Punjab

ਨਹੀਂ ਰਹੇ ਦੀਪ ਸਿੱਧੂ ! ਥਰੀਕੇ ਪਿੰਡ ਵਿੱਚ ਅੱਜ ਹੋਵੇਗਾ ਸੰਸਕਾਰ

‘ਦ ਖ਼ਾਲਸ ਬਿਊਰੋ :ਪੰਜਾਬ ਦੇ ਪ੍ਰਸਿਧ ਅਦਾਕਾਰ,ਵਕੀਲ ਤੇ ਕਿਸਾਨ ਅੰਦੋਲਨ ਦੌਰਾਨ ਨੌਜ਼ਵਾਨ ਵਰਗ ਵਿੱਚ ਖਾਸ ਪਹਿਚਾਣ ਬਣਾਉਣ ਵਾਲੇ ਦੀਪ ਸਿੱਧੂ ਉਰਫ਼ ਸੰਦੀਪ ਸਿੰਘ ਦਾ ਕੇਐਮਪੀ, ਸਿੰਘੂ ਕੋਲ ਇੱਕ ਭਿਆ ਨਕ ਸੜਕ ਹਾ ਦਸੇ ਵਿੱਚ ਦੇਹਾਂ ਤ ਹੋ ਗਿਆ ਹੈ। ਉਹ  ਆਪਣੀ ਮਹਿਲਾ ਦੋਸਤ ਨਾਲ ਦਿੱਲੀ ਤੋਂ ਵਾਪਸ ਪੰਜਾਬ ਵੱਲ ਰਹੇ ਸਨ। ਉਹਨਾਂ ਦੀ ਮਹਿਲਾ ਦੋਸਤ ਦਾ ਤਾਂ ਬਚਾਅ ਹੋ ਗਿਆ ਪਰ ਸਿੱਧੂ ਦੇ ਸਿਰ ਵਿੱਚ ਗਹਿਰੀ ਸੱਟ ਲੱਗਣ ਨਾਲ ਉਹਨਾਂ ਦੀ ਮੌਕੇ ਤੇ ਹੀ ਮੌ ਤ ਹੋ ਗਈ।

 ਦੀਪ ਸਿੱਧੂ ਕਈ ਪੰਜਾਬੀ ਫਿਲਮਾਂ ਵਿਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਸਨ ਅਤੇ ਉਹਨਾਂ ਨੇ ਕਿਸਾਨ ਅੰਦੋਲਨ ਵਿਚ ਅਹਿਮ ਭੂਮਿਕਾ ਨਿਭਾਈ ਸੀ। ਇਹ ਕਿਹਾ ਜਾ ਰਿਹਾ ਹੈ ਕਿ ਇਸ ਹਾਦਸੇ ਵੇਲੇ ਦੀਪ ਸਿੱਧੂ ਖੁਦ ਕਾਰ ਚਲਾ ਰਹੇ ਹਨ ਅਤੇ ਉਨ੍ਹਾਂ ਦੀ ਸਕਾਰਪਿਓ  ਗੱਡੀ ਇੱਕ ਖੜ੍ਹੇ ਕਨਟੇਨਰ ‘ਚ ਜਾ ਵੱਜੀ, ਜਿਸ ‘ਚ ਉਨ੍ਹਾਂ ਦੀ ਮੌਕੇ ‘ਤੇ ਹੀ ਮੌ ਤ ਹੋ ਗਈ ਅਤੇ ਉਨ੍ਹਾਂ ਦੀ ਦੋਸਤ ਰੀਨਾ ਰਾਏ ਦੇ ਵੀ ਸੱਟਾਂ ਲੱਗੀਆਂ ਹਨ ਪਰ ਓਹ ਬਚ ਗਏ ਹਨ । 

ਦੀਪ ਸਿੱਧੂ ਕਈ ਪੰਜਾਬੀ ਫਿਲਮਾਂ ਵਿਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਸਨ ਅਤੇ ਉਹਨਾਂ ਨੇ ਕਿਸਾਨ ਅੰਦੋਲਨ ਵਿਚ ਅਹਿਮ ਭੂਮਿਕਾ ਨਿਭਾਈ ਸੀ। ਇਹ ਕਿਹਾ ਜਾ ਰਿਹਾ ਹੈ ਕਿ ਇਸ ਹਾਦਸੇ ਵੇਲੇ ਦੀਪ ਸਿੱਧੂ ਖੁਦ ਕਾਰ ਚਲਾ ਰਹੇ ਹਨ ਅਤੇ ਉਨ੍ਹਾਂ ਦੀ ਸਕਾਰਪਿਓ ਗੱਡੀ ਇੱਕ ਖੜ੍ਹੇ ਕਨਟੇਨਰ ‘ਚ ਜਾ ਵੱਜੀ, ਜਿਸ ‘ਚ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਉਨ੍ਹਾਂ ਦੀ ਦੋਸਤ ਰੀਨਾ ਰਾਏ ਦੇ ਵੀ ਸੱਟਾਂ ਲੱਗੀਆਂ ਹਨ ਪਰ ਓਹ ਬਚ ਗਏ ਹਨ ।
2 ਅਪ੍ਰੈਲ 1984 ਨੂੰ ਮੁਕਤਸਰ ਵਿੱਚ ਜਨਮੇ ਸਿੱਧੂ ਪੇਸ਼ੇ ਤੋਂ ਵਕੀਲ ਸਨ ਉਹਨਾ ਨੇ ਪੂਨੇ ਯੂਨੀਵਰਸਿਟੀ ਤੋਂ ਵਕਾਲਤ ਦੀ ਡਿਗਰੀ ਹਾਸਿਲ ਕੀਤੀ ਸੀ ।
ਵਕਾਲਤ ਕਰਨ ਤੋਂ ਬਾਅਦ ਦੀਪ ਸਿੱਧੂ ਕੁਝ ਸਮਾਂ ਲੰਡਨ ਵੀ ਰਹੇ ਉੱਥੇ ਉਹਨਾ ਨੇ ਬ੍ਰਿਟਿਸ਼ ਲਾਅ ਫਰਮ ਹੈਮੰਡ ਨਾਲ ਕੰਮ ਕੀਤਾ ਪਰ ਉਹਨਾਂ ਥੋੜੇ ਸਮੇਂ ਲਈ ਹੀ ਕਾਨੂੰਨ ਦਾ ਅਭਿਆਸ ਕੀਤਾ।

ਉਹਨਾਂ ਮਾਡਲਿੰਗ ਸ਼ੁਰੂ ਕਰ ਦਿੱਤੀ ਤੇ ਫ਼ਿਲਮਾਂ ‘ਚ ਆ ਗਏ । ਕਈ ਫ਼ਿਲਮਾਂ ਕਰਨ ਮਗਰੋਂ ਸਿੱਧੂ ਨੇ 2019 ਦੀਆਂ ਭਾਰਤੀ ਆਮ ਚੋਣਾਂ ਦੌਰਾਨ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਅਤੇ ਗੁਰਦਾਸਪੁਰ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਲਈ ਪ੍ਰਚਾਰ ਕੀਤਾ ਪਰ ਜਿਆਦਾ ਚਰਚਾ ਉਹਨਾਂ ਨੂੰ ਕਿਸਾਨ ਅੰਦੋਲਨ ਦੌਰਾਨ ਮਿਲੀ। ਕਿਸਾਨ ਸੰਘਰਸ਼ ਦੇ ਦੌਰਾਨ ਦੀਪ ਸਿੱਧੂ ਨੇ ਕਿਸਾਨਾਂ ਨੂੰ ਪੂਰਾ ਸਮਰਥਨ ਦਿੱਤਾ ਸੀ। ਨੌਜਵਾਨ ਵਰਗ ਦੇ ਇੱਕ ਵੱਡੇ ਹਿੱਸੇ ‘ਤੇ ਉਹਨਾਂ ਦੇ ਖਾਸਾ ਪ੍ਰਭਾਵ ਸੀ। ਇਸ ਸਾਲ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਦੀਪ ਸਿੱਧੂ ਨੇ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਸੀ। 15 ਫਰਵਰੀ 2022 ਨੂੰ, 37 ਸਾਲ ਦੀ ਉਮਰ ਵਿੱਚ, ਦਿੱਲੀ ਨੇੜੇ ਕੁੰਡਲੀ-ਮਾਨੇਸਰ ਹਾਈਵੇਅ ‘ਤੇ ਇੱਕ ਸੜਕ ਹਾਦਸੇ ਵਿੱਚ ਅਚਾਨਕ ਸਿੱਧੂ ਦੀ ਮੌਤ ਹੋ ਜਾਣ ਦੇ ਨਾਲ ਉਹਨਾਂ ਦੇ ਪ੍ਰਸ਼ੰਸਕ ਸਦਮੇ ਵਿੱਚ ਹਨ। ਉਹਨਾਂ ਦਾ ਅੰਤਮ ਸੰਸਕਾਰ ਅੱਜ ਪਿੰਡ ਥਰੀਕੇ,ਜਿਲ੍ਹਾ ਲੁਧਿਆਣਾ ਵਿੱਚ ਹੋਵੇਗਾ । ਉਸ ਤੋਂ ਪਹਿਲਾਂ ਉਹਨਾਂ ਦੀ ਮ੍ਰਿਤਕ ਦੇਹ ਸ਼ੰਭੂ ਬਾਰਡਰ ਲਿਆਂਦੀ ਜਾਵੇਗੀ। ਜਿਥੇ ਸ. ਸਿਮਰਨਜੀਤ ਸਿੰਘ ਮਾਨ ਸਣੇ ਦੀਪ ਸਿੱਧੂ ਦੇ ਚਾਹੁਣ ਵਾਲੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ