ਬਿਉਰੋ ਰਿਪੋਰਟ: ਦਿੱਲੀ ਦੇ ਦੋ ਸਕੂਲਾਂ ਵਿੱਚ ਬੰਬ ਹੋਣ ਦੀ ਖ਼ਬਰ ਹੈ। ਇਹ ਚਾਣਕਿਆਪੁਰੀ ਨੇਵੀ ਸਕੂਲ ਅਤੇ ਦਵਾਰਕਾ ਸੀਆਰਪੀਐਫ ਸਕੂਲ ਹਨ, ਜਿੱਥੇ ਬੰਬ ਹੋਣ ਬਾਰੇ ਕਾਲਾਂ ਆਈਆਂ ਹਨ। ਸਕੂਲਾਂ ਵਿੱਚ ਬੰਬ ਹੋਣ ਦੀ ਜਾਣਕਾਰੀ ਈਮੇਲ ਰਾਹੀਂ ਭੇਜੀ ਗਈ ਹੈ। ਇਸ ਤੋਂ ਬਾਅਦ ਪੁਲਿਸ ਅਲਰਟ ਮੋਡ ’ਤੇ ਆ ਗਈ ਹੈ।
ਪੁਲਿਸ ਵੱਲੋਂ ਬੰਬ ਸਕੁਐਡ ਨੂੰ ਮੌਕੇ ’ਤੇ ਭੇਜਿਆ ਗਿਆ ਹੈ ਜੋ ਸਕੂਲ ਦੀ ਜਾਂਚ ਕਰ ਰਿਹਾ ਹੈ। ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਸਕੂਲ ਨੂੰ ਖ਼ਾਲੀ ਕਰਵਾ ਲਿਆ ਗਿਆ ਹੈ।
ਇਸ ਤੋਂ ਪਹਿਲਾਂ ਵੀ ਕਈ ਸਕੂਲਾਂ ਵਿੱਚ ਬੰਬ ਹੋਣ ਦੀਆਂ ਧਮਕੀਆਂ ਮਿਲੀਆਂ ਸਨ, ਪਰ ਹੁਣ ਤੱਕ ਕਿਸੇ ਵੀ ਸਕੂਲ ਵਿੱਚ ਕੋਈ ਸ਼ੱਕੀ ਸਮੱਗਰੀ ਨਹੀਂ ਮਿਲੀ ਹੈ। ਕਈ ਵਾਰ ਸਕੂਲ ਦੇ ਵਿਦਿਆਰਥੀ ਮਜ਼ਾਕ ਵਿੱਚ ਅਜਿਹੇ ਈਮੇਲ ਭੇਜਦੇ ਹਨ।