The Khalas Tv Blog India ਦਿੱਲੀ ਬਣੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ
India International

ਦਿੱਲੀ ਬਣੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ

‘ਦ ਖ਼ਾਲਸ ਬਿਊਰੋ :ਸਵਿਸ ਸੰਗਠਨ ‘ਆਈਕਿਊਏਅਰ’ ਵਲੋਂ ਕੀਤੇ ਗਏ  ਇੱਕ ਸਰਵੇਖਣ ਵਿੱਚ  ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਦੁਨੀਆ ਦਾ ਦੂਸਰਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਐਲਾਨਿਆ ਗਿਆ ਹੈ।ਇਸ ਰਿਪੋਰਟ ਨੂੰ ਮੰਗਲਵਾਰ ਨੂੰ ਵਿਸ਼ਵ ਪੱਧਰ ‘ਤੇ ਜਾਰੀ ਕੀਤਾ ਗਿਆ। ਰਿਪੋਰਟ ਦੇ ਅਨੁਸਾਰ ਸਾਲ 2021 ਵਿੱਚ, ਭਾਰਤ ਦਾ ਕੋਈ ਵੀ ਸ਼ਹਿਰ ਵਿਸ਼ਵ ਸਿਹਤ ਸੰਗਠਨ ਦੁਆਰਾ ਨਿਰਧਾਰਿਤ ਹਵਾ ਗੁਣਵੱਤਾ ਦੇ ਮਿਆਰ ਨੂੰ ਪੂਰਾ ਨਹੀਂ ਕਰ ਸਕਿਆ ਹੈ।

ਇਸ ਸਭ ਵਿੱਚ ਉੱਤਰੀ ਭਾਰਤ ਦੀ ਸਥਿਤੀ ਨੂੰ ਸਭ ਤੋਂ ਖਰਾਬ ਮੰਨਿਆ ਗਿਆ ਹੈ। ਦਿੱਲੀ ਨੂੰ ਲਗਾਤਾਰ ਦੂਜੇ ਸਾਲ ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਐਲਾਨਿਆ ਗਿਆ ਹੈ, ਜਿੱਥੇ ਪਿਛਲੇ ਸਾਲ ਨਾਲੋਂ ਪ੍ਰਦੂਸ਼ਣ ਲਗਭਗ 15 ਫੀਸਦੀ ਵਧਿਆ ਹੈ। ਇੱਥੇ ਹਵਾ ਪ੍ਰਦੂਸ਼ਣ ਦਾ ਪੱਧਰ WHO ਦੀ SEPTI ਸੀਮਾ ਤੋਂ ਲਗਭਗ 20 ਗੁਣਾ ਵੱਧ ਸੀ।

ਰਿਪੋਰਟ ਦੇ ਅਨੁਸਾਰ, ਸਭ ਤੋਂ ਵੱਧ ਪ੍ਰਦੂਸ਼ਿਤ ਰਾਜਧਾਨੀ ਸ਼ਹਿਰਾਂ ਵਿੱਚ ਢਾਕਾ ਤੋਂ ਬਾਅਦ ਦਿੱਲੀ ਦੂਜੇ ਨੰਬਰ ‘ਤੇ ਹੈ, ਇਸ ਤੋਂ ਬਾਅਦ ਚਾਡ ਵਿੱਚ ਐਨ’ਜਮੇਨਾ, ਤਜ਼ਾਕਿਸਤਾਨ ਵਿੱਚ ਦੁਸ਼ਾਂਬੇ ਅਤੇ ਓਮਾਨ ਵਿੱਚ ਮਸਕਟ ਹੈ।

Exit mobile version