India

ਪੰਜਾਬ ਤੇ ਦਿੱਲੀ ‘ਚ ਫ੍ਰੀ ਦੀ ਰੇਵੜੀ ਵੰਡਣ ‘ਤੇ PM ਮੋਦੀ ਨੇ ਚੁੱਕੇ ਸਵਾਲ ਤਾਂ ਕੇਜਰੀਵਾਲ ਨੇ ਕੀਤਾ ਪਲਟਵਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਮ ਆਦਮੀ ਪਾਰਟੀ ਵੱਲੋਂ ਫ੍ਰੀ ਵਿੱਚ ਜਨਤਾ ਨੂੰ ਚੀਜ਼ਾ ਦੇਣ ਉੱਤੇ ਤੰਜ ਕੱਸਿਆ ਸੀ

‘ਦ ਖ਼ਾਲਸ ਬਿਊਰੋ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਰਵਿੰਦ ਕੇਜਰੀਵਾਲ ਸਿਆਸੀ ਬਿਆਨਾਂ ਨੂੰ ਲੈ ਕੇ ਲੰਮੇ ਵਕਤ ਬਾਅਦ ਆਹਮੋ-ਸਾਹਮਣੇ ਆਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਜਰੀਵਾਲ ‘ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੁੱਝ ਪਾਰਟੀਆਂ ਫ੍ਰੀ ਦੀਆਂ ਰੇਵੜੀਆਂ ਵੰਡ ਰਹੀਆਂ ਨੇ, ਜਿਸ ਤੋਂ ਬਾਅਦ ਕੇਜਰੀਵਾਲ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਦੇਸ਼ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਅਤੇ ਇਲਾਜ ਮਿਲੇਗਾ ਤਾਂ ਦੇਸ਼ ਦੇ ਭਵਿੱਖ ਦੀ ਬੁਨਿਆਦ ਮਜ਼ਬੂਤ ਹੋਵੇਗੀ।

PM ਮੋਦੀ ਨੇ ਦਿੱਤਾ ਸੀ ਇਹ ਬਿਆਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫ੍ਰੀ ਵਿੱਚ ਸਹੂਲਤ ਦੇਣ ‘ਤੇ ਤੰਜ ਕੱਸਦੇ ਹੋਏ ਕਿਹਾ ਕਿ ਰੇਵੜੀ ਕਲਚਰ ਦੇਸ਼ ਦੇ ਵਿਕਾਸ ਲਈ ਖ਼ਤਰਨਾਕ ਹੈ। ਪੀਐੱਮ ਮੋਦੀ 14,850 ਕਰੋੜ ਦੇ ਬੁਲੰਦਖੰਡ ਐਕਸਪ੍ਰੈਸ ਦਾ ਉਦਘਾਟਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਰੇਵੜੀ ਕਲਚਰ ਵਾਲੇ ਕਦੇ ਵੀ ਨਵੇਂ ਐਕਸਪ੍ਰੈਸਵੇਅ ਨਹੀਂ ਬਣਾ ਸਕਦੇ ਹਨ। ਨਵੇਂ ਏਅਰੋਪਰਟ ਅਤੇ ਡਿਫੈਂਸ ਕੌਰੀਡੋਰ ਵੀ ਇੰਨਾਂ ਦੇ ਵੱਸ ਦੀ ਗੱਲ ਨਹੀਂ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰੇਵੜੀ ਵੰਡਣ ਵਾਲਿਆਂ ਨੂੰ ਲੱਗਦਾ ਹੈ ਕਿ ਜਨਤਾ ਨੂੰ ਮੁਫਤ ਵਿੱਚ ਦੇ ਕੇ ਉਨ੍ਹਾਂ ਨੂੰ ਖਰੀਦ ਲੈਣਗੇ। ਸਾਨੂੰ ਮਿਲ ਕੇ ਉਨ੍ਹਾਂ ਦੀ ਸੋਚ ਬਦਲ ਲੈਣੀ ਚਾਹੀਦੀ ਹੈ। ਰੇਵੜੀ ਕਲਚਰ ਨੂੰ ਦੇਸ਼ ਦੀ ਸਿਆਸਤ ਤੋਂ ਬਾਹਰ ਕਰਨਾ ਹੈ। ਨੌਜਵਾਨਾਂ ਨੂੰ ਇਸ ਵੱਲ ਖ਼ਾਸ ਤਿਆਰ ਦੇਣਾ ਹੋਵੇਗਾ।

ਕੇਜਰੀਵਾਲ ਦਾ ਪਲਟਵਾਰ

ਕੇਜਰੀਵਾਲ ਨੇ ਗਗਨ ਨਾਂ ਦੇ ਵਿਦਿਆਰਥੀਆਂ ਦੇ ਜ਼ਰੀਏ ਪ੍ਰਧਾਨ ਮੰਤਰੀ ਨੂੰ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਇੱਕ ਮੁਲਾਜ਼ਮ ਜੋ 15 ਹਜ਼ਾਰ ਰੁਪਏ ਕਮਾ ਰਿਹਾ ਸੀ, ਲਾਕਡਾਊਨ ਦੌਰਾਨ ਨੌਕਰੀ ਚਲੀ ਗਈ ਪਰ ਅੱਜ ਉਸ ਦੇ ਪੁੱਤਰ ਗਗਨ ਨੇ ਕੰਪਿਊਟਰ ਇੰਜੀਨਰਿੰਗ ਦੇ ਜ਼ਰੀਏ IIT ਧਨਬਾਦ ਵਿੱਚ ਦਾਖਲਾ ਲਿਆ ਹੈ। ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੱਸਣ ਕਿ ਅਸੀਂ ਮੁਫਤ ਰੇਵੜੀ ਦੇ ਰਹੇ ਹਾਂ ਜਾਂ ਦੇਸ਼ ਨੂੰ ਅੱਗੇ ਵਧਾ ਰਹੇ ਹਾਂ।