ਬਿਉਰੋ ਰਿਪੋਰਟ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਵੀ ਭੇਜ ਦਿੱਤਾ ਗਿਆ ਹੈ। ਇਹ ਨੋਟਿਸ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਕਮ ਸਕੱਤਰ ਰਾਜਬੀਰ ਸਿੰਘ ਖ਼ਿਲਾਫ਼ ਲਗਾਏ ਇਲਜ਼ਾਮਾਂ ਨੂੰ ਲੈ ਕੇ ਭੇਜਿਆ ਗਿਆ ਹੈ।
ਰਾਜਬੀਰ ਸਿੰਘ ਨੇ ਬਿਕਰਮ ਸਿੰਘ ਮਜੀਠੀਆ ਨੂੰ ਇਹ ਕਾਨੂੰਨੀ ਨੋਟਿਸ ਭੇਜ ਕਿ 48 ਘੰਟਿਆਂ ਦੇ ਅੰਦਰ ਲਿਖਤੀ ਮੁਆਫ਼ੀ ਮੰਗਣ ਲਈ ਕਿਹਾ ਹੈ। ਉਨ੍ਹਾਂ ਨੇ ਮਜੀਠੀਆ ’ਤੇ ਇਲਜ਼ਾਮ ਲਾਇਆ ਹੈ ਕਿ ਮਜੀਠੀਆ ਨੇ ਉਨ੍ਹਾਂ ’ਤੇ ਝੂਠੇ ਇਲਜ਼ਾਮ ਲਗਾਏ ਜਿਸ ਕਾਰਨ ਉਨ੍ਹਾਂ ਦਾ ਅਕਸ ਖ਼ਰਾਬ ਹੋਇਆ ਹੈ।
ਦਰਅਸਲ, ਇਹ ਵਿਵਾਦ ਉਦੋਂ ਸ਼ੁਰੂ ਹੋਇਆ ਸੀ ਜਦੋਂ 6 ਅਕਤੂਬਰ ਨੂੰ ਪੱਤਰਕਾਰਾਂ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਮਜੀਠੀਆ ਤੋਂ ਸਵਾਲ ਕੀਤਾ ਸੀ ਕਿ ਸੀਐਮ ਦੇ ਕਰੀਬੀ ਲੋਕਾਂ ਨੂੰ ਸੀਐਮਓ ਤੋਂ ਹਟਾਇਆ ਜਾ ਰਿਹਾ ਹੈ। ਇਸ ਸਵਾਲ ਦਾ ਜਵਾਬ ਦਿੰਦੇ ਹੋਏ ਮਜੀਠੀਆ ਨੇ ਮੁੱਖ ਮੰਤਰੀ ਦੇ ਓਐਸਡੀ ਦਾ ਨਾਂ ਲੈਂਦਿਆਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਕੈਨੇਡਾ ਦਾ ਨਾਗਰਿਕ ਹੈ।
ਮਜੀਠੀਆ ਨੇ ਕਿਹਾ ਕਿ ਹਵਾਲਾ ਰਾਹੀਂ ਕਰੋੜਾਂ ਰੁਪਏ ਕੈਨੇਡਾ ਅਤੇ ਆਸਟ੍ਰੇਲੀਆ ਭੇਜੇ ਗਏ ਹਨ। ਉਨ੍ਹਾਂ ਕਿਹਾ ਸੀ ਕਿ ਉਹ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਇਨ੍ਹਾਂ ਦੀ ਐਲ.ਓ.ਸੀ. ਜਾਰੀ ਕਰ ਦਿੱਤਾ ਜਾਵੇ ਕਿਉਂਕਿ ਇਹ ਲੋਕ ਆਪ ਹੀ ਵਿਦੇਸ਼ ਜਾਣਗੇ। ਉਨ੍ਹਾਂ ਨੇ ਖ਼ੁਦ ਇਹ ਬਿਆਨ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸ਼ੇਅਰ ਕੀਤਾ ਹੈ।
⚠️ਵੱਡੇ ਹਵਾਲਾ ਦਾ ਲੈਣ ਦੇਣ , ਪੈਸਾ ਪੰਜਾਬ ਤੋਂ ਜਾਂਦਾ ਬਾਹਰ ❗️
ਇੱਕ ਹੋਰ OSD ਦੀ ਛੁੱਟੀ ਤਹਿ ❗️❗️
ਮਜਬੂਰੀ ਬਣੀ ਵੱਡਾ ਭ੍ਰਿਸ਼ਟਾਚਾਰ ❗️ਕਰੋੜਾਂ ਦਾ ਹਵਾਲਾ।
ਵੱਡੇ ਪੱਧਰ ਤੇ ਭ੍ਰਿਸ਼ਟਾਚਾਰ !
OSD ਅਤੇ ਸਾਥੀਆਂ ਨੂੰ ਵਿਦੇਸ਼ ਭਜਾਉਣ ਦੀ ਤਿਆਰੀ।— Bikram Singh Majithia (@bsmajithia) September 25, 2024
⚠️ ਭਗਵੰਤ ਮਾਨ ਜੀ ਆ OSD ਕਿਉਂ ਬਦਲਿਆ ਗਿਆ ਕਾਰਨ ਦੱਸੋ ❗️❗️
ਨਹੀ ਤੇ ਫਿਰ ਦਾਸ ਦੱਸੂ ਤਿਗੜੀ ਦੇ ਕਾਰਨਾਮੇ❗️❗️@BhagwantMann @ArvindKejriwal pic.twitter.com/Rx4XMxNeDu— Bikram Singh Majithia (@bsmajithia) September 23, 2024