, ਤੁਹਾਡੀ ਕਰੜੀ ਮਿਹਨਤ ਰੰਗ ਲਿਆਈ ਹੈ ।
ਉਧਰ ਰਾਮ ਭਜਨ ਕੁਮਾਰ ਨੇ ਕਿਹਾ ਉਨ੍ਹਾਂ ਦਾ ਸੁਪਣਾ ਪੂਰਾ ਹੋ ਗਿਆ ਹੈ, ਕਿਉਂਕਿ OBC ਨਾਲ ਸਬੰਧ ਰੱਖਣ ਕਰਕੇ ਉਨ੍ਹਾਂ ਨੂੰ 9 ਵਾਰ ਇਮਤਿਹਾਨ ਦੇਣ ਦੀ ਛੋਟ ਸੀ । ਉਸ ਨੇ 8ਵੇਂ ਮੌਕੇ ਵਿੱਚ ਇਸ ਇਮਤਿਹਾਨ ਨੂੰ ਪਾਸ ਕਰ ਲਿਆ। ਇਸ ਤੋਂ ਇਲਾਵਾ ਰਾਮ ਭਜਨ ਸਿੰਘ ਨੇ ਦੱਸਿਆ ਕਿ ਉਹ 28 ਮਈ ਨੂੰ ਅਖੀਰਲੀ ਵਾਰ ਇਮਤਿਹਾਨ ਵਿੱਚ ਬੈਠਣ ਜਾ ਰਿਹਾ ਸੀ ਜੇਕਰ ਉਹ ਇਸ ਵਾਰ ਪਾਸ ਨਹੀਂ ਕਰਦਾ । ਉਸ ਨੇ ਦੱਸਿਆ ਕਿ ਇਸ ਨੂੰ ਹਾਸਲ ਕਰਨ ਦੇ ਲਈ ਉਸ ਨੇ ਕਰੜੀ ਮਿਹਨਤ ਕੀਤੀ ਸੀ ।