‘ਦ ਖ਼ਾਲਸ ਬਿਊਰੋ : ਦਿੱਲੀ ਦੀਆਂ ਆਂਗਣਵਾੜੀ ਵਰਕਰਾਂ ਨੇ ਆਪਣੀਆਂ ਮੰਗਾ ਨੂੰ ਲੈ ਕੇ ਦਿੱਲੀ ਤੋਂ ਆ ਕੇ ਮਾਨਸਾ ਵਿਖੇ ਰੋਸ ਪ੍ਰਦ ਰਸ਼ਨ ਕੀਤਾ ਹੈ ਤੇ ਆਪ ਸਰਕਾਰ ਦਾ ਪੰਜਾਬ ਦੀਆਂ ਚੋਣਾਂ ਵਿੱਚ ਪੂਰਨ ਤੋਰ ਤੇ ਬਾਈ ਕਾਟ ਦਾ ਐਲਾਨ ਕੀਤਾ ਹੈ। ਇਸ ਮੌਕੇ ਆਪਣੀਆਂ ਮੰਗਾਂ ਬਾਰੇ ਦਸਦਿਆਂ ਉਹਨਾਂ ਕਿਹਾ ਕਿ ਅਸੀਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ 31 ਜਨਵਰੀ ਤੋਂ ਦਿੱਲੀ ਰਾਜ ਆਂਗਣਵਾੜੀ ਵਰਕਰ ਅਤੇ ਹੈਲਪਰਜ਼ ਯੂਨੀਅਨ ਦੀ ਅਗਵਾਈ ਹੇਠ, ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਅਣਮਿੱਥੇ ਸਮੇਂ ਦੀ ਹੜ ਤਾਲ ‘ਤੇ ਬੈਠੀਆਂ ਹਾਂ ਪਰ ਸਾਡਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚੋਣ ਪ੍ਰਚਾਰ ਲਈ ਲਗਾਤਾਰ ਬਾਹਰਲੇ ਸੂਬਿਆਂ ਦੇ ਦੌਰੇ ‘ਤੇ ਜਾ ਰਿਹਾ ਤੇ ਸਾਡੀਆਂ ਮੰਗਾ ਵੱਲ ਉਸ ਦਾ ਕੋਈ ਧਿਆਨ ਨਹੀਂ ਹੈ।
ਦਿੱਲੀ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਔਰਤਾਂ ਨੂੰ ਸਹੂਲਤਾਂ ਦੇਣ ਦੇ ਵੱਡੇ-ਵੱਡੇ ਵਾਅਦੇ ਕੀਤੇ ਜਾ ਰਹੇ ਹਨ ਪਰ 31 ਜਨਵਰੀ 2022 ਤੋਂ ਅਣਮਿੱਥੇ ਸਮੇਂ ਦੀ ਹੜਤਾ ਲ ’ਤੇ ਹੋਣ ਦੇ ਬਾਵਜੂਦ ਕੋਈ ਵੀ ਸੁਣਵਾਈ ਨਹੀਂ ਹੋਈ,ਜਿਸ ਕਾਰਣ ਹੁਣ ਜਥੇਬੰਦੀਆਂ ਦੇ ਮੈਂਬਰਾਂ ਨੇ ਮਾਨਸਾ ਦੇ ਗੁਰਦੁਆਰਾ ਚੌਕ ਵਿੱਚ ਪ੍ਰਦਰਸ਼ਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਲਗਾਤਾਰ ਬਾਹਰਲੇ ਸੂਬਿਆਂ ਦੇ ਦੌਰੇ ‘ਤੇ ਜਾ ਰਹੇ ਹਨ, ਪਰ ਭੁੱਖੀਆਂ-ਪਿਆਸੀਆਂ, ਧਰਨੇ ‘ਤੇ ਬੈਠੀਆਂ ਔਰਤਾਂ ਉਨ੍ਹਾਂ ਨੂੰ ਨਜ਼ਰ ਨਹੀਂ ਆ ਰਹੀਆਂ। ਉਹ ਲੋਕਾਂ ਨੂੰ ਸਹੂਲਤਾਂ ਦੇਣ ਦੀ ਗੱਲ ਕਰਦਾ ਹੈ, ਜੇਕਰ ਕੋਈ ਸਹੂਲਤ ਦਿੱਤੀ ਹੁੰਦੀ ਤਾਂ ਅੱਜ ਅਸੀਂ ਧਰਨੇ ‘ਤੇ ਨਾ ਹੁੰਦੇ ਅਤੇ ਦਿੱਲੀ ਤੋਂ ਇਧਰ-ਉਧਰ ਨਾ ਜਾਣਾ ਪੈਂਦਾ।
ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਕੇਜਰੀਵਾਲ ਸਾਡੀ ਮਦਦ ਨਹੀਂ ਕਰ ਰਿਹਾ ਤਾਂ ਪੰਜਾਬ ਦੇ ਲੋਕਾਂ ਦੀ ਕੀ ਮਦਦ ਕਰੇਗਾ। ਸੋ ਬਿਹਤਰ ਹੈ ਕਿ ਪੰਜਾਬ ਦੇ ਲੋਕ ਇਸ ਦੀਆਂ ਝੂਠੀਆਂ ਗੱਲਾਂ ਤੇ ਝੂਠੇ ਵਾਅਦਿਆਂ ਤੇ ਯਕੀਨ ਨਾ ਕਰਨ।
ਆਂਗਣਵਾੜੀ ਵਰਕਰਾਂ ਦਾ ਇਹ ਵਿਰੋਧ ਉਦੋਂ ਸਾਹਮਣੇ ਆਇਆ ਹੈ ਜੱਦ ਦਿੱਲੀ ਦੇ ਮੁੱਖ ਮੰਤਰੀ ਕੇਜ਼ਰੀਵਾਲ ਦੀ ਘਰਵਾਲੀ ਤੇ ਧੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਲਈ ਆਈਆਂ ਹੋਈਆਂ ਹਨ।