‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੇ ਅੰਦੋਲਨ ਨੂੰ ਅੱਜ ਪੂਰੇ ਸੱਤ ਮਹੀਨੇ ਪੂਰੇ ਹੋ ਗਏ ਹਨ।ਕਿਸਾਨਾਂ ਵੱਲੋਂ ਦਿੱਲੀ ਵੱਲ ਮਾਰਚ ਕਰਨ ਦੇ ਖਦਸ਼ੇ ਨੂੰ ਲੈ ਕਿ ਦਿੱਲੀ ਮੈਟਰੋ ਨੇ ਯੈਲੋ ਲਾਈਨ ਦੇ ਤਿੰਨ ਮੁੱਖ ਸਟੇਸ਼ਨ ਅਗਲੇ ਚਾਰ ਘੰਟਿਆਂ ਲਈ ਬੰਦ ਰੱਖਣ ਦਾ ਫੈਸਲਾ ਲਿਆ ਹੈ।
ਡੀਐੱਮਆਰਸੀ ਦੇ ਅਧਿਕਾਰੀਆਂ ਮੁਤਾਬਿਕ ਯੈਲੋ ਲਾਈਨ ਮੈਟਰੋ ਦੇ ਯੂਨੀਵਰਸਿਟੀ, ਸਿਵਲ ਲਾਇੰਸ ਤੇ ਵਿਧਾਨਸਭਾ ਮੈਟਰੋ ਸਟੇਸ਼ਨ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰੱਖੇ ਜਾਣਗੇ।ਦਿੱਲੀ ਅਤੇ ਹਰਿਆਣਾ ਦੇ ਸਿੰਘੂ ਬਾਰਡਰ ਤੋਂ ਇਲਾਵਾ ਟਿਕਰੀ ਤੇ ਦਿੱਲੀ ਯੂਪੀ ਦੇ ਗਾਜ਼ੀਪੁਰ ਬਾਰਡਰ ‘ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ।ਦਿੱਲੀ ਪੁਲਿਸ ਨੇ ਕਿਸਾਨਾਂ ਦੇ ਅੰਦੋਲਨ ਨੂੰ ਦੇਖਦਿਆਂ ਇਹ ਸਲਾਹ ਦਿੱਤੀ ਸੀ।
ਇਸ ਤੋਂ ਇਲਾਵਾ ਦਿੱਲੀ ਦੇ ਉੱਪ ਰਾਜਪਾਲ ਦੇ ਘਰ ਤੇ ਦਫਤਰ ਦੇ ਬਾਹਰ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ ਹਨ।ਮੀਡੀਆ ਨਾਲ ਗੱਲ ਕਰਦਿਆਂ ਕਿਸਾਨ ਲੀਡਰ ਡਾ. ਦਰਸ਼ਨ ਪਾਲ ਨੇ ਕਿਹਾ ਹੈ ਕਿ ਲੰਘੇ ਸੱਤ ਮਹੀਨਿਆਂ ਤੋਂ ਸੰਯੁਕਤ ਕਿਸਾਨ ਮੋਰਚਾ ਦੀ ਅਗੁਵਾਈ ਵਿਚ ਕਿਸਾਨਾਂ ਨੇ ਸੰਸਾਰ ਦੇ ਸਭ ਤੋਂ ਲੰਬੇ ਅੰਦੋਲਨ ਨੂੰ ਚਲਾ ਕੇ ਦੱਸਿਆ ਹੈ।
ਜਾਣਕਾਰੀ ਅਨੁਸਾਰ ਕਿਸਾਨਾਂ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਅਨੁਸਾਰ ਸਹਾਰਨਪੁਰ ਤੇ ਸਿਸੌਲੀ ਯੂਪੀ ਦੇ ਹਜ਼ਾਰਾਂ ਕਿਸਾਨ ਰਾਕੇਸ਼ ਟਿਕੈਤ ਦੀ ਅਗੁਵਾਈ ਵਿਚ ਸ਼ਨੀਵਾਰ ਸਵੇਰੇ ਗਾਜ਼ੀਪੁਰ ਬਾਰਡਰ ਪਹੁੰਚੇ ਹਨ। ਇਸ ਤੋਂ ਇਲ਼ਾਵਾ ਇਹ ਕਿਸਾਨ ਇਕ ਟਰੈਕਟਰ ਰੈਲੀ ਵੀ ਕਰਨ ਰਹੇ ਹਨ।