India

ਸੋਮਵਾਰ ਤੋਂ ਦਿੱਲੀ ਵਾਲਿਆਂ ਨੂੰ ਮਿਲੇਗੀ ਹੋਰ ਢਿੱਲ੍ਹ, ਕੇਜਰੀਵਾਲ ਸਰਕਾਰ ਨੇ ਕੀਤੇ ਵੱਡੇ ਐਲਾਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੋਰੋਨਾ ਕਾਰਨ ਦਿੱਲੀ ਵਿੱਚ ਲਗਾਈਆਂ ਪਾਬੰਦੀਆਂ ਨੂੰ ਘੱਟ ਕਰਦਿਆਂ ਕੇਜਰੀਵਾਲ ਸਰਕਾਰ ਨੇ ਸੋਮਵਾਰ ਤੋਂ ਸਟੇਡਿਅਮ, ਸਪੋਰਟਸ ਕੰਪਲੈਕਸ, ਖੋਲ੍ਹਣ ਦੀ ਇਜਾਜਤ ਦਿੱਤੀ ਹੈ।ਸ਼ਰਤਾਂ ਅਨੁਸਾਰ ਸਟੇਡਿਅਮ ਵਿੱਚ ਦਰਸ਼ਕਾਂ ਦੇ ਆਉਣ ਉੱਤੇ ਮਨਾਹੀ ਰਹੇਗੀ।ਇਸ ਤੋਂ ਪਹਿਲਾਂ ਦਿੱਲੀ ਵਿੱਚ ਸਟੇਡਿਅਮ ਜਾਂ ਸਪੋਰਟਸ ਕੰਪਲੈਕਸ ਖੋਲ੍ਹਣ ਦੀ ਇਜਾਜਤ ਸਿਰਫ ਟ੍ਰੇਨਿੰਗ ਲਈ ਹੀ ਦਿੱਤੀ ਗਈ ਸੀ।

ਸੰਭਾਵਨਾ ਜਤਾਈ ਜਾ ਰਹੀ ਹੈ ਕਿ ਤਾਲਾਬੰਦੀ ਹਟਾਉਣ ਦੀ ਪ੍ਰਕਿਰਿਆ ਵਿਚ ਹੁਣ ਸਿਨੇਮਾਘਰ ਤੇ ਮਲਟੀਪਲੈਕਸ ਨੂੰ ਢਿੱਲ੍ਹ ਦਿੱਤੀ ਜਾਵੇਦੀ।ਪਰ ਦਿੱਲੀ ਸਰਕਾਰ ਨੇ ਫਿਲਹਾਲ ਇਨ੍ਹਾਂ ਨੂੰ ਬੰਦ ਰੱਖਣ ਦਾ ਫੈਸਲਾ ਲਿਆ ਹੈ।

ਪਿਛਲੇ ਹਫਤੇ ਬੈਂਕਵਟ ਹਾਲ, ਸ਼ਾਦੀਆਂ ਦੇ ਹਾਲ ਤੇ ਹੋਟਲਾਂ ਨੂੰ ਰਾਹਤ ਦਿੱਤੀ ਗਈ ਸੀ।ਇਸਦੇ ਨਾਲ ਹੀ ਹਾਲੇ ਦਿੱਲੀ ਮੈਟਰੋ ਸਣੇ ਹੋਰ ਜਨਤਕ ਆਵਾਜਾਹੀ ਸਾਧਨਾਂ ਨੂੰ ਪੂਰੀ ਸਮਰਥਾ ਨਾਲ ਚਲਾਉਣ ਦੀ ਸੰਭਾਵਨਾ ਨਹੀਂ ਹੈ।