India

ਦਿੱਲੀ ਵਾਲੇ ਕਰ ਲੈਣ ਤਿਆਰੀ, CM ਕੇਜਰੀਵਾਲ ਦੇ ਦਿੱਤੀ ਹੋਰ ਢਿੱਲ੍ਹ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਲਿਆਂ ਨੂੰ ਹੋਰ ਢਿੱਲ ਦਿੰਦਿਆਂ ਨਵੇਂ ਐਲਾਨ ਕੀਤੇ ਹਨ। ਉਨ੍ਹਾਂ ਕਿਹਾ ਕਿ ਨਵੀਆਂ ਪਾਬੰਦੀਆਂ ਵਿੱਚ ਢਿੱਲ ਟ੍ਰਾਇਲ ਦੇ ਅਧਾਰ ‘ਤੇ ਦਿੱਤੀ ਜਾ ਰਹੀ ਹੈ।ਦਿੱਲੀ ਸਰਕਾਰ ਨੇ ਕੱਲ੍ਹ ਤੋਂ ਦੁਕਾਨਾਂ, ਮਾਲ ਅਤੇ ਰੈਸਟੋਰੈਂਟਾਂ ਉੱਤੇ ਲੱਗੀਆਂ ਰੋਕਾਂ ਵਿੱਚ ਢਿੱਲ ਦਿੱਤੀ ਹੈ।


ਮੁੱਖਮੰਤਰੀ ਨੇ ਕਿਹਾ ਕਿ ਦੁਕਾਨਾਂ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਖੁਲ੍ਹ ਸਕਦੀਆਂ ਹਨ। ਰੈਸਟੋਰੈਂਟ ਨੂੰ ਖੋਲ੍ਹਣ ਦੀ ਵੀ ਮਨਜ਼ੂਰੀ ਦਿਤੀ ਗਈ ਹੈ, ਪਰ ਇਹ 50 ਫੀਸਦ ਲੋਕਾਂ ਦੇ ਇਕੱਠ ਵਾਲੇ ਨਿਯਮ ਉੱਤੇ ਹੀ ਦਿੱਤੀ ਗਈ ਹੈ।

ਹੁਣ ਤੱਕ ਦਿੱਲੀ ਵਿੱਚ ਦੁਕਾਨਾਂ ਔਡ ਈਵਨ ਤਰੀਕੇ ਨਾਲ ਖੁਲ੍ਹ ਰਹੀਆਂ ਸਨ। ਪਰ ਹੁਣ ਦੁਕਾਨਾਂ ਸਾਰੇ ਦਿਨ ਖੁੱਲ੍ਹਣਗੀਆਂ।

ਹਰੇਕ ਜੋਨ ਵਿਚ ਸਿਰਫ ਇਕ ਹਫਤਾਵਾਰੀ ਬਾਜਾਰ ਦੀ ਮਨਜੂਰੀ ਹੋਵੇਗੀ। ਇਸ ਵਿਚ ਪੰਜਾਹ ਫੀਸਦ ਵੈਂਡਰ ਆ ਸਕਣਗੇ।

ਦਿੱਲੀ ਮੈਟਰੋ ਸੇਵਾ ਅਤੇ ਸਰਕਾਰੀ ਬੱਸਾਂ 50 ਫੀਸਦ ਯਾਤਰੀਆਂ ਨਾਲ ਹੀ ਚੱਲਣਗੀਆਂ। ਆਟੋ, ਕੈਬ ਵਿੱਚ ਵੀ ਦੋ ਸਵਾਰੀਆਂ ਹੀ ਬੈਠ ਸਕਣਗੀਆਂ।

ਵਿਆਹਾਂ ਅਤੇ ਅੰਤਿਮ ਸਸਕਾਰ ਮੌਕੇ 20 ਲੋਕਾਂ ਦੇ ਸ਼ਾਮਿਲ ਹੋਣ ਦੀ ਪ੍ਰਵਾਨਗੀ ਦਿੱਤੀ ਗਈ ਹੈ।ਇਸਦੇ ਨਾਲ ਹੀ ਬੈਂਕਵਟ ਹਾਲ, ਆਡੀਟੋਰਿਅਮ, ਸਵਾ, ਜਿੰਮ, ਸਵਿਮਿੰਗ ਪੂਲ, ਪਬਲਿਕ ਪਾਰਕ ਅਤੇ ਗਾਰਡਨ ਹਾਲੇ ਬੰਦ ਰੱਖੇ ਗਏ ਹਨ।
ਸਿਨੇਮਾ ਹਾਲ, ਮਲਟੀਪਲੈਕਸ, ਇੰਟਰਟੇਨਮੈਂਟ ਪਾਰਕ ਖੋਲ੍ਹਣ ਨੂੰ ਵੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ।ਸਕੂਲ ਕਾਲਜ ਵੀ ਬੰਦ ਰੱਖੇ ਗਏ ਹਨ।