The Khalas Tv Blog Punjab ਦੋਸਤ ਨੇ ਫੋਨ ਕੀਤਾ ਤਾਂ 43 ਸਾਲ ਦਾ ਪਿਤਾ ਰੋ ਰਿਹਾ ਸੀ ! ਘਰ ‘ਚ ਵੜ ਦੇ ਹੀ ਹੋਸ਼ ਉੱਡ ਗਏ !
Punjab

ਦੋਸਤ ਨੇ ਫੋਨ ਕੀਤਾ ਤਾਂ 43 ਸਾਲ ਦਾ ਪਿਤਾ ਰੋ ਰਿਹਾ ਸੀ ! ਘਰ ‘ਚ ਵੜ ਦੇ ਹੀ ਹੋਸ਼ ਉੱਡ ਗਏ !

ਬਿਊਰੋ ਰਿਪੋਰਟ : ਇੱਕ ਦਿਲ ਨੂੰ ਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਕ ਸ਼ਖਸ ਨੇ ਆਪਣਾ ਪੂਰੇ ਘਰ ਨੂੰ ਖਤਮ ਕਰ ਦਿੱਤਾ ਅਤੇ ਆਪਣੀ ਜਾਨ ਵੀ ਲੈ ਲਈ । ਇਹ ਵਾਰਦਾਤ ਦਿੱਲੀ ਦੇ ਜੋਤੀ ਕਾਲੋਨੀ ਤੋਂ ਸਾਹਮਣੇ ਆਇਆ ਹੈ, ਦਿੱਲੀ ਮੈਟਰੋ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਨੇ ਪਹਿਲਾਂ ਆਪਣੀ ਪਤਨੀ ਦਾ ਕਤਲ ਕੀਤਾ ਫਿਰ ਧੀ,ਪੁੱਤਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬਚ ਗਿਆ ਅਤੇ ਅਖੀਰ ਵਿੱਚ ਆਪਣੇ ਆਪ ਦੇ ਸਾਹ ਵੀ ਖਤਮ ਕਰ ਲਏ । ਇਸ ਖੌਫਨਾਕ ਕਦਮ ਦੇ ਪਿੱਛੇ ਕੀ ਵਜ੍ਹਾ ਸੀ ਇਹ ਹੁਣ ਤੱਕ ਸਾਹਮਣੇ ਨਹੀਂ ਆ ਸਕਿਆ ਹੈ ਪਰ ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ।

ਦੋਸਤ ਨੂੰ ਫੋਨ ਦੇ ਦਿੱਤੀ ਵਾਰਦਾਤ ਦੀ ਜਾਣਕਾਰੀ

ਘਟਨਾ ਦੀ ਜਾਣਕਾਰੀ ਦੁਪਹਿਰ 12 ਵਜੇ ਪੀਸੀਆਰ ਨੂੰ ਕਾਲ ਕਰਕੇ ਮਿਲੀ, ਦਿੱਲੀ ਮੈਟਰੋ ਦੇ ਇੱਕ ਮੁਲਾਜ਼ਮ ਨੇ ਦੱਸਿਆ ਕਿ ਜਦੋਂ ਉਹ ਆਪਣੇ ਸਾਥੀ ਮੁਲਾਜ਼ਮ 43 ਸਾਲ ਦੇ ਸੁਸ਼ੀਲ ਕੁਮਾਰ ਨੂੰ ਮਿਲਣ ਦੇ ਲਈ ਦਫਤਰ ਪਹੁੰਚਿਆ ਤਾਂ ਨਹੀਂ ਮਿਲਿਆ,ਉਸ ਨੇ ਸੁਸ਼ੀਲ ਨੂੰ ਕਾਲ ਕੀਤੀ ਤਾਂ ਉਹ ਫੋਨ ‘ਤੇ ਰੋ ਰਿਹਾ ਸੀ । ਸੁਸ਼ੀਲ ਨੇ ਕਿਹਾ ਉਸ ਨੇ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਮਾਰ ਦਿੱਤਾ ਹੈ । ਵਾਰਦਾਤ ਦੀ ਜਾਣਕਾਰੀ ਮਿਲ ਦੇ ਹੀ ਪੁਲਿਸ ਸੁਸ਼ੀਲ ਕੁਮਾਰ ਦੇ ਘਰ ਪਹੁੰਚੀ, ਘਰ ਵਿੱਚ ਤਿੰਨ ਲਾਸ਼ਾਂ ਮਿਲਿਆ,ਐਡੀਸ਼ਨ ਪੁਲਿਸ ਕਮਿਸ਼ਨਰ ਸ਼ਾਹਦਰਾ ਰੋਹਿਤ ਮੀਣਾ ਦੇ ਮੁਤਾਬਿਕ ਸੁਸ਼ੀਲ ਕੁਮਾਰ ਦੀ ਲਾਸ਼ ਲੱਟਕ ਰਹੀ ਸੀ । ਉਨ੍ਹਾਂ ਦੀ ਪਤਨੀ ਅਨੁਰਾਧਾ ਅਤੇ 6 ਸਾਲ ਦੀ ਧੀ ‘ਤੇ ਚਾਕੂਆਂ ਨਾਲ ਵਾਰ ਕੀਤੇ ਸਨ । ਇਨ੍ਹਾਂ ਦੋਵਾਂ ਦੀਆਂ ਲਾਸ਼ਾਂ ਘਰ ਦੇ ਅੰਦਰ ਹੀ ਮਿਲਿਆ,ਪੁਲਿਸ ਨੇ ਦੱਸਿਆ ਕਿ ਸੁਸ਼ੀਲ ਨੇ ਆਪਣੇ 13 ਸਾਲ ਦੇ ਪੁੱਤਰ ‘ਤੇ ਚਾਕੂਆਂ ਨਾਲ ਜਾਨਲੇਵਾ ਹਮਲਾ ਕੀਤਾ,ਪਰ ਉਹ ਬਚ ਗਿਆ । ਪੁੱਤਰ ਦਾ ਇਲਾਜ GTB ਹਸਪਤਾਲ ਵਿੱਚ ਚੱਲ ਰਿਹਾ ਹੈ। ਪਰ ਉਸ ਨੇ ਦੱਸਿਆ ਕਿ ਕਿਵੇਂ ਪਿਤਾ ਨੇ ਇੱਕ-ਇੱਕ ਕਰਕੇ ਆਪ ਪਹਿਲਾਂ ਮਾਂ ਅਤੇ ਭੈਣ ਦਾ ਕਤਲ ਕੀਤਾ ਪਰ ਜਦੋਂ ਉਹ ਉਸ ਨੂੰ ਮਾਰਨ ਪਹੁੰਚਿਆਂ ਤਾਂ ਭੱਜਣ ਲੱਗਿਆ ਪਰ ਪਿਤਾ ਨੇ ਉਸ ਨੂੰ ਜ਼ਖਮੀ ਕਰ ਦਿੱਤਾ ।

ਪੁਲਿਸ ਨੇ ਦੱਸਿਆ ਕਿ ਸੁਸ਼ੀਲ ਕੁਮਾਰ DMRC ਦੇ ਈਸਟ ਵਿਨੋਦ ਨਗਰ ਡਿਪੋ ਵਿੱਚ ਸੁਪਰਵਾਇਜ਼ਰ ਦਾ ਕੰਮ ਕਰਦਾ ਸੀ,ਫਾਰੈਂਸਿਕ ਸਾਇੰਸ ਲਿਬਾਰੇਟਰੀ ਦੀ ਟੀਮਾਂ ਘਟਨਾ ਵਾਲੀ ਥਾਂ ਨੂੰ ਵੇਖਣ ਦੇ ਲਈ ਪਹੁੰਚੀ,ਸ਼ੁਰੂਆਤੀ ਜਾਂਚ ਤੋਂ ਅਜਿਹਾ ਲੱਗ ਰਿਹਾ ਹੈ ਕਿ ਸੁਸ਼ੀਲ ਕੁਮਾਰ ਨੇ ਪਤਨੀ ਅਤੇ ਧੀ ਨੂੰ ਮਾਰਨ ਤੋਂ ਬਾਅਦ ਫਿਰ ਆਪਣੇ ਸਾਹ ਵੀ ਲੈ ਲਏ। ਅੱਗੇ ਦੀ ਜਾਂਚ ਜਾਰੀ ਹੈ।

Exit mobile version