‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦਿੱਲੀ ਸਰਕਾਰ 10 ਸਾਲ ਪੁਰਾਣੀਆਂ ਡੀਜ਼ਲ ਕਾਰਾਂ ਨੂੰ ਲੈ ਕੇ ਵੱਡਾ ਫੈਸਲਾ ਕਰਨ ਜਾ ਰਹੀ ਹੈ। ਇਨ੍ਹਾਂ ਨੂੰ ਹੁਣ ਇਲੈਕਟ੍ਰਾਨਿਕ ਵਿਚ ਬਦਲਿਆ ਜਾਵੇਗਾ। ਹੁਣ ਇਸਨੂੰ ਕਬਾੜ ਵਿੱਚ ਬਦਲਣ ਦੀ ਲੋੜ ਨਹੀਂ ਹੈ।ਦਿੱਲੀ ਸਰਕਾਰ ਡੀਜ਼ਲ ਕਾਰ ਨੂੰ ਇਲੈਕਟ੍ਰਿਕ ਕਾਰ ‘ਚ ਬਦਲਣ ਦੀ ਲਾਗਤ ‘ਤੇ ਵੀ ਸਬਸਿਡੀ ਵੀ ਦੇਵੇਗੀ।
ਮੀਡੀਆ ਖਬਰਾਂ ਅਨੁਸਾਰ ਦਿੱਲੀ ਵਿੱਚ 38 ਲੱਖ ਤੋਂ ਵੱਧ ਪੁਰਾਣੀਆਂ ਗੱਡੀਆਂ ਹਨ ਤੇ ਇਨ੍ਹਾਂ ਵਿੱਚ 35 ਲੱਖ ਪੈਟਰੋਲ ਅਤੇ 3 ਲੱਖ ਡੀਜ਼ਲ ਗੱਡੀਆਂ ਹਨ।ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਇਹ ਵਾਹਨ ਦਿੱਲੀ ਦੀਆਂ ਸੜਕਾਂ ‘ਤੇ ਨਹੀਂ ਚਲਾਏ ਜਾ ਸਕਦੇ।ਐਨਜੀਟੀ ਨੇ ਰਾਜਧਾਨੀ ਵਿੱਚ 10 ਸਾਲ ਜਾਂ ਇਸ ਤੋਂ ਵੱਧ ਪੁਰਾਣੀਆਂ ਡੀਜ਼ਲ ਕਾਰਾਂ ਅਤੇ 15 ਸਾਲ ਜਾਂ ਇਸ ਤੋਂ ਵੱਧ ਪੁਰਾਣੇ ਪੈਟਰੋਲ ਵਾਹਨਾਂ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ।
ਜਾਣਕਾਰੀ ਮੁਤਾਬਿਕ ਇਸ ਕੰਮ ‘ਤੇ 4 ਤੋਂ 5 ਲੱਖ ਰੁਪਏ ਖਰਚ ਹੁੰਦੇ ਹਨ ਪਰ ਜਦੋਂ ਕਈ ਕੰਪਨੀਆਂ ਇਹ ਕੰਮ ਕਰਨ ਲੱਗ ਜਾਂਦੀਆਂ ਹਨ ਤਾਂ ਲਾਗਤ ਘੱਟ ਆ ਸਕਦੀ ਹੈ।
ਇਹ ਵੀ ਦੱਸ ਦਈਏ ਕਿ ਡੀਜ਼ਲ ਕਾਰ ਨੂੰ ਇਲੈਕਟ੍ਰਿਕ ਕਾਰ ਵਿੱਚ ਬਦਲਣ ਵਿੱਚ ਸ਼ਾਮਲ ਜ਼ਿਆਦਾਤਰ ਕੰਪਨੀਆਂ ਹੈਦਰਾਬਾਦ ਵਿੱਚ ਹਨ। ਏਟਰੀਓ ਅਤੇ ਨਾਰਥਵੇਮਸ ਦੋਵੇਂ ਕੰਪਨੀਆਂ ਕਿਸੇ ਵੀ ਪੈਟਰੋਲ ਜਾਂ ਡੀਜ਼ਲ ਕਾਰ ਨੂੰ ਇਲੈਕਟ੍ਰਿਕ ਕਾਰ ਵਿੱਚ ਬਦਲਦੀਆਂ ਹਨ।
ਮੋਟਰ, ਕੰਟਰੋਲਰ, ਰੋਲਰ ਅਤੇ ਬੈਟਰੀ ਦੀ ਵਰਤੋਂ ਕਿਸੇ ਵੀ ਆਮ ਕਾਰ ਨੂੰ ਇਲੈਕਟ੍ਰਿਕ ਕਾਰ ਵਿੱਚ ਬਦਲਣ ਲਈ ਕੀਤੀ ਜਾਂਦੀ ਹੈ। ਕਾਰ ਦੀ ਕੀਮਤ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਤੁਸੀਂ ਕਾਰ ਵਿਚ ਕਿੰਨੇ ਵਾਟ ਦੀ ਬੈਟਰੀ ਅਤੇ ਕਿੰਨੀ ਮੋਟਰ ਲਗਾਉਣਾ ਚਾਹੁੰਦੇ ਹੋ। ਤਰ੍ਹਾਂ ਜੇਕਰ ਬੈਟਰੀ 22 ਕਿਲੋਵਾਟ ਦੀ ਹੋਵੇਗੀ ਤਾਂ ਇਸ ਦੀ ਕੀਮਤ ਕਰੀਬ 5 ਲੱਖ ਰੁਪਏ ਹੋਵੇਗੀ।
ਤੁਸੀਂ ਆਪਣੀ ਪੈਟਰੋਲ ਜਾਂ ਡੀਜ਼ਲ ਕਾਰ ਨੂੰ ਇਲੈਕਟ੍ਰਿਕ ਕਾਰ ਵਿੱਚ ਬਦਲਣ ਲਈ 5 ਲੱਖ ਰੁਪਏ ਖਰਚ ਕਰਦੇ ਹੋ। ਜਿਸ ਤੋਂ ਬਾਅਦ ਇਹ 75 ਕਿਲੋਮੀਟਰ ਦੀ ਰੇਂਜ ਦਿੰਦਾ ਹੈ, ਫਿਰ 4 ਸਾਲ ਅਤੇ 8 ਮਹੀਨਿਆਂ ਵਿੱਚ ਤੁਹਾਡੇ ਪੈਸੇ ਵਾਪਸ ਹੋ ਜਾਣਗੇ।