India

ਢਾਬੇ ਦੇ ਫਰਿੱਜ ਤੋਂ ਇਸ ਹਾਲ ਵਿੱਚ ਮਿਲੀ 22 ਸਾਲਾ ਵਿਦਿਆਰਥਣ ! ਜਾਣਾ ਸੀ ਗੋਆ !

ਬਿਉਰੋ ਰਿਪੋਰਟ : ਦਿੱਲੀ ਤੋਂ ਕਤਲ ਦੀ ਇੱਕ ਖੌਫਨਾਕ ਸਾਜ਼ਿਸ਼ ਸਾਹਮਣੇ ਆਈ ਹੈ । 22 ਸਾਲਾ ਨਿੱਕੀ ਅਤੇ 24 ਸਾਹਿਲ ਗਹਿਲੋਤ ਦੋਵੇ ਹਰਿਆਣਾ ਤੋਂ ਸਨ ਅਤੇ ਦਿੱਲੀ ਵਿੱਚ ਲਿਵਿੰਗ ਰਿਲੇਸ਼ਨਸ਼ਿੱਪ ਵਿੱਚ ਰਹਿੰਦੇ ਸਨ । 9 ਫਰਵਰੀ ਦੀ ਸ਼ਾਮ ਨੂੰ ਵਿਆਹ ਨੂੰ ਲੈਕੇ ਨਿੱਕੀ ਅਤੇ ਸਾਹਿਲ ਦਾ ਝਗੜਾ ਹੋਇਆ ਗੱਲ ਏਨੀ ਜ਼ਿਆਦਾ ਵੱਧ ਗਈ ਕਿ ਗੁੱਸੇ ਵਿੱਚ ਸਾਹਿਲ ਨੇ ਦਿੱਲੀ ਦੇ ਕਸ਼ਮੀਰੀ ਗੇਟ ਬੱਸ ਅੱਡੇ ਦੇ ਸਾਹਮਣੇ ਕਾਰ ਵਿੱਚ ਮੋਬਾਈਲ ਚਾਰਜਰ ਦੀ ਤਾਰ ਨਾਲ ਨਿੱਕੀ ਦੀ ਧੌਣ ਦਬਾ ਦਿੱਤਾ। ਫਿਰ 35 ਕਿਲੋਮੀਟਰ ਦੂਰ ਹਰਿਆਣਾ ਦੇ ਮਿਤਾਂਵ ਪਿੰਡ ਪਹੁੰਚਿਆ। ਸਾਹਿਲ ਨੇ ਇੱਥੇ ਆਪਣੇ ਢਾਬੇ ਦੇ ਫਰਿੱਜ ਵਿੱਚ ਨਿੱਕੀ ਦੀ ਲਾਸ਼ ਨੂੰ ਲੁੱਕਾ ਦਿੱਤਾ । ਸਾਹਿਲ ਨਿੱਕੀ ਦੀ ਲਾਸ਼ ਨੂੰ ਟਿਕਾਣੇ ਲੱਗਾ ਪਾਉਂਦਾ ਇਸ ਤੋਂ ਪਹਿਲਾਂ ਹੀ ਕਿਸੇ ਨੇ ਪੁਲਿਸ ਨੂੰ ਖ਼ਬਰ ਦੇ ਦਿੱਤੀ । 10 ਫਰਵਰੀ ਨੂੰ ਪੁਲਿਸ ਸਾਹਿਲ ਦੀ ਲਾਸ਼ ਬਰਾਮਦ ਕਰ ਲਈ । ਵਾਰਦਾਤ ਦੇ ਦਿਨ ਨਿੱਕੀ ਦਾ CCTV ਵੀ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਸਾਹਿਲ ਦੇ ਘਰ ਜਾਂਦੀ ਹੋਈ ਵਿਖਾਈ ਦੇ ਰਹੀ ਹੈ।

ਨਿੱਕੀ ਤੇ ਸਾਹਿਲ

DCP ਕ੍ਰਾਈਮ ਬਰਾਂਚ ਨੇ ਦੱਸਿਆ ਹੈ ਕਿ ਸਾਹਿਲ ਦਾ ਵਿਆਹ ਕਿਸੇ ਹੋਰ ਥਾਂ ਤੈਅ ਹੋ ਗਿਆ ਸੀ । 10 ਫਰਵਰੀ ਨੂੰ ਵਿਆਹ ਸੀ । ਇਹ ਗੱਲ ਨਿੱਕੀ ਨੂੰ 9 ਫਰਵਰੀ ਨੂੰ ਪਤਾ ਚੱਲੀ । ਇਸੇ ਦਿਨ ਗੋਆ ਜਾਣ ਦਾ ਪ੍ਰੋਗਰਾਮ ਬਣਿਆ । ਪਰ ਸਾਹਿਲ ਨੇ ਅਖੀਰਲੇ ਸਮੇਂ ਜਾਣ ਤੋਂ ਇਨਕਾਰ ਕਰ ਦਿੱਤਾ ਫਿਰ ਦੋਵਾਂ ਦੇ ਵਿਚਾਲੇ ਝਗੜਾ ਸ਼ੁਰੂ ਹੋ ਗਿਆ । ਇਸ ਤੋਂ ਬਾਅਦ ਸਾਹਿਲ ਨੇ ਸ਼ਾਮ ਨੂੰ ਨਿੱਕੀ ਨੂੰ ਬੁਲਾਇਆ ਅਤੇ ਘੁਮਾਉਣ ਲੈ ਗਿਆ । ਦੋਵੇ ISBT ਕਸ਼ਮੀਰੀ ਗੇਟ ਪਹੁੰਚੇ । ਇੱਥੇ ਮੁੜ ਤੋਂ ਦੋਵਾਂ ਦੇ ਵਿਚਾਲੇ ਝਗੜਾ ਹੋ ਗਿਆ । ਗੁੱਸੇ ਵਿੱਚ ਸਾਹਿਲ ਨੇ ਕਾਰ ਵਿੱਚ ਹੀ ਮੋਬਾਈਲ ਚਾਰਜਰ ਦੇ ਨਾਲ ਨਿੱਕੀ ਦੀ ਧੌਣ ਦਬਾ ਦਿੱਤਾ ਅਤੇ ਲਾਸ਼ ਨੂੰ ਆਪਣੇ ਢਾਬੇ ‘ਤੇ ਫਰਿੱਜ ਵਿੱਚ ਲੁੱਕਾ ਦਿੱਤਾ ਅਤੇ ਵਿਆਹ ਤੋਂ ਬਾਅਦ ਟਿਕਾਣੇ ਲਗਾਉਣ ਦਾ ਫੈਸਲਾ ਲਿਆ ।

10 ਫਰਵਰੀ ਨੂੰ ਸਾਹਿਲ ਨੇ ਦੂਜੀ ਕੁੜੀ ਦੇ ਨਾਲ ਵਿਆਹ ਵੀ ਕਰਵਾ ਲਿਆ । ਨਿੱਕੀ ਦੇ ਪਿਤਾ ਸੁਨੀਲ ਨੂੰ ਜਦੋਂ 2 ਦਿਨ ਤੱਕ ਧੀ ਦਾ ਫੋਨ ਨਹੀਂ ਆਇਆ ਤਾਂ ਉਨ੍ਹਾਂ ਨੇ ਨਿੱਕੀ ਦੇ ਦੋਸਤ ਨੂੰ ਫੋਨ ਕੀਤਾ ਤਾਂ ਉਸ ਨੇ ਦੱਸਿਆ ਕਿ ਨਿੱਕੀ ਬਿੰਦਾਪੁਰ ਵਾਲੇ ਘਰ ਵਿੱਚ ਨਹੀਂ ਹੈ ਉਸ ਨੂੰ ਅਖੀਰਲੀ ਵਾਰ ਸਾਹਿਲ ਦੇ ਨਾਲ ਵੇਖਿਆ ਗਿਆ ਸੀ । ਨਿੱਕੀ ਦੇ ਪਿਤਾ ਸੁਨੀਲ ਨੇ ਸਾਹਿਲ ਦਾ ਨੰਬਰ ਲਿਆ ਅਤੇ ਉਸ ਨੂੰ ਫੋਨ ਕੀਤਾ । ਸਾਹਿਲ ਟਾਲ ਮਟੋਲ ਕਰਦੇ ਹੋਏ ਕਹਿੰਦਾ ਹੈ ਕਿ ਉਸ ਨੂੰ ਨਹੀਂ ਪਤਾ ਕਿ ਨਿੱਕੀ ਕਿੱਥੇ ਹੈ। ਪਰ ਜਦੋਂ ਨਿੱਕੀ ਦੇ ਪਿਤਾ ਨੇ ਦਬਾਅ ਪਾਇਆ ਤਾਂ ਉਸ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਦੇ ਨਾਲ ਦੇਹਰਾਦੂਨ ਚੱਲੀ ਗਈ ਹੈ । ਇਸੇ ਦੌਰਾਨ ਨਿੱਕੀ ਦੇ ਪਿਤਾ ਨੂੰ ਪੁਲਿਸ ਦਾ ਫੋਨ ਆਉਂਦਾ ਹੈ ਅਤੇ ਸ਼ਿਨਾਖਤ ਲਈ ਬੁਲਾਇਆ ਜਾਂਦਾ ਹੈ। ਧੀ ਦੀ ਮੌਤ ਦੀ ਖ਼ਬਰ ਸੁਣ ਕੇ ਪਿਤਾ ਸੁਨੀਲ ਹੈਰਾਨ ਹੋ ਜਾਂਦੇ ਹਨ। ਉਨ੍ਹਾਂ ਨੇ ਸਾਹਿਲ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ।

ਇਸੇ ਫਰਿੱਜ ਤੋਂ ਮਿਲੀ ਲਾਸ਼

ਕੌਣ ਹੈ ਨਿੱਕੀ ਅਤੇ ਸਾਹਿਬ

22 ਸਾਲ ਦੀ ਨਿੱਕੀ ਹਰਿਆਣਾ ਦੇ ਝੱਜਰ ਦੀ ਰਹਿਣ ਵਾਲੀ ਹੈ । 22 ਸਾਲ ਦਾ ਸਾਹਿਲ ਨਜ਼ਫਗੜ੍ਹ ਦਾ ਰਹਿਣ ਵਾਲਾ ਹੈ । 2018 ਵਿੱਚ ਦੱਖਣੀ ਦਿੱਲੀ ਦੇ ਉਤਮ ਨਗਰ ਵਿੱਚ ਦੋਵੇ ਲਿਵਿੰਗ ਵਿੱਚ ਰਹਿੰਦੇ ਸਨ । 2018 ਵਿੱਚ ਕੋਚਿੰਗ ਦੇ ਦੌਰਾਨ ਦੋਵਾਂ ਦੀ ਮੁਲਾਕਾਤ ਹੋਈ । ਇੱਕ ਹੀ ਬੱਸ ਵਿੱਚ ਆਉਣ ਦੀ ਵਜ੍ਹਾ ਕਰਕੇ ਦੋਵਾਂ ਦੀ ਜਾਣ ਪਛਾਣ ਵੱਧ ਗਈ । 2018 ਵਿੱਚ ਸਾਹਿਲ ਨੇ ਨੋਇਡਾ ਦੇ ਇੱਕ ਕਾਲਜ ਵਿੱਚ ਦਾਖਲਾ ਲਿਆ ਤਾਂ ਨਿੱਕੀ ਵੀ ਪਹੁੰਚ ਗਈ । ਦੋਵੇ ਨਾਇਡਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ ।