The Khalas Tv Blog India ਹਫਤਾਵਾਰੀ ਤਾਲਾਬੰਦੀ ਮੁੱਕਣ ਤੋਂ ਠੀਕ ਇੱਕ ਦਿਨ ਪਹਿਲਾਂ ਦਿੱਲੀ ਸਰਕਾਰ ਨੇ ਕਰ ਦਿੱਤੇ ਦੋ ਵੱਡੇ ਐਲਾਨ
India

ਹਫਤਾਵਾਰੀ ਤਾਲਾਬੰਦੀ ਮੁੱਕਣ ਤੋਂ ਠੀਕ ਇੱਕ ਦਿਨ ਪਹਿਲਾਂ ਦਿੱਲੀ ਸਰਕਾਰ ਨੇ ਕਰ ਦਿੱਤੇ ਦੋ ਵੱਡੇ ਐਲਾਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦਿੱਲੀ ਸਰਕਾਰ ਨੇ ਕੋਰੋਨਾ ਦੇ ਘੱਟ ਹੋ ਰਹੇ ਮਾਮਲਿਆਂ ਨੂੰ ਦੇਖਦਿਆਂ ਕੱਲ੍ਹ ਖਤਮ ਹੋਣ ਵਾਲੀ ਹਫਤਾਵਾਰੀ ਤਾਲਾਬੰਦੀ ਤੋਂ ਠੀਕ ਇੱਕ ਦਿਨ ਪਹਿਲਾਂ ਦੋ ਨਵੇਂ ਐਲਾਨ ਕੀਤੇ ਹਨ। ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਾਲਾਬੰਦੀ 31 ਮਈ ਸਵੇਰੇ 5 ਵਜੇ ਤੱਕ ਵਧਾਈ ਜਾ ਰਹੀ ਹੈ। ਕੋਰੋਨਾ ਦੇ ਕੇਸ ਕੰਟਰੋਲ ਵਿੱਚ ਹਨ ਤੇ ਇਸੇ ਦੇ ਮੱਦੇਨਜਰ ਇਹ ਫੈਸਲਾ ਲਿਆ ਗਿਆ ਹੈ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਕੋਰੋਨਾ ਕਾਲ ਵਿੱਚ ਆਪਣੀ ਜਾਨ ਉੱਤੇ ਖੇਡ ਕੇ ਲੋਕਾਂ ਦੀ ਜਾਨ ਬਚਾਉਣ ਵਾਲੇ ਡਾਕਟਰਾਂ ਦੀ ਕਰਜਦਾਰ ਹੈ ਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਦੇ ਮਾਮਲੇ ਲਗਾਤਾਰ ਘੱਟ ਰਹੇ ਹਨ। ਜਦੋਂ ਅਪ੍ਰੈਲ ਮਹੀਨੇ ਇਹ ਕੋਰੋਨਾ ਦੀ ਦੂਜੀ ਲਹਿਰ ਆਈ ਸੀ ਤਾਂ ਸਭ ਤੋਂ ਪਹਿਲਾਂ ਦਿੱਲੀ ਵਿੱਚ ਤਾਲਾਬੰਦੀ ਕੀਤੀ ਗਈ ਸੀ। ਉਸ ਵੇਲੇ ਕੋਈ ਅਹਿਸਾਸ ਨਹੀਂ ਸੀ ਕਿ ਇਹ ਕਿੰਨਾ ਸਮਾਂ ਰਹੇਗੀ। ਪਹਿਲਾਂ ਇਕ ਮਹੀਨੇ ਲਈ ਤਾਲਾਬੰਦੀ ਕੀਤੀ ਗਈ ਸੀ। ਕੋਰੋਨਾ ਦੀ ਦੂਜੀ ਲਹਿਰ ਹੁਣ ਕਮਜ਼ੋਰ ਹੋ ਰਹੀ ਹੈ। ਹੁਣ ਅਸੀਂ ਇਸ ‘ਤੇ ਕਾਬੂ ਵੀ ਪਾ ਰਹੇ ਹਾਂ।

ਉਨ੍ਹਾਂ ਕਿਹਾ ਕਿ ਅਪ੍ਰੈਲ ਮਹੀਨੇ ਵਿਚ 28 ਹਜਾਰ ਨਵੇਂ ਕੇਸ ਆਏ ਸਨ ਪਰ ਪਿਛਲੇ 24 ਘੰਟਿਆਂ ਵਿਚ ਇਹ ਸੰਖਿਆ 1600 ‘ਤੇ ਪਹੁੰਚ ਗਈ ਹੈ। ਪਿਛਲੇ ਦਿਨੀਂ ਦਿਲੀ ਸਰਕਾਰ ਨੇ ਕਈ ਸਮੱਸਿਆਵਾਂ ਦਾ ਵੀ ਸਾਹਮਣਾ ਕੀਤਾ। ਖਾਸਕਰ ਦਿਲੀ ਦੇ ਦੋ ਕਰੋੜ ਲੋਕਾਂ ਨੇ ਆਕਸੀਜਨ ਦੀ ਦਿੱਕਤ ਵਿਚ ਸਹਿਯੋਗ ਕੀਤਾ ਹੈ। ਹੁਣ ਵੈਕਸੀਨ ਦੀ ਕਮੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੂੰ ਵਿਸ਼ਵਾਸ਼ ਹੈ ਕਿ ਅਸੀਂ ਇਸ ਕਮੀ ਨੂੰ ਵੀ ਠੀਕ ਕਰ ਲਵਾਂਗੇ। ਉਨ੍ਹਾਂ ਲੋਕਾਂ ਨੂੰ ਅੱਗੇ ਵੀ ਸਹਿਯੋਗ ਦੀ ਅਪੀਲ ਕੀਤੀ ਹੈ।

Exit mobile version