Punjab

ਖਹਿਰਾ ‘ਤੇ ਕੇਜਰੀਵਾਲ ਦਾ ਵੱਡਾ ਬਿਆਨ ! ਕਾਂਗਰਸ ਨਾਲ ਗਠਜੋੜ ‘ਤੇ ਵੀ ਲਿਆ ਹੁਣ ਵੱਡਾ ਸਟੈਂਡ !

ਬਿਉਰੋ ਰਿਪੋਰਟ : ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਪਾਲ ਸਿਘ ਖਹਿਰਾ ਦੀ ਡਰੱਗ ਮਾਮਲੇ ਵਿੱਚ ਗ੍ਰਿਫਤਾਰੀ ਤੋਂ ਬਾਅਦ ਮੁੱਖ ਮੰਤਰੀ ਭਗੰਵਤ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਵੱਡਾ ਬਿਆਨ ਸਾਹਮਣੇ ਆਈ ਹੈ । ਮੁੱਖ ਮੰਤਰੀ ਮਾਨ ਨੇ ਧੁਰੀ ਵਿੱਚ ਸੰਬੋਧਨ ਕਰਦੇ ਹੋਏ ਖਹਿਰਾ ਦਾ ਬਿਨਾਂ ਨਾਂ ਲਏ ਕਿਹਾ ਜਿਹੜੇ ਕਹਿੰਦੇ ਸਨ ਸਾਨੂੰ ਕੋਈ ਹੱਥ ਨਹੀਂ ਪਾ ਸਕਦਾ ਹੈ,ਇਹ ਧਾਰਾ ਨਾ ਲਗਾਉ ਉਹ ਧਾਰਾ ਨਾ ਲਗਾਉ ਸਾਰੇ ਭੁਗਤਨਗੇ । ਜਿੰਨਾਂ ਦਾ ਨਾਂ ਡਰੱਗ ਮਾਮਲੇ ਵਿੱਚ ਆਇਆ ਹੈ ਉਨ੍ਹਾਂ ਦਾ ਪੂਰਾ ਹਿਸਾਬ ਹੋਵੇਗਾ । ਉਧਰ ਦਿੱਲੀ ਦੇ ਮੁੱਖ ਮੰਤਰੀ ਉਨ੍ਹਾਂ ਨੇ ਕਿਹਾ ਮੈਂ ਕਿਸੇ ਖਿਲਾਫ਼ ਨਿੱਜੀ ਟਿੱਪਣੀ ਨਹੀਂ ਕਰਨਾ ਚਾਹੁੰਦਾ ਹਾਂ ਪਰ ਪਤਾ ਚੱਲਿਆ ਹੈ ਕਿ ਪੰਜਾਬ ਵਿੱਚ ਇੱਕ ਆਗੂ ਦੀ ਨਸ਼ੇ ਨੂੰ ਲੈਕੇ ਗ੍ਰਿਫਤਾਰੀ ਹੋਈ ਹੈ । ਮੇਰੇ ਕੋਲ ਇਸ ਬਾਰੇ ਕੋਈ ਡਿਟੇਲ ਨਹੀਂ ਹੈ ਪਰ ਇੱਕ ਗੱਲ ਸਾਫ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਨਸ਼ਾ ਖਤਮ ਕਰਕੇ ਰਹੇਗੀ । ਮਾਨ ਸਰਕਾਰ ਨੇ ਡਰੱਗ ਦੇ ਖਿਲਾਫ ਜੰਗ ਛੇੜੀ ਹੋਈ ਹੈ ਕਿਉਂਕਿ ਨਸ਼ੇ ਨੇ ਸਾਡੀ ਇੱਕ ਪੀੜੀ ਬਰਬਾਦ ਕਰ ਦਿੱਤੀ ਹੈ । ਗਠਜੋੜ ਨੂੰ ਲੈਕੇ ਵੀ ਅਰਵਿੰਦਰ ਕੇਜਰੀਵਾਲ ਦਾ ਬਿਆਨ ਸਾਹਮਣੇ ਆਇਆ ਹੈ ।

ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਸਾਫ ਕੀਤਾ ਅਸੀਂ ‘INDIA’ ਗਠਜੋੜ ਦਾ ਹਿੱਸਾ ਹਾਂ ਅਤੇ ਪੂਰੀ ਤਰ੍ਹਾਂ ਉਸ ਦੇ ਨਾਲ ਖੜੇ ਹਾਂ। ਜਦਕਿ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੈਂ ਪਾਰਟੀ ਹਾਈਕਮਾਨ ਨੂੰ ਖਹਿਰਾ ਦੀ ਗ੍ਰਿਫਤਾਰੀ ਬਾਰੇ ਜਾਣਕਾਰੀ ਦਿੱਤੀ ਹੈ । ਅਸੀਂ ਲੋਕਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਆਪ ਨਾਲ ਗਠਜੋੜ ਨਹੀਂ ਕਰਾਂਗੇ,ਸਾਡੇ ਆਗੂ ਆਪਣੇ ਦਮ ‘ਤੇ ਚੋਣ ਲੜਨ ਲਈ ਸਮਰਥ ਹਨ। ਬਾਜਵਾ ਨੇ ਕਿਹਾ ਕਾਂਗਰਸੀ ਆਗੂਆਂ ਨੂੰ ਮਾਨ ਸਰਕਾਰ ਬਿਨਾਂ ਕਸੂਰ ਫੜ ਕੇ ਅੰਦਰ ਕਰ ਰਹੀ ਹੈ ਅਸੀਂ ਕਿਵੇਂ ਪੰਜਾਬ ਵਿੱਚ ਆਪ ਨਾਲ ਗਠਜੋੜ ਦਾ ਹਿੱਸਾ ਬਣ ਸਕਦੇ ਹਾਂ। ਆਗੂ ਵਿਰੋਧੀ ਧਿਰ ਨੇ ਕਿਹਾ ਸੁਖਪਾਲ ਖਹਿਰਾ ਪੰਜਾਬ ਸਰਕਾਰ ਦੀ ਪੋਲ ਖੋਲ ਰਹੇ ਸਨ ਇਸੇ ਲਈ ਬਦਲਾਖੋਰੀ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ । ਇਸ ਤੋਂ ਪਹਿਲਾਂ ਖਹਿਰਾ ਨੂੰ ਜਲਾਲਾਬਾਦ ਮਿਲਣ ਪਹੁੰਚੇ ਸੂਬਾ ਪਾਰਟੀ ਪ੍ਰਧਾਨ ਰਾਜਾ ਵੜਿੰਗ ਅਤੇ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਇਲਜ਼ਾਮ ਲਗਾਇਆ ਕਿ ਸਾਨੂੰ ਮੁਲਾਕਾਤ ਨਹੀਂ ਕਰਨ ਦਿੱਤੀ ਗਈ ਹੈ ।

ਸੂਬਾ ਕਾਂਗਰਸ ਪਧਾਨ ਰਾਜਾ ਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਐਕਾਉਂਟ ‘ਤੇ ਫੋਟੋਆਂ ਸ਼ੇਅਰ ਕਰਦੇ ਹੋਏ ਲਿਖਿਆ ‘ਸੁਖਪਾਲ ਖਹਿਰਾ ਜੀ ਨੂੰ ਮਿਲਣ ਲਈ ਪਹਿਲਾਂ ਜਲਾਲਾਬਾਦ ਸਦਰ ਥਾਣੇ ਵਿਖੇ ਪਹੁੰਚੇ ਜਿੱਥੇ ਪੁਲਿਸ ਵਾਲਿਆਂ ਨੇ ਸਾਨੂੰ ਦੱਸਿਆ ਕਿ ਖਹਿਰਾ ਸਾਬ ਨੂੰ ਫਾਜ਼ਿਲਕਾ ਲੈ ਗਏ ਹਨ। ਅਸੀਂ ਉੱਥੇ ਪਹੁੰਚੇ ਪਰ ਉੱਥੇ ਵੀ ਪੁਲਿਸ ਅਧਿਕਾਰੀਆਂ ਨੇ ਮਿਲਵਾਉਣ ਤੋਂ ਆਨਾਕਾਨੀ ਕੀਤੀ। ਪਹਿਲਾਂ ਬਦਲਾਖੋਰੀ ਦੀ ਰਾਜਨੀਤੀ ਤਹਿਤ ਇੱਕ ਮੌਜੂਦਾ ਵਿਧਾਇਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਹੁਣ ਕਿਸੇ ਨੂੰ ਵੀ ਉਸ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ। ਪੁਲਿਸ ਪ੍ਰਸ਼ਾਸਨ ਦਾ ਇਹ ਵਤੀਰਾ ਬੇਹੱਦ ਨਿੰਦਣਯੋਗ ਹੈ।

ਉਧਰ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਟਵੀਟ ਕਰਦੇ ਹੋਏ ਲਿਖਿਆ ‘ਅਸੀਂ ਸੁਖਪਾਲ ਸਿੰਘ ਖਹਿਰਾ ਨੂੰ ਮਿਲਣ ਦੇ ਲਈ ਫਾਜ਼ਿਲਕਾ ਗਏ ਸੀ ਪਰ ਪੁਲਿਸ ਨੇ ਸਾਨੂੰ ਮਿਲਣ ਤੋਂ ਰੋਕ ਦਿੱਤਾ । ਅਸੀਂ ਇਸ ਬਦਲਾਖੋਰੀ ਨੀਤੀ ਖਿਲਾਫ ਸੜਕਾਂ ‘ਤੇ ਉਤਰਾਗੇ ਅਤੇ ਆਮ ਆਦਮੀ ਪਾਰਟੀ ਦੀ ਪਰੈਸ਼ਰ ਦੀ ਰਣਨੀਤੀ ਦੇ ਸਾਹਮਣੇ ਸਿਰ ਨਹੀਂ ਝੁਕਾਵਾਂਗੇ’ ।