Punjab

ਪੁਲਿਸ ਨੇ 2 ਔਰਤ ਭਲਵਾਨਾਂ ਤੋਂ ਬ੍ਰਿਜ ਭੂਸ਼ਣ ਖਿਲਾਫ ਸਬੂਤ ਮੰਗੇ !

ਬਿਊਰੋ ਰਿਪੋਰਟ : ਦਿੱਲੀ ਪੁਲਿਸ ਨੇ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਖਿਲਾਫ ਇਲਜ਼ਾਮ ਲਗਾਉਣ ਵਾਲੀਆਂ 2 ਔਰਤ ਭਲਵਾਨਾਂ ਤੋਂ ਸ਼ਰੀਰਕ ਸ਼ੋਸਣ ਦੇ ਮਾਮਲੇ ਦੇ ਫੋਟੋ, ਆਡੀਓ ਅਤੇ ਵੀਡੀਓ ਸਬੂਤ ਮੰਗੇ ਹਨ । ਦੈਨਿਕ ਭਾਸਕਰ ਦੀ ਰਿਪੋਰਟ ਦੇ ਮੁਤਾਬਿਕ ਦਿੱਲੀ ਪੁਲਿਸ ਨੇ ਇਸ ਕੇਸ ਵਿੱਚ 15 ਜੂਨ ਤੱਕ ਕੋਰਟ ਵਿੱਚ ਚਾਰਜਸ਼ੀਟ ਪੇਸ਼ ਕਰਨੀ ਹੈ । ਬ੍ਰਿਜ ਭੂਸ਼ਣ ‘ਤੇ 2 FIR ਦਰਜ ਹਨ। ਇੱਕ ਬਾਲਿਗ ਔਰਤ ਭਲਵਾਨ ਨੇ ਕਰਵਾਈ ਸੀ । ਜਿਸ ਵਿੱਚ ਬ੍ਰਿਜ ਭੂਸ਼ਣ ‘ਤੇ ਛੇੜਕਾਨੀ ਅਤੇ ਸ਼ਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਦਾ ਇਲਜ਼ਾਮ ਲਗਾਇਆ ਗਿਆ ਸੀ,ਦੂਜਾ ਕੇਸ ਨਾਬਾਲਿਗ ਭਲਵਾਨ ਦੀ ਸ਼ਿਕਾਇਤ ‘ਤੇ ਦਰਜ ਹੋਇਆ ਸੀ । ਇਹ ਪਹਿਲਾਂ POCSO ਐਕਟ ਦੇ ਤਹਿਤ ਦਰਜ ਹੋਇਆ ਸੀ,ਹੁਣ ਨਾਬਾਲਿਗ ਭਲਵਾਨ ਅਤੇ ਉਸ ਦੇ ਪਿਤਾ ਨੇ ਸ਼ਰੀਰਕ ਸ਼ੋਸਣ ਦਾ ਬਿਆਨ ਵਾਪਸ ਲੈ ਲਿਆ ਹੈ ਅਤੇ ਵਿਤਕਰੇ ਦਾ ਇਲਜ਼ਾਮ ਲਗਾਇਆ ਸੀ । ਦੱਸਿਆ ਜਾ ਰਿਹਾ ਹੈ ਕਿ ਬ੍ਰਿਜ ਭੂਸ਼ਣ ਉੱਤਰ ਪ੍ਰਦੇਸ਼ ਵਿੱਚ ਸ਼ਕਤੀ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਗੋਂਡਾ ਦੇ ਬਲਪੁਰ ਇਲਾਕੇ ਵਿੱਚ ਰੈਲੀ ਕਰ ਰਿਹਾ ਹੈ ।

ਭਲਵਾਨਾਂ ਨੇ ਕਿਹਾ 16 ਅਤੇ 17 ਜੂਨ ਨੂੰ ਵੱਡਾ ਫੈਸਲਾ

ਭਲਵਾਨ ਬਜਰੰਗ ਪੁਨਿਆ ਅਤੇ ਸਾਕਸ਼ੀ ਮਲਿਕ ਨੇ ਸ਼ਨਿੱਚਰਵਾਰ ਨੂੰ ਸੋਨੀਪਤ ਖਾਪ ਪੰਚਾਇਤ ਵਿੱਚ ਸਾਫ ਕਰ ਦਿੱਤਾ ਸੀ ਕਿ ਜੇਕਰ 15 ਜੂਨ ਨੂੰ ਬ੍ਰਿਜ ਭੂਸ਼ਣ ਗ੍ਰਿਫਤਾਰ ਨਹੀਂ ਹੋਇਆ ਤਾਂ 16 ਅਤੇ 17 ਜੂਨ ਨੂੰ ਵੱਡਾ ਫੈਸਲਾ ਲੈਕੇ ਸਾਰੀਆਂ ਜਥੇਬੰਦੀਆਂ ਨਾਲ ਮਿਲਕੇ ਮੁੜ ਤੋਂ ਅੰਦੋਲਨ ਕਰਨਗੇ ਅਤੇ ਮੁੜ ਤੋਂ ਪ੍ਰਦਰਸ਼ਨ ਸ਼ੁਰੂ ਕੀਤਾ ਜਾਵੇਗਾ।

ਸਾਕਸ਼ੀ ਮਲਿਕ ਨੇ ਕਿਹਾ ਸਮਝੌਤਾ ਕਰਨ ਦੀ ਧਮਕੀ ਮਿਲ ਰਹੀ ਹੈ ।

ਸਾਕਸ਼ੀ ਮਲਿਕ ਨੇ ਦੱਸਿਆ ਹੈ ਕਿ ਭਲਵਾਨਾਂ ਦੇ ਕੋਲ ਧਮਕੀ ਵਾਲੀ ਕਾਲ ਆ ਰਹੀ ਹੈ। ਬਰਜੰਰ ਨੂੰ ਕਾਲ ਕਰਕੇ ਕਿਹਾ ਗਿਆ ਹੈ ਕਿ ਉਹ ਵਿਕ ਜਾਵੇ,ਟੁੱਟ ਜਾਏ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਮਝੌਤਾ ਕਰ ਲਿਉ। ਨਹੀਂ ਤਾਂ ਪੂਰਾ ਕਰੀਅਰ ਖ਼ਤਮ ਹੋ ਜਾਵੇਗਾ, ਹੁਣ ਅਸੀਂ ਏਸ਼ੀਅਨ ਗੇਮਸ ਤਾਂ ਹੀ ਖੇਡਾਂਗੇ ਜਦੋਂ ਸਾਡਾ ਸਾਰਾ ਮੁੱਦਾ ਸੁਲਝ ਜਾਵੇਗਾ।

ਬ੍ਰਿਜ ਭੂਸ਼ਣ ਨੇ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ‘ਤੇ ਪ੍ਰੋਗਰਾਮ ਰੱਖਿਆ

ਬ੍ਰਿਜ ਭੂਸ਼ਣ ਨੇ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ‘ਤੇ ਇੱਕ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਸੀ ਅਤੇ ਪਾਰਟੀ ਨੂੰ ਉਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ । ਕੈਸਰਗੰਜ ਲੋਕਸਭਾ ਸੀਟ ਦੇ ਅਧੀਨ ਆਉਣ ਵਾਲੇ ਵਿਧਾਨਸਭਾ ਖੇਤਰ ਵਿੱਚ ਬੀਜੇਪੀ ਵਿਧਾਇਕਾਂ ਨੂੰ ਪ੍ਰੋਗਰਾਮ ਵਿੱਚ ਆਉਣ ਦਾ ਸੱਦਾ ਦਿੱਤਾ ਗਿਆ ਸੀ ।