ਦਿੱਲੀ ਹਵਾਈ ਅੱਡੇ ਨੇ ਸਵੇਰੇ 06:50 ਵਜੇ ਯਾਤਰੀਆਂ ਲਈ ਐਡਵਾਇਜ਼ਰੀ ਜਾਰੀ ਕੀਤੀ। “ਬੀਤੀ ਰਾਤ ਮੌਸਮ ਦੇ ਮਾੜੇ ਹਾਲਾਤ ਕਾਰਨ, ਕੁਝ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਉਡਾਣ ਦੀ ਸਥਿਤੀ ਦੀ ਨਿਯਮਿਤ ਤੌਰ ‘ਤੇ ਜਾਂਚ ਕਰਨ ਅਤੇ ਅਪਡੇਟਸ ਲਈ ਏਅਰਲਾਈਨ ਸਟਾਫ ਦੇ ਸੰਪਰਕ ਵਿਚ ਰਹਿਣ।” ਭਾਰੀ ਮੀਂਹ ਤੋਂ ਬਾਅਦ ਧੌਲਾ ਕੁਆਂ ਅਤੇ ਹੋਰ ਕਈ ਇਲਾਕਿਆਂ ਵਿਚ ਟਰੈਫ਼ਿਕ ਜਾਮ ਹੋ ਗਿਆ, ਜਿਸ ਕਾਰਨਵਾਹਨਾਂ ਦੀ ਹੌਲੀ ਗਤੀ ਦੇਖੀ ਗਈ।