Others

ਪੰਜਾਬ, ਹਰਿਆਣਾ,ਦਿੱਲੀ ‘ਚ ਆਇਆ ਭੂਚਾਲ ! ਤੇਜ਼ ਝਟਕੇ ਕੀਤੇ ਗਏ ਮਹਿਸੂਸ,ਹਫਤੇ ਦੇ ਅੰਦਰ ਦੂਜੀ ਵਾਰ ਹਿੱਲੀ ਧਰਤੀ

Delhi haryana Earthquake

ਬਿਊਰੋ ਰਿਪੋਰਟ : ਪੰਜਾਬ,ਹਰਿਆਣਾ,ਦਿੱਲੀ,NCR ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ ।ਇਕ ਹਫਤੇ ਦੇ ਅੰਦਰ ਇਹ ਦੂਜਾ ਮੌਕਾ ਹੈ ਜਦੋਂ ਭੂਚਾਲ ਨੇ ਧਰਨੀ ਨੂੰ ਕੰਬਾਇਆ ਹੈ । ਪਾਕਿਸਤਾਨ ਅਤੇ ਅਫਗਾਨਿਸਤਾਨ ਅਤੇ ਜੰਮੂ-ਕਸ਼ਮੀਰ ਵਿੱਚ ਵੀ ਸ਼ਾਮ 7 ਵਜਕੇ 56 ਮਿੰਟ ‘ਤੇ ਧਰਤੀ ਕੰਬੀ ਸੀ । ਭੂਚਾਰ ਦਾ ਕੇਂਦਰ ਅਫਗਾਨਿਸਤਾਨ ਦਾ ਹਿੰਦਕੁਸ਼ ਦੱਸਿਆ ਜਾ ਰਿਹਾ ਹੈ । ਭੂਚਾਲ ਦੀ ਰਫਤਾਰ 5.9 ਰਹੀ । ਹਾਲਾਂਕਿ ਹੁਣ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਅਤੇ ਮਾਲੀ ਨੁਕਸਾਨ ਦੀ ਖਬਰ ਨਹੀਂ ਹੈ । ਪਰ ਤੇਜ਼ ਝਟਕਿਆਂ ਨਾਲ ਲੋਕ ਡਰੇ ਹੋਏ ਹਨ।

ਨਵੇਂ ਸਾਲ ਦੀ ਰਾਤ ਨੂੰ ਵੀ ਦਿੱਲੀ NCR ਵਿੱਚ 3.8 ਭੂਚਾਰ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਐਤਵਾਰ ਨੂੰ ਆਏ ਭੂਚਾਲ ਦਾ ਕੇਂਦਰ ਹਰਿਆਣਾ ਦਾ ਝੱਜਰ ਸੀ । ਇਹ ਜ਼ਮੀਨ ਤੋਂ 5 ਕਿਲੋਮੀਟਰ ਹੇਠਾਂ ਸੀ । ਇਸ ਤੋਂ ਪਹਿਲਾਂ 12 ਨਵੰਬਰ ਨੂੰ ਵੀ ਦਿੱਲੀ NCR ਵਿੱਚ ਭੂਚਾਲ ਆਇਆ ਸੀ । ਉਸ ਵੇਲੇ ਭੂਚਾਲ ਦੀ ਰਫਤਾਰ 5.4 ਸੀ । ਇਸ ਦਾ ਕੇਂਦਰ ਨੇਪਾਲ ਦੱਸਿਆ ਗਿਆ ਸੀ ਜੋ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ ।