India

ਕੇਜਰੀਵਾਲ ਲਈ ਕਾਰ ਖਰੀਦਣ ‘ਤੇ 1.43 ਕਰੋੜ ਖਰਚ ! RTI ‘ਚ ਖੁਲਾਸਾ

ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਬੀ ਸ਼੍ਰੀਨਿਵਾਸ ਨੇ RTI ਦੇ ਜ਼ਰੀਏ ਕੇਜਰੀਵਾਲ ਨੂੰ ਘੇਰਿਆ

‘ਦ ਖ਼ਾਲਸ ਬਿਊਰੋ : ਅੰਨਾ ਅੰਦੋਲਨ ਦੌਰਾਨ ਅਰਵਿੰਦ ਕੇਜਰੀਵਾਲ ਨੀਲੇ ਰੰਗ ਦੀ wagon R ਕਾਰ ਵਿੱਚ ਸਫ਼ਰ ਕਰਦੇ ਸਨ। ਇਹ ਕਾਰ ਉਨ੍ਹਾਂ ਨੂੰ ਇੱਕ ਵਲੰਟੀਅਰ ਨੇ ਦਿੱਤੀ ਸੀ। ਅੰਨਾ ਅੰਦੋਲਨ ਤੋਂ ਬਾਅਦ ਜਦੋਂ ਕੇਜਰੀਵਾਲ ਮੁੱਖ ਮੰਤਰੀ ਬਣੇ ਤਾਂ ਵੀ ਉਹ wagon R ਕਾਰ ਵਿੱਚ ਹੀ ਸਫ਼ਰ ਕਰਦੇ ਸਨ ਇਹ ਉਨ੍ਹਾਂ ਦੀ ਸਾਧਗੀ ਦੀ ਪੱਛਾਣ ਬਣ ਗਈ ਸੀ ਪਰ 8 ਸਾਲ ਬਾਅਦ ਉਹ ਹੁਣ ਮੁੜ ਤੋਂ ਆਪਣੀ ਕਾਰ ਕਰਕੇ ਸੁਰੱਖੀਆ ‘ਚ ਨੇ ਪਰ ਇਸ ਵਾਰ ਗੱਲਤ ਵਜ੍ਹਾਂ ਨਾਲ ।

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ

RIT ਵਿੱਚ ਖੁਲਾਸਾ

ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀਨਿਵਾਸ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਲਗਾਇਆ। ਉਨ੍ਹਾਂ ਨੇ RTI ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 2014 ਤੋਂ ਲੈ ਕੇ ਹੁਣ ਤੱਕ ਕਾਰ ਖਰੀਦਣ ‘ਤੇ 1 ਕਰੋੜ 45 ਲੱਖ ਖ਼ਰਚ ਕਰ ਦਿੱਤੇ ਹਨ । ਜਦਕਿ ਉਹ ਕਹਿੰਦੇ ਸਨ ਕਿ ਨਾ ਹੀ ਉਹ ਬੰਗਲਾ ਲੈਣਗੇ ਨਾ ਹੀ ਕਾਰ ਪਰ 2014 ਤੋਂ ਬਾਅਦ ਕੇਜਰੀਵਾਲ ਵੱਖਰਾ ਹੀ ਖੇਡ ਖੇਡਿਆ ਹੈ। ਇਸ ਦੇ ਨਾਲ ਕਾਂਗਰਸ ਆਗੂ ਵਿਕਾਸ ਪੁਨਿਆ ਨੇ RIT ਦੀ ਕਾਪੀ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਕਿ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਦੀ ਗੱਡੀ ‘ਤੇ 2014 ਤੋਂ ਹੁਣ ਤੱਕ 44.29 ਲੱਖ ਖਰਚ ਹੋ ਚੁੱਕੇ ਹਨ। ਕਾਂਗਰਸ ਤੋਂ ਇਲਾਵਾ ਬੀਜੇਪੀ ਨੇ ਵੀ ਕੇਜਰੀਵਾਲ ‘ਤੇ ਹਮ ਲਾ ਕੀਤਾ ਹੈ। ਦਿੱਲੀ ਬੀਜੇਪੀ ਦੇ ਪ੍ਰਭਾਰੀ ਆਦੇਸ਼ ਗੁਪਤਾ ਨੇ ਕਿਹਾ ਕਿ ਕੇਜਰੀਵਾਲ ਗੁਜਰਾਤ ਦੇ ਕਾਰਜਕਰਤਾਵਾਂ ਨੂੰ ਇਮਾਨਦਾਰੀ ਦਾ ਪਾਠ ਪੜਾਉਂਦੇ ਹਨ ਪਰ 2014 ਵਿੱਚ ਜਿਹੜੀ ਉਨ੍ਹਾਂ ਨੇ ਸਹੁੰ ਚੁੱਕੀ ਸੀ ਉਹ ਭੁੱਲ ਗਏ ਹਨ। ਇਸ ਤੋਂ ਪਹਿਲਾਂ ਕੇਜਰੀਵਾਲ ਦੀ ਹੈਲੀਕਾਪਟਰ ਯਾਤਰਾ ਨੂੰ ਲੈ ਕੇ ਪੰਜਾਬ ਦੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਵੀ ਤੰਜ ਕੱਸਿਆ ਹੈ ।

ਪਰਗਟ ਸਿੰਘ ਨੇ ਮਾਨ ਤੇ ਕੇਜਰੀਵਾਲ ਨੂੰ ਘੇਰਿਆ

2 ਦਿਨਾਂ ਦੇ ਹਵਾਈ ਖਰਚ ‘ਤੇ 56 ਲੱਖ ਖਰਚ ਕਰਨ ਨੂੰ ਲੈ ਕੇ ਸਾਬਕਾ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਟਵੀਟ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ‘ਭਗਵੰਤ ਮਾਨ ਜੀ ਇਹ ਟੈਕਸ ਦਾ ਪੈਸਾ ਪੰਜਾਬ ਦੇ ਲੋਕਾਂ ਦਾ ਹੈ ਜਿਸ ਨੂੰ ਤੁਸੀਂ ਆਪਣੇ ਦਿੱਲੀ ਦੇ ਆਗੂਆਂ ‘ਤੇ ਉੱਡਾ ਰਹੇ ਹੋ। ਆਮ ਆਦਮੀ ਨਹੀਂ ਖ਼ਾਸ ਤੋਂ ਉੱਪਰ ਹੈ ਇਹ ਖਰਚ,ਖਾਸ ਆਦਮੀ’ ।