India

‘IAS ਕੋਚਿੰਗ ਹਾਦਸੇ ਦੀ ਜਾਂਚ CBI ਕਰੇਗਾ’ ! ਹਾਈਕੋਰਟ ਦੀ ਪੁਲਿਸ ਨੂੰ ਫਟਕਾਰ,’ਤੁਸੀਂ ਬੇਗੁਨਾਹ ਨੂੰ ਫੜਿਆ,ਮੁਆਫੀ ਮੰਗੋ’!

ਬਿਉਰੋ ਰਿਪੋਰਟ – ਦਿੱਲੀ ਹਾਈਕੋਰਟ (Delhi high court ) ਨੇ ਰਾਓ IAS ਕੋਚਿੰਗ ਹਾਦਸੇ ਦੀ ਜਾਂਚ CBI ਨੂੰ ਸੌਂਪ ਦਿੱਤੀ ਹੈ । ਨਾਲ ਹੀ ਸੈਂਟਰਲ ਵਿਜੀਲੈਂਸ ਕਮੇਟੀ ਦੇ ਅਧਿਕਾਰੀ ਨੂੰ ਵੀ ਜਾਂਚ ਦੀ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਹਨ । ਸੁਣਵਾਈ ਦੇ ਦੌਰਾਨ ਕੋਰਟ ਨੇ ਕਿਹਾ ਲੋਕਾਂ ਨੂੰ ਜਾਂਚ ‘ਤੇ ਸ਼ੱਕ ਨਾ ਹੋਵੇ ਨਾਲ ਹੀ ਹਾਦਸੇ ਦੀ ਗੰਭੀਰਤਾ,ਸਰਕਾਰੀ ਮੁਲਾਜ਼ਮਾਂ ਦੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਦੇ ਚੱਲਦੇ ਇਹ ਫੈਸਲਾ ਲਿਆ ਗਿਆ ਹੈ । ਕੁਟੁੰਬ ਟਰੱਸਟ ਦੀ ਪਟੀਸ਼ਨ ‘ਤੇ ਦਿੱਲੀ ਹਾਈਕੋਰਟ ਦੀ ਐਕਟਿੰਗ ਚੀਫ ਜਸਟਿਸ ਮਨਮੋਹਨ ਅਤੇ ਜਸਟਿਸ ਤੁਸ਼ਾਰ ਰਾਓ ਦੀ ਬੈਂਚ ਨੇ ਇਸ ਮਾਮਲੇ ਵਿੱਚ ਸੁਣਵਾਈ ਕੀਤੀ ।

ਦਿੱਲੀ ਪੁਲਿਸ ਨੂੰ ਵੀ ਫਟਕਾਰ

ਇਸ ਤੋਂ ਪਹਿਲਾਂ ਕੋਰਟ ਨੇ ਦਿੱਲੀ ਪੁਲਿਸ (Delhi police) ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਸੀ ਕਿ ਤੁਸੀਂ ਸੜਕ ‘ਤੇ ਗੁਜ਼ਰ ਰਹੇ ਕਿਸੇ ਵੀ ਵਿਅਕਤੀ ਨੂੰ ਕਿਵੇਂ ਗ੍ਰਿਫਤਾਰ ਕਰ ਸਕਦੇ ਹੋ। ਤੁਹਾਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ । ਪੁਲਿਸ ਦਾ ਸਨਮਾਨ ਤਾਂ ਹੁੰਦਾ ਹੈ ਜਦੋਂ ਤੁਸੀਂ ਅਪਰਾਧੀ ਨੂੰ ਗ੍ਰਿਫਤਾਰ ਕਰਦੇ ਹੋ ਨਿਰਦੋਸ਼ ਨੂੰ ਛੱਡ ਦਿੰਦੇ ਹੋ । ਜੇਕਰ ਤੁਸੀਂ ਨਿਰਦੋਸ਼ ਨੂੰ ਗ੍ਰਿਫਤਾਰ ਕਰਦੇ ਹੋ ਤਾਂ ਦੋਸ਼ੀ ਨੂੰ ਛੱਡ ਦਿੰਦੇ ਹੋ ਤਾਂ ਇਹ ਦੁੱਖ ਦੀ ਗੱਲ ਹੈ । ਚੰਗਾ ਹੋਇਆ ਤੁਸੀਂ ਪਾਣੀ ਦਾ ਚਲਾਨ ਨਹੀਂ ਕੱਟਿਆ । ਇਸ ਦੇ ਬਾਅਦ ਪੁਲਿਸ ਨੇ ਮੁਆਫ਼ੀ ਮੰਗਿਆ ।

ਪੁਲਿਸ ਨੇ ਘਟਨਾ ਵਾਲੇ ਦਿਨ ਕੋਚਿੰਗ ਦੇ ਬਾਹਰ SUV ਨੂੰ ਲੈਕੇ ਨਿਕਲ ਰਹੇ ਮਨੁਜ ਕਥੂਰੀਆ ਨੂੰ ਗ੍ਰਿਫਤਾਰ ਕੀਤਾ ਸੀ । ਇਲਜ਼ਾਮ ਸੀ ਕਿ ਗੱਡੀ ਦੇ ਜਾਣ ਦੇ ਬਾਅਦ ਪਾਣੀ ਦਾ ਪਰੈਸ਼ਰ ਵਧਿਆ ਅਤੇ ਕੋਚਿੰਗ ਸੈਂਟਰ ਦੇ ਅੰਦਰ ਪਾਣੀ ਵੜ ਗਿਆ । ਹਾਲਾਂਕਿ ਕਾਰ ਚੱਲਾ ਰਹੇ ਮਨੁਜ ਨੂੰ ਇਕ ਅਗਸਤ ਨੂੰ ਜ਼ਮਾਨਤ ਮਿਲ ਗਈ ਸੀ ।