‘ਦ ਖ਼ਾਲਸ ਬਿਊਰੋ :- ਬਰਨਾਲਾ ਅਧੀਨ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (PRTC) ਡਿਪੂ ਵੱਲੋਂ ਕਰੀਬ ਡੇਢ ਦਹਾਕੇ ਤੋਂ ਆਊਟ ਸੋਰਸਿੰਗ ਰਾਹੀਂ ਠੇਕੇ ‘ਤੇ ਕੰਮ ਕਰ ਰਹੇ ਮੁਲਾਜ਼ਮਾਂ ਨੇ ਕਾਰਪੋਰੇਸ਼ਨ ‘ਚ ਰੈਗੂਲਰ ਹੋਣ ਦੀ ਮੰਗ ਲਈ PRTC ਕੰਟਰੈਕਟ ਵਰਕਰਜ਼ ਯੂਨੀਅਨ(ਅਜ਼ਾਦ) ਦੇ ਝੰਡੇ ਹੇਠ ਇਕੱਠੇ ਹੋ ਕੇ ਮੀਟਿੰਗ ਕੀਤੀ ਹੈ।
ਯੂਨੀਅਨ ਦੇ ਸੂਬਾਈ ਕਨਵੀਨਰ ਸਿਮਰਨਜੀਤ ਸਿੰਘ ਬਰਾੜ ਦੀ ਸਰਪ੍ਰਸਤੀ ਹੇਠ ਹੋਈ ਇਸ ਮੀਟਿੰਗ ਦੌਰਾਨ ਠੇਕਾ ਕਾਮਿਆਂ ਦੀ ਦਰਪੇਸ਼ ਮੁਸ਼ਕਿਲਾਂ ’ਤੇ ਚਰਚਾ ਹੋਈ। ਬਰਾੜ ਨੇ ਦੱਸਿਆ ਕਿ ਇਸ ਡਿਪੂ ਅਧੀਨ ਕਰੀਬ ਡੇਢ ਸੌ ਠੇਕਾ ਕਾਮੇ ਹਨ, ਜਿਨ੍ਹਾਂ ਨੂੰ 15-15 ਸੇਵਾਵਾਂ ਦੇ ਬਾਵਜੂਦ ਰੈਗੂਲਰ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਪਹਿਲਾਂ ਤਾਂ ਆਊਟ ਸੋਰਸਿੰਗ ਠੇਕਾ ਕਾਮਿਆਂ ਦੀ ਤਨਖਾਹ ਵਿੱਚ ਪੰਜਾਬ ਰੋਡਵੇਜ਼ ਦੀ ਤਰਜ਼ ’ਤੇ 2500 ਮਾਸਿਕ ਫੌਰੀ ਵਿੱਚ ਵਾਧਾ ਕੀਤਾ ਜਾਵੇ।
ਇਸ ਤੋਂ ਇਲਾਵਾ PRTC ਮੈਨੇਜਮੈਂਟ ਤੇ ਪੰਜਾਬ ਸਰਕਾਰ ਇਨ੍ਹਾਂ ਕਾਮਿਆਂ ਨੂੰ ਪੱਕੇ ਕਰਨ ਲਈ ਹੁਕਮ ਜਾਰੀ ਕੀਤੇ। ਇਸ ਮੌਕੇ ਹਰਪ੍ਰੀਤ ਧਨੌਲਾ, ਗੁਰਪ੍ਰੀਤ ਸਿੰਘ ਹੈੱਡ ਮਕੈਨਿਕ, ਰਣਧੀਰ ਸਿੰਘ, ਗੁਰਪ੍ਰੀਤ ਸੇਖਾ, ਮਨਜੀਤ ਸਿੰਘ, ਵਿੱਕੀ ਧਨੌਲਾ, ਵਿੰਦਰ ਕਪੂਰ, ਨਿਰਮਲ ਨਿੰਮਾ, ਹਾਕਮ ਸਿੰਘ, ਭੀਮ ਰਾਮ, ਗੁਰਜੰਟ ਸਿੰਘ, ਗੁਰਮੇਲ, ਗਗਨਦੀਪ ਸ਼ਰਮਾ, ਸੁਰਜੀਤ ਸਿੰਘ, ਸੰਦੀਪ ਸਿੰਘ, ਮਲਕੀਤ ਸਿੰਘ, ਰੁਪਿੰਦਰ ਸਿੰਘ, ਬਿੰਦਰਪਾਲ ਸਿੰਘ ਤੇ ਸੁਰਿੰਦਰਪਾਲ ਹਾਜ਼ਰ ਸਨ।