India

ਦਿੱਲੀ ਵਿਧਾਨ ਸਭਾ ਚੋਣਾਂ ਦਾ ਐਲਾਨ, 5 ਫਰਵਰੀ ਨੂੰ ਪੈਣਗੀਆਂ ਵੋਟਾਂ

ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ (Delhi Assembly elections  ) ਦੀਆਂ ਤਰੀਕਾਂ ਦਾ ਐਲਾਨ ਹੋ ਚੁੱਕਿਆ ਹੈ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ (Chief Election Commissioner Rajeev Kumar )  ਨੇ ਐਲਾਨ ਕਰਦਿਆਂ ਕਿਹਾ ਕਿ ਦਿੱਲੀ ਵਿਧਾਨਸਭਾ ਚੋਣਾਂ ਲਈ 5 ਫਰਵਰੀ ਨੂੰ ਵੋਟਿੰਗ ਹੋਵੇਗੀ, ਜਦਕਿ 8 ਫਰਵਰੀ ਨੂੰ ਨਤੀਜਾ ਐਲਾਨ ਦਿੱਤਾ ਜਾਵੇਗਾ। 10 ਜਨਵਰੀ ਤੋਂ 17 ਜਨਵਰੀ ਤੱਕ ਨਾਮਜ਼ਦਗੀਆਂ ਹੋਣਗੀਆਂ ਤੇ 20 ਜਨਵਰੀ ਤੱਕ ਕਾਗਜ਼ ਵਾਪਸ ਲਏ ਜਾ ਸਕਣਗੇ।

ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ 2024 ਵਿੱਚ ਪੂਰੀ ਦੁਨੀਆ ਵਿੱਚ ਚੋਣਾਂ ਹੋਈਆਂ। 2024 ਵਿੱਚ 8 ਰਾਜਾਂ ਅਤੇ ਲੋਕ ਸਭਾ ਦੀਆਂ ਚੋਣਾਂ ਹੋਈਆਂ ਸਨ। ਅਸੀਂ ਦੁਨੀਆ ਵਿੱਚ ਸਭ ਤੋਂ ਵੱਧ ਵੋਟਿੰਗ ਦਾ ਰਿਕਾਰਡ ਬਣਾਇਆ ਹੈ। ਹਿੰਸਾ ਮੁਕਤ ਚੋਣਾਂ ਅਤੇ ਔਰਤਾਂ ਦੀ ਭਾਗੀਦਾਰੀ ਲਈ ਰਿਕਾਰਡ ਬਣਾਇਆ ਗਿਆ।

ਅਸੀਂ ਇੱਕ ਹੋਰ ਮੀਲ ਪੱਥਰ ਹਾਸਲ ਕਰਨ ਜਾ ਰਹੇ ਹਾਂ। ਅਸੀਂ 99 ਕਰੋੜ ਵੋਟਰਾਂ ਨੂੰ ਪਾਰ ਕਰ ਰਹੇ ਹਾਂ। ਅਸੀਂ ਇੱਕ ਅਰਬ ਵੋਟਰਾਂ ਵਾਲਾ ਦੇਸ਼ ਬਣਨ ਜਾ ਰਹੇ ਹਾਂ। ਇਹ ਵਿਸ਼ਵ ਰਿਕਾਰਡ ਹੋਵੇਗਾ।

ਦਿੱਲੀ ਵਿੱਚ ਕੁੱਲ 1.55 ਕਰੋੜ ਵੋਟਰ ਹਨ। ਇੱਥੇ 83.49 ਲੱਖ ਪੁਰਸ਼ ਅਤੇ 71.74 ਲੱਖ ਮਹਿਲਾ ਵੋਟਰ ਹਨ। 2.08 ਲੱਖ ਨਵੇਂ ਵੋਟਰ ਹਨ। 830 ਵੋਟਰ 100 ਸਾਲ ਤੋਂ ਵੱਧ ਉਮਰ ਦੇ ਹਨ। 25.89 ਨੌਜਵਾਨ ਵੋਟਰ ਹਨ। 1261 ਟਰਾਂਸਜੈਂਡਰ ਵੋਟਰ ਹਨ।

ਰਾਜੀਵ ਕੁਮਾਰ ਨੇ ਦੱਸਿਆ ਕਿ ਦਿੱਲੀ ਵਿੱਚ 33 ਹਜ਼ਾਰ 330 ਪੋਲਿੰਗ ਸਟੇਸ਼ਨ ਹਨ। ਰਾਜਧਾਨੀ ਵਿੱਚ ਬੂਥਾਂ ਨੂੰ ਸੁੰਦਰ ਬਣਾਉਣ ਦੀ ਕੋਸ਼ਿਸ਼ ਕਰਨਗੇ। ਅਸੀਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਅਨੁਭਵ ਸੁਹਾਵਣਾ ਹੋਵੇ। ਅਪਾਹਜ ਵੋਟਰ ਹਰ ਚੀਜ਼ ਦੀ ਜਾਂਚ ਕਰ ਸਕਦੇ ਹਨ ਅਤੇ ਸਕਸ਼ਮ ਐਪ ਵਿੱਚ ਸਹੂਲਤਾਂ ਨੂੰ ਜਾਣ ਸਕਦੇ ਹਨ।

EVM ਵਿੱਚ ਕੋਈ ਵੀ ਵਾਇਰਸ ਦਾਖਲ ਨਹੀਂ ਹੋ ਸਕਦਾ – CEC ਰਾਜੀਵ

ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਈਵੀਐਮ ‘ਤੇ ਦੋਸ਼ ਲਗਾਉਣ ਵਾਲਿਆਂ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਅਦਾਲਤ ਨੇ ਕਿਹਾ ਹੈ – ਈਵੀਐਮ ਨੂੰ ਕਦੇ ਹੈਕ ਨਹੀਂ ਕੀਤਾ ਜਾ ਸਕਦਾ। ਈਵੀਐਮ ਨਾਲ ਛੇੜਛਾੜ ਦੇ ਆਰੋਪ ਬੇਬੁਨਿਆਦ ਹਨ। ਵਾਇਰਸ ਜਾਂ ਬੱਗ ਈਵੀਐਮ ਵਿੱਚ ਦਾਖਲ ਨਹੀਂ ਹੋ ਸਕਦਾ। ਈਵੀਐਮ ਇੱਕ ਫੂਲਪਰੂਫ ਡਿਵਾਇਸ ਹੈ।

ਚੋਣ ਪ੍ਰੀਕ੍ਰਿਆ ਨੂੰ ਲੈਕੇ ਉੱਠਣ ਵਾਲੇ ਸਵਾਲਾਂ ਨੂੰ ਸੁਣ ਦੁੱਖ ਲੱਗਦਾ- ਚੋਣ ਕਮਿਸ਼ਨ

ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਜਦੋਂ ਚੋਣਾਂ ਤੋਂ ਬਾਅਦ ਵਿਰੋਧੀ ਪਾਰਟੀਆਂ ਚੋਣ ਪ੍ਰੀਕ੍ਰਿਆ ਤੇ ਸਵਾਲ ਚੁੱਕਦੀਆਂ ਹਨ ਤਾਂ ਦੁੱਖ ਹੁੰਦਾ ਹੈ। ਚੋਣ ਕਮਿਨਸ਼ਰ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈਕੇ ਤਰੀਕਾਂ ਐਲਾਨ ਕਰ ਰਹੇ ਹਨ।