India

ਦਿੱਲੀ ਦੀ ਭਾਜਪਾ ਸਰਕਾਰ ਨੇ ਆਪਣਾ ਪਹਿਲਾ ਬਜਟ ਕੀਤੇ ਪੇਸ਼

ਦਿੱਲੀ ਸਰਕਾਰ ਦਾ ਅੱਜ ਪਹਿਲਾ ਬਜਟ ਪੇਸ਼ ਕੀਤਾ ਗਿਆ ਅਤੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ 1 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਦਿੱਲੀ ਦੀਆਂ ਔਰਤਾਂ ਨੂੰ ਹਰ ਮਹੀਨੇ 2500 ਰੁਪਏ ਦੇਣ ਵਾਲੀ ਮਹਿਲਾ ਸਮਰਿਧੀ ਯੋਜਨਾ ਲਈ 5100 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਆਯੁਸ਼ਮਾਨ ਯੋਜਨਾ ਲਈ 2144 ਹਜ਼ਾਰ ਕਰੋੜ ਰੁਪਏ ਦਾ ਬਜਟ ਰੱਖਿਆ ਹੈ।

ਜਿਸ ਤਹਿਤ ਹੁਣ ਕੇਂਦਰ ਸਰਕਾਰ ਤੋਂ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲੇਗਾ ਜਦਕਿ ਦਿੱਲੀ ਸਰਕਾਰ ਵੀ ਆਪਣੇ ਵੱਲੋਂ 5 ਲੱਖ ਰੁਪਏ ਪਵੇਗੀ। ਸੋ ਹੁਣ ਕੁੱਲ ਮਿਲਾ ਕੇ ਯੋਜਨਾ ਦੇ ਤਹਿਤ 10 ਲੱਖ ਰੁਪਏ ਦਾ ਇਲਾਜ ਮੁਫਤ ਮਿਲੇਗਾ।

ਰੇਖਾ ਗੁਪਤਾ ਨੇ ਕਿਹਾ- ਕੇਜਰੀਵਾਲ ਨੇ ਆਪਣੇ ਫਾਇਦੇ ਲਈ ਦਿੱਲੀ ‘ਚ ਆਯੁਸ਼ਮਾਨ ਯੋਜਨਾ ਨੂੰ ਲਾਗੂ ਨਹੀਂ ਹੋਣ ਦਿੱਤਾ। ਉਹ ਚਾਹੁੰਦਾ ਸੀ ਕਿ ਉਸ ਦਾ ਨਾਂ ਵੀ ਇਸ ਸਕੀਮ ਵਿੱਚ ਸ਼ਾਮਲ ਕੀਤਾ ਜਾਵੇ। ਤਾਂ ਜੋ ਉਨ੍ਹਾਂ ਨੂੰ ਪ੍ਰਮੋਟ ਕੀਤਾ ਜਾ ਸਕੇ। ਉਸ ਦੀ ਜ਼ਿੱਦ ਕਾਰਨ ਦਿੱਲੀ ਦੇ ਲੋਕਾਂ ਨੂੰ ਸਾਲਾਂ ਤੱਕ ਇਸ ਸਕੀਮ ਦਾ ਲਾਭ ਨਹੀਂ ਮਿਲਿਆ।

ਦਿੱਲੀ CM ਨੇ ਨੇ ਮਾਤ੍ਰਿਤਵ ਵੰਦਨ ਪ੍ਰੋਜੈਕਟ ਲਈ 210 ਕਰੋੜ ਰੁਪਏ ਦਾ ਉਪਬੰਧ ਕੀਤਾ। ਇਸ ਯੋਜਨਾ ਤਹਿਤ ਗਰਭਵਤੀ ਔਰਤਾਂ ਨੂੰ 21,000 ਰੁਪਏ ਦੀ ਇੱਕਮੁਸ਼ਤ ਰਾਸ਼ੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਔਰਤਾਂ ਦੀ ਸੁਰੱਖਿਆ ਲਈ ਦਿੱਲੀ ਵਿੱਚ 50 ਹਜ਼ਾਰ ਵਾਧੂ ਕੈਮਰੇ ਲਗਾਏ ਜਾਣਗੇ।