ਬੀਤੇ ਦਿਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ (Gurudwara Manji sahib Alamgir) ਵਿਖੇ ਲੰਗਰ ਹਾਲ ਵਿੱਚ ਮੀਟ ਵਰਤਾਉਣ ਦੇ ਦੋਸ਼ ਹੇਠ ਥਾਣਾ ਡੇਹਲੋਂ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਪੁਲਿਸ ਵੱਲੋਂ ਗੁਰਦੁਆਰੇ ਦੇ ਅਡੀਸ਼ੀਨਲ ਮੈਨੇਜਰ ਹਰਦੀਪ ਸਿੰਘ ਦੀ ਸ਼ਿਕਾਇਤ ‘ਤੇ ਇਹ ਮਾਮਲਾ ਦਰਜ ਕੀਤਾ ਹੈ। ਉਸ ਨੇ ਆਪਣੇ ਬਿਆਨਾਂ ਵਿੱਚ ਪੁਲਿਸ ਨੂੰ ਦੱਸਿਆ ਕਿ ਉਹ ਕੱਲ੍ਹ 9:30 ਵਜੇ ਆਪਣੇ ਸਾਥੀਆਂ ਦੇ ਨਾਲ ਲੰਗਰ ਹਾਲ ਗਿਆ ਸੀ। ਉਸ ਨੇ ਉੱਥੇ ਦੇਖਿਆ ਕਿ ਇਕ ਸੇਵਾਦਾਰ ਦਾਲ ਦੀ ਬਾਲਟੀ ਲੈ ਕੇ ਸੇਵਾ ਕਰ ਰਿਹਾ ਸੀ ਤਾਂ ਇਕ ਵਿਅਕਤੀ ਬਲਵੀਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਲਾਪਰਾ ਜ਼ਿਲ੍ਹਾ ਲੁਧਿਆਣਾ ਨੇ ਦਾਲ ਵਾਲੀ ਬਾਲਟੀ ਵਿੱਚ ਮੀਟ ਨਾਲ ਭਰੀ ਡੋਲਣੀ ਪਾ ਦਿੱਤੀ। ਜਦੋਂ ਇਹ ਸੇਵਾਦਾਰ ਨੇ ਦੇਖਿਆ ਤਾਂ ਉਸ ਨੇ ਰੌਲਾ ਪਾ ਦਿੱਤਾ, ਜਿਸ ਤੋਂ ਜਦੋਂ ਅਸੀਂ ਜਾ ਕੇ ਦੇਖਿਆ ਤਾਂ ਇਸ ਵਿੱਚ ਮਾਸ ਪਾਇਆ ਗਿਆ। ਇਸ ਤੋਂ ਬਾਅਦ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੈਨੇਜਰ ਨੇ ਕਿਹਾ ਕਿ ਇਸ ਵਿਅਕਤੀ ਨੇ ਮਾਸ ਦੀਆਂ ਬੋਟੀਆਂ ਪਾ ਕੇ ਸਿੱਖ ਭਾਵਨਾਵਾਂ ਨੂੰ ਢੇਸ ਪਹੁੰਚਾਈ ਹੈੈ।
ਇਸ ਤੋਂ ਬਾਅਦ ਥਾਣਾ ਡੇਹਲੋਂ ਨੇ ਕਾਰਵਾਈ ਕਰਦਿਆਂ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਕਿਹਾ ਕਿ ਕਾਨੂੰਨ ਮੁਤਾਬਕ ਮੁਲਜ਼ਮ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ – ਜਲੰਧਰ ਪੁਲਿਸ ਨੇ ਸਾਈਬਰ ਅਪਰਾਧੀਆਂ ਦੀ ਬਣਾਈ ਰੇਲ੍ਹ! 6 ਸੂਬਿਆਂ ‘ਚ ਫੈਲੇ ਨੈਟਵਰਕ ਨੂੰ ਤੋੜਿਆ