India

‘ਗੰਦੀ ਔਰਤ ਕਹਿਣਾ ਅਪਰਾਧ ਨਹੀਂ’! ‘ਸ਼ਬਦ ਗਲਤ ਹੈ,ਪਰ ਇਸ ਨੂੰ ਕਹਿਣ ਦੇ ਪਿੱਛੇ ਕਿਸੇ ਦਾ ਅਪਰਾਧਿਕ ਇਰਾਦਾ ਨਹੀਂ ਹੋ ਸਕਦਾ’-HC

 

ਬਿਉਰੋ ਰਿਪੋਰਟ : ਦਿੱਲੀ ਹਾਈਕੋਰਟ ਨੇ ਆਪਣੇ ਇੱਕ ਫੈਸਲੇ ਵਿੱਚ ਕਿਹਾ ਹੈ ਕਿ ਕਿਸੇ ਮਹਿਲਾ ਨੂੰ ‘ਗੰਦੀ ਔਰਤ ਕਹਿਣ’ ‘ਤੇ ਉਸ ਦੇ ਨਾਲ ਮਾੜਾ ਵਤੀਰਾ ਕਰਨ ਨੂੰ ਅਪਰਾਧ ਨਹੀਂ ਮੰਨਿਆ ਜਾਵੇਗਾ । ਇਨ੍ਹਾਂ ਸ਼ਬਦਾਂ ਨੂੰ IPC ਦੀ ਧਾਰਾ 509 ਦੇ ਤਹਿਤ ਔਰਤ ਦੇ ਅਪਮਾਨ ਦਾ ਅਪਰਾਧ ਨਹੀਂ ਮੰਨਿਆ ਜਾਵੇਗਾ । ਇਹ ਗੱਲ ਦਿੱਲੀ ਹਾਈਕੋਰਟ ਦੀ ਜਸਟਿਸ ਸਵਣਕਾਂਤਾ ਸ਼ਰਮਾ ਨੇ ਕਹੀ ਹੈ ।

ਦਿੱਲੀ ਹਾਈਕੋਰਟ ਦੀ ਜੱਜ ਸਵਣਕਾਂਤਾ ਸ਼ਰਮਾ ਨੇ ਕਿਹਾ ਜੇਕਰ ਸਿਰਫ ਗੰਦੀ ਔਰਤ ਸ਼ਬਦ ਕਿਹਾ ਗਿਆ ਹੈ ਤਾਂ ਕਹਿਣ ਵਾਲੇ ਦਾ ਇਰਾਦਾ ਔਰਤ ਦੀ ਸਾਖ ਨੂੰ ਠੇਸ ਨਹੀਂ ਪਹੁੰਚਾਉਂਦਾ ਹੈ ਤਾਂ ਉਹ ਅਪਰਾਧ ਨਹੀਂ ਮੰਨਿਆ ਜਾਵੇਗਾ। ਇੱਕ ਔਰਤ ਮੁਲਾਜ਼ਮ ਨੇ ਸੀਨੀਅਰ ਅਧਿਕਾਰੀ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ । ਇਸੇ ਕੇਸ ਵਿੱਚ ਸੁਣਵਾਈ ਦੇ ਦੌਰਾਨ ਜਸਟਿਸ ਸਵਣਕਾਂਤਾ ਦੇ ਇਹ ਗੱਲ ਕਹੀ ਹੈ ।

ਗੰਦੀ ਔਰਤ ਸ਼ਬਦ ਨਾਲ ਔਰਤ ਨੂੰ ਠੇਸ ਨਹੀਂ ਲੱਗੇਗੀ

ਕੋਰਟ ਦਾ ਮੰਨਣਾ ਹੈ ਕਿ ਗੰਦੀ ਔਰਤ ਸ਼ਬਦ ਮਾੜਾ ਹੈ ਪਰ ਇਸ ਸ਼ਬਦ ਨਾਲ ਕਿਸੇ ਔਰਤ ਨੂੰ ਠੇਸ ਨਹੀਂ ਪਹੁੰਚ ਸਕਦੀ । ਇਸ ਸ਼ਬਦ ਨੂੰ ਕਹਿਣ ਦੇ ਪਿੱਛੇ ਕਿਸੀ ਦਾ ਅਪਰਾਧਿਕ ਇਰਾਕਾ ਨਹੀਂ ਹੋ ਸਕਦਾ ਹੈ । ਕੋਰਟ ਨੇ ਕਿਹਾ ਅਦਾਲਤ ਨੂੰ ਜੈਂਡਰ ਨਿਉਟਰਲ ਰਹਿਣਾ ਹੋਵੇਗਾ । ਜਸਟਿਸ ਸਵਣਕਾਂਤਾ ਨੇ ਕਿਹਾ ਕਾਨੂੰਨ ਨੇ ਔਰਤ ਨੂੰ ਵਿਸ਼ੇਸ਼ ਅਧਿਕਾਰ ਦਿੱਤਾ ਹੈ । ਫਿਰ ਵੀ ਨਿਰਪੱਖ ਇਨਸਾਫ ਕਰਨਾ ਸਾਡੀ ਜ਼ਿੰਮੇਵਾਰੀ ਹੈ । ਭਾਰਤ ਵਿੱਚ ਇਨਸਾਫ ਦੀ ਪ੍ਰਕਿਆ ਔਰਤ ਦੀ ਤਰਫਦਾਰੀ ਵਿੱਚ ਹੈ ਅਤੇ ਪੁਰਸ਼ ਇਸੇ ਇੱਕ ਕੰਪੀਟੀਸ਼ਨ ਵਾਂਗ ਵੇਖ ਸਕਦੇ ਹਨ। ਇਸ ਨੂੰ ਸਿਰਫ ਇਸ ਤਰ੍ਹਾਂ ਵੇਖਣਾ ਚਾਹੀਦਾ ਹੈ ਕਿ ਇੱਕ ਸ਼ਿਕਾਇਤ ਕਰਨ ਵਾਲਾ ਹੈ ਅਤੇ ਇੱਕ ਮੁਲਜ਼ਮ। ਇਸ ਵਿੱਚ ਜੈਂਡਰ ਵਾਲਾ ਸਵਾਲ ਨਹੀਂ ਆਉਣਾ ਚਾਹੀਦਾ ਹੈ ।

ਨਿਰਾਦਰ ਅਤੇ ਮਾੜਾ ਵਤੀਰਾ ਕਰਨਾ ਅਪਰਾਧ ਨਹੀਂ

ਇਸ ਮਾਮਲੇ ਵਿੱਚ ਕੋਰਟ ਨੇ ਔਰਤ ਦੀ ਸਾਖ ਦੇ ਬਾਰੇ ਵੀ ਵਿਚਾਰ ਕੀਤਾ। ਕੋਰਟ ਨੇ ਕਿਹਾ ਕਿ ਵਿਅਕਤੀ ਦੀ ਸਾਖ ਕਈ ਗੱਲਾਂ ‘ਤੇ ਨਿਰਭਰ ਹੈ । ਇਸ ਲਈ ਅਜਿਹੇ ਮਾਮਲਿਆਂ ਵਿੱਚ ਮੁਲਜ਼ਮ ਦਾ ਇਰਾਦਾ ਅਤੇ ਦੂਜੀਆਂ ਗੱਲਾਂ ਨੂੰ ਵੇਖ ਕੇ ਹੀ ਫੈਸਲਾ ਲੈਣਾ ਚਾਹੀਦਾ ਹੈ । ਜਸਟਿਸ ਸਵਣਕਾਂਤਾ ਨੇ ਕਿਹਾ ਔਰਤ ਦਾ ਅਪਮਾਨ ਕਰਨਾ,ਮਾੜਾ ਵਤੀਰਾ ਕਰਨਾ,ਇਹ ਔਰਤ ਦੀ ਸਾਖ ਦਾ ਅਪਮਾਨ ਨਹੀਂ ਮੰਨਿਆ ਜਾ ਸਕਦਾ ਹੈ ।

ਇਹ ਹੈ ਪੂਰਾ ਮਾਮਲਾ

ਇੱਕ ਔਰਤ ਮੁਲਾਜ਼ਮ ਨੇ ਆਪਣੇ ਸੀਨੀਅਰ ਅਧਿਕਾਰੀ ਦੇ ਖਿਲਾਫ ਸ਼ਿਕਾਇਤ ਕੀਤੀ ਸੀ । ਔਰਤ ਅਤੇ ਅਧਿਕਾਰੀ ਦੇ ਵਿਚਾਲੇ ਈ-ਮੇਲ ਨੂੰ ਲੈਕੇ ਵਿਵਾਦ ਚੱਲ ਰਿਹਾ ਸੀ । ਔਰਤ ਨੇ ਈ-ਮੇਲ ਵੀ ਅਦਾਲਤ ਨਾਲ ਸਾਂਝੀ ਕੀਤੀ। ਇਸ ਈ-ਮੇਲ ਵਿੱਚ ਅਧਿਕਾਰੀ ਔਰਤ ਨੂੰ ਆਫਿਸ ਅਤੇ ਮੀਟਿੰਗ ਵਿੱਚ ਆਉਣ ਦੇ ਲਈ ਕਹਿ ਰਿਹਾ ਸੀ । CrPC ਦੀ ਧਾਰਾ 164 ਦੇ ਤਹਿਤ ਔਰਤ ਇਹ ਗੱਲ ਸਾਬਿਤ ਨਹੀਂ ਕਰ ਸਕੀ ਕਿ ਅਧਿਕਾਰੀ ਨੇ ਗੰਦੀ ਔਰਤ ਕਿਹਾ । ਅਦਾਲਤ ਨੇ ਔਰਤ ਦੇ ਵਤੀਰੇ ਦੀ ਜਾਂਚ ਕੀਤੀ । ਕੋਰਟ ਨੇ ਫੈਸਲੇ ਵਿੱਚ ਕਿਹਾ ਇਹ ਸਾਬਿਤ ਨਹੀਂ ਹੋ ਸਕਿਆ ਹੈ ਕਿ ਅਧਿਕਾਰੀ ਦਾ ਇਰਾਦਾ ਅਪਰਾਧਿਕ ਅਤੇ ਅਸ਼ਲੀਲ ਹੈ । ਉਸ ਨੇ ਬਸ ਕੁਝ ਸਖਤ ਅਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ।