India Punjab

ਦਿੱ ਲੀ ਦੇ ਬਾ ਰਡਰ ਖੁੱਲ੍ਹੇ, ਰਾਕੇਸ਼ ਟਿਕੈਤ ਨੇ ਵੀ ਕੀਤਾ ਵੱਡਾ ਐਲਾਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦਿੱ ਲੀ ਪੁਲਿਸ ਨੇ ਟਿਕਰੀ ਤੇ ਗਾਜ਼ੀਪੁਰ ਬਾ ਰਡਰ ਤੋਂ ਬੈਰੀਕੇਡ ਹਟਾਉਣੇ ਸ਼ੁਰੂ ਕਰ ਦਿੱਤੇ ਹਨ। ਖਬਰ ਏਜੰਸੀ ਏਐਨਆਈ ਦੇ ਮੁਤਾਬਿਕ ਇਹ ਤਾਂ ਸਿੱਧ ਹੋ ਗਿਐ ਕਿ ਜੋ ਕਿਸਾਨ ਹਰ ਵਾਰੀ ਕਹਿੰਦੇ ਨੇ ਕਿ ਰਾਹ ਅਸੀਂ ਨਹੀਂ ਹਕੂਮਤ ਦੀ ਪੁਲਿਸ ਨੇ ਰੋਕੇ ਹਨ, ਉਹ ਬਿਲਕੁਲ ਸੱਚ ਹੈ। ਦਿੱਲੀ ਪੁਲਿਸ ਰੋਕਾਂ ਹਟਾ ਰਹੀ ਹੈ ਯਾਨਿ ਕਿ ਰੋਕਾਂ ਦਿੱ ਲੀ ਪੁਲਿਸ ਨੇ ਹੀ ਲਾਈਆਂ ਸੀ। ਇੱਥੇ ਇਹ ਵੀ ਦੱਸ ਦਈਏ ਕਿ ਹਰਿਆਣਾ ਦੇ ਗ੍ਰਹਿ ਸਕੱਤਰ, ਝੱਜਰ ਦੇ ਡਿਪਟੀ ਕਮਿਸ਼ਨਰ ਤੇ ਪੁਲਿਸ ਮੁਖੀ ਨੇ ਵੀ ਦੌਰਾ ਕੀਤਾ ਹੈ। ਪ੍ਰਸ਼ਾਸਨ ਮੁਤਾਬਕ ਹਾਲੇ ਤੱਕ ਸਿਰਫ ਸੀਮੇਂਟ ਦੀਆਂ ਚਾਰ ਪਰਤੀ ਰੋਕਾਂ ਹਟਾਉਣੀਆਂ ਸ਼ੁਰੂ ਕੀਤੀਆਂ ਹਨ। ਯਾਨਿ ਇੱਕ ਸੜਕ ਖੋਲ ਕੇ ਰਾਹ ਬਣਾਇਆ ਜਾਵੇਗਾ। ਸੁਪਰੀਮ ਕੋਰਟ ਨੇ ਪਿਛਲੇ ਦਿਨੀਂ ਇਕ ਪਟੀਸ਼ਨ ਉੱਤੇ ਸੁਣਵਾਈ ਕਾਰਵਾਈ ਕਰਦਿਆਂ ਕਿਸਾਨ ਅੰਦੋਲਨ ਕਾਰਨ ਰਸਤੇ ਵਿਚਲੀਆਂ ਰੋਕਾਂ ਹਟਾਉਣ ਦੇ ਹੁਕਮ ਜਾਰੀ ਕੀਤੇ ਸਨ।

ਉੱਧਰ ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਕਿਸਾਨ ਆਪਣੀ ਫਸਲ ਕਿਤੇ ਵੀ ਵੇਚ ਸਕਦੇ ਹਨ। ਰਸਤੇ ਖੁੱਲ੍ਹਣਗੇ ਤਾਂ ਅਸੀਂ ਵੀ ਆਪਣੀ ਫਸਲ ਸੰਸਦ ਵੇਚਣ ਜਾਵਾਂਗੇ। ਪਹਿਲਾਂ ਸਾਡੇ ਟ੍ਰੈਕਟਰ ਦਿੱਲੀ ਜਾਣਗੇ। ਅਗਲੀ ਯੋਜਨਾ ਬਣਾ ਕੇ ਦੱਸਾਂਗੇ।

ਰਾਕੇਸ਼ ਟਿਕੈਤ ਨੇ ਟਵੀਟ ਕਰਕੇ ਕਿਹਾ ਹੈ ਕਿ ਦੇਸ਼ ਦਾ ਅੰਨਦਾਤਾ ਪਿਛਲੇ 11 ਮਹੀਨਿਆਂ ਤੋਂ ਆਪਣਾ ਹੱਕ ਮੰਗ ਰਿਹਾ ਹੈ। ਪਰ ਮੋਦੀ ਸਰਕਾਰ ਆਪਣੀ ਆਕੜ ਵਿੱਚ ਤਾਨਾਸ਼ਾਹੀ ਕਰ ਰਹੀ ਹੈ। ਉੱਧਰ ਟਰੈਕਟਰ ਟੂ ਟਵਿੱਟਰ ਨੇ ਵੀ ਕਿਹਾ ਹੈ ਕਿ ਹੁਣ ਦਿੱਲੀ ਦੂਰ ਨਹੀਂ ਹੈ।

ਆਪਣੀ ਪ੍ਰਤੀਕਿਰਿਆ ਦਿੰਦਿਆਂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਇਹ ਸਿਰਫ ਦਿਖਾਵੇ ਦੇ ਬੈਰੀਕੇਡਸ ਹਟੇ ਹਨ। ਬਹੁਤ ਛੇਤੀ ਤਿੰਨੋਂ ਖੇਤੀ ਕਾਨੂੰਨ ਵੀ ਹਟਣਗੇ। ਅੰਨਦਾਤਾ ਸੱਤਿਆਗ੍ਰਹਿ ਜਿੰਦਾਬਾਦ।

ਦੱਸ ਦਈਏ ਕਿ ਇਹ ਰੋਕਾਂ ਨਵੰਬਰ 2020 ਤੋਂ ਲੱਗੀਆਂ ਹੋਈਆਂ ਹਨ, ਜਦੋਂ ਕਿਸਾਨ 6-6 ਮਹੀਨਿਆਂ ਦੀ ਤਿਆਰੀ ਕਰਕੇ ਦਿੱਲੀ ਪਹੁੰਚੇ ਸੀ, ਪਰ ਪੁਲਿਸ ਨੇ ਰਾਹ ਰੋਕ ਕੇ ਕਿਸਾਨਾਂ ਨੂੰ ਉੱਥੇ ਬੈਠਣ ਲਈ ਮਜ਼ਬੂਰ ਕਰ ਦਿੱਤਾ ਸੀ ਤੇ ਉਦੋਂ ਤੋਂ ਕਿਸਾਨ ਸਾਵੇਂ ਥਾਂ ਤੇ ਸੜਕਾਂ ਤੇ ਬੈਠੇ ਹਨ।

ਸਿੱਧ ਹੋਇਆ, ਕਿਸਾਨਾਂ ਨੇ ਨਹੀਂ, ਪੁਲਿਸ ਨੇ ਰੋਕੇ ਰਾਹ


ਸੰਯੁਕਤ ਕਿਸਾਨ ਮੋਰਚਾ ਦੇ ਲੀਡਰਾਂ ਨੇ ਪੁਲਿਸ ਵੱਲੋਂ ਬੈਰੀਕੇਡਸ ਹਟਾਉਣ ਨੂੰ ਲੈ ਕੇ ਆਪਣੀ ਪ੍ਰਤਿਕਿਆ ਵਿੱਚ ਕਿਹਾ ਹੈ ਕਿ ਇਸ ਤੋਂ ਇਹ ਸਾਬਿਤ ਹੋ ਗਿਆ ਹੈ ਕਿ ਪ੍ਰਦਰਸ਼ਨਕਾਰੀ ਕਿਸਾਨ ਸਹੀ ਹਨ। ਇਹ ਬੈਰੀਕੇਡਸ ਪੁਲਿਸ ਨੇ ਲਗਾਏ ਹਨ ਅਤੇ ਸੜਕਾਂ ਨੂੰ ਰੋਕਿਆ ਹੈ। ਹਾਲਾਂਕਿ ਕਿਸਾਨਾਂ ਉਤੇ ਇਸਦੇ ਇਲਜ਼ਾਮ ਲਗਾਏ ਗਏ ਸਨ।ਪ੍ਰਦਰਸ਼ਨਕਾਰੀਆਂ ਵੱਲੋਂ ਪਹਿਲਾਂ ਵੀ ਆਵਾਜਾਈ ਦੀ ਇਜਾਜ਼ਤ ਦਿੱਤੀ ਗਈ ਸੀ ਅਤੇ ਹੁਣ ਵੀ ਇਹ ਜਾਰੀ ਰਹੇਗੀ।

Comments are closed.