Punjab

ਦਿੱਲੀ ਦੇ ਸਿਹਤ ਮੰਤਰੀ ਨੇ ਸ੍ਰੀ ਚਮਕੌਰ ਸਾਹਿਬ ਦੀਆਂ ਡਿਸਪੈਂਸਰੀਆਂ ਦਾ ਕੀਤਾ ਦੌਰਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕਾ ਸ਼੍ਰੀ ਚਮਕੌਰ ਸਾਹਿਬ ਵਿਖੇ ਪਿੰਡ ਸੁਰਤਾਪੁਰ ਵਿਖੇ ਅਚਾਨਕ ਦੌਰਾ ਕੀਤਾ ਅਤੇ ਇੱਥੇ ਪਿੰਡ ਦੀ ਡਿਸਪੈਂਸਰੀ ਬੰਦ ਮਿਲੀ। ਇਥੇ ਕੋਈ ਵੀ ਸਟਾਫ ਮੈਂਬਰ ਨਹੀਂ ਸੀ। ਸਤਿੰਦਰ ਜੈਨ ਨੇ ਸੁਰਤਾਪੁਰ ਫਾਰਮ ਦਾ ਵੀ ਦੌਰਾ ਕੀਤਾ ਅਤੇ ਲੋਕਾਂ ਨਾਲ ਗੱਲਬਾਤ ਕੀਤੀ। ਸਤਿੰਦਰ ਜੈਨ ਨੇ ਕਿਹਾ ਕਿ ਡਿਸਪੈਂਸਰੀ ਬੰਦ ਪਈ ਹੈ ਅਤੇ ਤਾਲਾ ਲੱਗਿਆ ਹੋਇਆ ਹੈ। ਇੱਥੇ ਲੋਕਾਂ ਨੂੰ ਦਵਾਈ ਨਹੀਂ ਮਿਲਦੀ।