‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):- ਨਗਰ ਨਿਗਮ ਤੇ ਕੌਂਸਲ ਚੋਣਾਂ ਦੇ ਨਤੀਜੇ ਕਈ ਸੱਤਾਧਿਰ ਦੇ ਲੀਡਰਾਂ ਦੇ ਸਗੇ ਸੰਬੰਧੀਆਂ ਨੂੰ ਹਾਰ ਦਾ ਮੂੰਹ ਦਿਖਾ ਰਹੇ ਹਨ। ਖਰੜ ਦੇ ਵਾਰਡ ਨੰਬਰ-24 ਤੋਂ ਚੋਣ ਲੜ ਰਹੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਸੁੱਖਵੰਤ ਸਿੰਘ ਸੁੱਖਾ ਵੀ ਚੋਣ ਹਾਰ ਗਏ ਹਨ।
ਉੱਧਰ, ਮੋਗਾ ਦੇ ਕਾਂਗਰਸੀ ਐੱਮਐੱਲਏ ਹਰਜੋਤ ਕਮਲ ਦੀ ਪਤਨੀ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਥੋਂ ਹਾਰ ਮਿਲੀ ਹੈ। ਪੰਜਾਬ ‘ਚ ਇਹ ਚੋਣਾਂ ਲੜ ਰਹੇ ਕਈ ਅਜ਼ਾਦ ਉਮੀਦਵਾਰ ਵੀ ਆਪਣਾ ਦਬਦਬਾ ਕਾਇਮ ਕਰਨ ਵਿੱਚ ਕਾਮਯਾਬ ਰਹੇ ਹਨ।
