‘ਦ ਖਾਲਸ ਬਿਊਰੋ:ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਇੱਕ ਮਹੀਨਾ ਪੂਰਾ ਹੋ ਗਿਆ ਹੈ ਤੇ ਇਸ ਦੌਰਾਨ ਪੰਜਾਬ ਪੁਲਿਸ ਦੇ ਹੱਥ ਭਾਵੇਂ ਕੁੱਝ ਆਇਆ ਹੋਵੇ ਜਾਂ ਨਾਂ ਪਰ ਦਿੱਲੀ ਪੁਲਿਸ ਨੇ ਇਸ ਸਾਰੇ ਕਤਲਕਾਂਡ ਨੂੰ ਸੁਲਝਾ ਲੈਣ ਦਾਅਵਾ ਠੋਕ ਦਿੱਤਾ ਹੈ। ਦਿੱਲੀ ਸਪੈਸ਼ਲ ਸੈਲ ਦੇ ਉਚ-ਅਧਿਕਾਰੀ ਐਚਜੀਐਸ ਧਾਲੀਵਾਲ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਇਹ ਦਾਅਵਾ ਕੀਤਾ ਹੈ।ਉਹਨਾਂ ਕਿਹਾ ਹੈ ਇੱਕਮਹੀਨੇ ‘ਚ ਤਕਰੀਬਨ ਕੇਸ ਹੱਲ ਹੋ ਚੁੱਕਾ ਹੈ ਕਿਉਂਕਿ ਹੁਣ ਪੁਲਿਸ ਕੋਲ ਲੋੜੀਂਦੀ ਹਰ ਜਾਣਕਾਰੀ ਹੈ।
ਇਸ ਤੋਂ ਇਲਾਵਾ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਦੀਆਂ ਕੋਸ਼ੀਸ਼ਾਂ ਵੀ ਜਾਰੀ ਹਨ। ਹੋਰ ਪੁੱਛਗਿੱਛ ਕਰਨ ਲਈ ਪਟਿਆਲਾ ਜੇਲ੍ਹ ਤੋਂ ਨਰੇਸ਼ ਨੂੰ ਰਿਮਾਂਡ ‘ਤੇ ਲਿਆ ਹੈ।ਉਸ ‘ਤੇ ਕਤਲ ਵਿੱਚ ਵਰਤੇ ਗਏ ਹਥਿਆਰਾਂ ਦੀ ਸਪਲਾਈ ਕਰਨ ਦਾ ਇਲਜ਼ਾਮ ਹੈ। ਇਸ ਮਾਮਲੇ ਵਿੱਚ ਲੋੜੀਂਦੇ ਚਾਰੇ ਸ਼ੂਟਰ ਹਾਲੇ ਵੀ ਪੁਲਿਸ ਦੀ ਗ੍ਰਿਫ਼ਤ ‘ਤੋਂ ਬਾਹਰ ਹਨ। ਲੋੜ ਪੈਣ ‘ਤੇ ਲਾਰੈਂਸ ਤੋਂ ਵੀ ਹੋਰ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ। ਵਿੱਕੀ ਮਿਡੂਖੇੜਾ ਕਤਲਕਾਂਡ ਵਿੱਚ ਸਿੱਧੂ ਦੇ ਮੈਨੇਜਰ ਸ਼ਗਨਪ੍ਰੀਤ ‘ਤੇ ਬੋਲਦਿਆਂ ਉਹਨਾਂ ਕਿਹਾ ਕਿ ਇਸ ਕਤਲਕਾਂਡ ਵਿੱਚ ਸ਼ਗਨਪ੍ਰੀਤ ਦੀ ਭੂਮਿਕਾ ਬਿਲਕੁਲ ਸਾਫ਼ ਹੈ।ਉਸ ਨੇ ਵਿੱਕੀ ਦੇ ਕਾਤਲਾਂ ਦੀ ਸਹਾਇਤਾ ਵੀ ਕੀਤੀ ਸੀ ਤੇ ਉਸ ਦੇ ਕਤਲ ਵੇਲੇ ਸ਼ਗਨਪ੍ਰੀਤ ਵੀ ਕਾਤਲਾਂ ਦੇ ਨਾਲ ਸੀ।