Punjab

ਘੱਟ ਗਿਣਤੀ ਵਾਲਿਆਂ ਨੂੰ ਖਿਲਾਫ਼ ਡੀਪ ਸਟੇਟ ਕੀਤਾ ਕੰਮ- ਖਹਿਰਾ

ਭਾਖੜਾ ਨਹਿਰ ਦੇ ਪਾਣੀ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਚਾਲੇ ਚੱਲ ਰਹੇ ਵਿਵਾਦ ਵਿਚਕਾਰ ਅੱਜ (5 ਮਈ) ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਹੋ ਰਿਹਾ ਹੈ। ਇਸੇ ਦੌਰਾਨ ਕਾੰਘਰਸ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸਾਡੇ ਅਬਾਦੀ ਦੁਨੀਆ ਦੀ 18 ਫੀਸਦ ਹੈ ਜਦੋਂ ਕਿ ਜ਼ਮੀਨ 2 ਫੀਸਦ ਹੈ, ਸਾਡੇ ਦੇਸ਼ ਕੋਲ ਪਾਣੀ ਨਹੀਂ ਹੈ, ਇਸ ਕਰਕੇ ਪੰਜਾਬ ਕੋਲੋਂ ਪਾਣੀ ਖੋਹਿਆ ਗਿਆ। ਇਹ ਕੇਂਦਰ ਦੇ ਅੰਦਰਲੀ ਡੀਪ ਸਟੇਟ ਨੇ ਕੀਤਾ ਸੀ।

ਖਹਿਰਾ ਨੇ ਕਿਹਾ ਕਿ ਮੈਂ ਇਸ ਪ੍ਰਸਤਾਵ ਦੇ ਸਮਰਥਨ ਵਿੱਚ ਖੜ੍ਹਾ ਹਾਂ। ਸਾਡੇ ਗੁਰੂ ਨੇ ਧਰਤੀ ਅਤੇ ਪਾਣੀ ਨੂੰ ਮਾਪਿਆਂ ਦਾ ਦਰਜਾ ਦਿੱਤਾ ਸੀ। ਹੁਣ ਸਦਨ ਵਿੱਚ ਜੋ ਕੁਝ ਵੀ ਕਿਹਾ ਗਿਆ ਹੈ, ਉਹ ਇਤਿਹਾਸ ਵਿੱਚ ਦਰਜ ਹੈ। ਜਦੋਂ ਤੋਂ ਦੇਸ਼ ਨੂੰ ਆਜ਼ਾਦੀ ਮਿਲੀ ਹੈ, ਪੰਜਾਬ ਵੱਲੋਂ ਵਿਰੋਧ ਹੁੰਦਾ ਰਿਹਾ ਹੈ।

ਕੇਂਦਰ ਵਿੱਚ ਸਰਕਾਰ ਕਿਸੇ ਵੀ ਵਿਅਕਤੀ ਦੀ ਹੋਵੇ, ਇਹ ਹਮੇਸ਼ਾ ਪੰਜਾਬ ਦੇ ਵਿਰੁੱਧ ਹੀ ਧੱਕਦੀ ਹੈ। ਪੰਜਾਬ ਤੋਂ ਕਿਸਾਨ ਲਹਿਰ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਡੈਮ ਸੁਰੱਖਿਆ ਐਕਟ ਦੇ ਵਿਰੋਧ ਵਿੱਚ ਸਿਰਫ਼ ਨਿੰਦਾ ਮਤਾ ਪਾਸ ਕਰ ਰਹੇ ਹਾਂ। ਇਸ ਤੋਂ ਇਲਾਵਾ ਕੁਝ ਨਹੀਂ ਕੀਤਾ ਜਾ ਸਕਦਾ। ਕੀ ਅਸੀਂ ਇਸ ਮਾਮਲੇ ਵਿੱਚ ਹਾਈ ਕੋਰਟ ਜਾਂ ਸੁਪਰੀਮ ਕੋਰਟ ਗਏ ਹਾਂ?