‘ਦ ਖ਼ਾਲਸ ਬਿਊਰੋ : ਸੰਯੁਕਤ ਕਿਸਾਨ ਮੋ ਰਚੇ ਦੇ ਸੱਦੇ ਤੇ ਅੱਜ ਮੁਹਾਲੀ ਡੀਸੀ ਦਫ਼ਤਰ ਅਗੇ ਕਿਸਾਨ ਜਥੇ ਬੰਦੀਆਂ ਵੱਲੋਂ ਮੋਦੀ ਸਰਕਾਰ ਦਾ ਪੁਤ ਲਾ ਫੂਕਿ ਆ ਗਿਆ।ਇਸ ਮੌਕੇ ਕਿਸਾਨ ਆਗੂਆਂ ਨੇ ਗੱਲਬਾਤ ਕਰਦੇ ਹੋਏ ਦਸਿਆ ਕਿ ਅੱਜ ਪੂਰੇ ਪੰਜਾਬ ਭਰ ਵਿੱਚ ਕੇਂਦਰ ਸਰਕਾਰ ਵਿਰੁਧ ਵਿਸ਼ ਵਾਸ ਘਾਤ ਦਿਵਸ ਮਨਾਇਆ ਗਿਆ ਹੈ ਤੇ ਪੂਰੇ ਸੂਬੇ ਵਿੱਚ ਮੋਦੀ ਸਰਕਾਰ ਦੇ ਪੁਤਲੇ ਫੁਕੇ ਗਏ ਹਨ । ਅੰਦੋਲਨ ਤੋਂ ਬਾਅਦ ਕਿਸਾਨ ਫੇਰ ਸੜਕਾਂ ਤੇ ਉਤਰਨ ਲਈ ਮਜ਼ ਬੂਰ ਹੋਏ ਨੇ ਕਿਉਂਕਿ ਐਮਐਸਪੀ ਦਾ ਮੁਦਾ ਖੜਾ ਹੈ ਤੇ ਬਹੁਤ ਸਾਰੀਆਂ ਮੰਗਾ ਬਾਕਿ ਨੇ ਜਿਵੇਂ ਕਿ ਅੰਦੋਲਨ ਦੋਰਾਨ ਤੇ ਸਿਆਸੀ ਲੀਡਰਾਂ ਦੇ ਵਿਰੋਧ ਸਮੇਂ ਬਹੁਤ ਸਾਰੇ ਨੋਜ਼ਵਾਨਾਂ ਤੇ ਕੇ ਸ ਦਰਜ ਕੀਤੇ ਗਏ ਹਨ,ਜਿਹਨਾਂ ਨੂੰ ਵਾਪਸ ਲੈਣ ਬਾਰੇ ਸਰਕਾਰ ਨੇ ਮੰਨਿਆ ਵੀ ਹੈ ਪਰ ਹਜੇ ਤੱਕ ਇਸ ਸੰਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਹੈ।
ਉਹਨਾਂ ਕਿਹਾ ਕਿ ਅਸੀਂ ਇੱਥੇ ਵਿਰੋਧ ਕਰਨ ਤੇ ਮੰਗ ਪੱਤਰ ਦੇਣ ਆਏ ਹਾਂ ਪਰ ਡੀਸੀ ਮੈਡਮ ਸਾਡੀ ਗੱਲ ਸੁਣਨ ਲਈ ਬਾਹਰ ਨਹੀਂ ਆ ਰਹੇ, ਸਿਰਫ ਤਹਿਸੀਲਦੀਰ ਨੂੰ ਭੇਜ ਜ਼ਾਬਤਾ ਪੂਰਾ ਕੀਤਾ ਜਾ ਰਿਹਾ ਹੈ। ਆਪਣੀਆਂ ਮੰਗਾ ਲਈ ਜੇ ਲੋੜ ਪਈ ਤਾਂ ਅਸੀਂ ਦੋਬਾਰਾ ਦਿੱਲੀ ਮੌਰ ਚਾ ਲਾਵਾਂਗੇ। ਸਾਡਾ ਸੰਘ ਰਸ਼ ਹਾਲੇ ਮੁਕਿਆ ਨਹੀਂ ਹੈ ਤੇ ਇਹ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਾਡੀਆਂ ਮੰਗਾ ਨਹੀਂ ਮੰਨੀਆਂ ਜਾਂਦੀਆਂ।